ਤਾਜਾ ਖਬਰਾਂ
.
ਨਵੀਂ ਦਿੱਲੀ: ਮਾਰਚ ਸ਼ੁਰੂ ਹੁੰਦੇ ਹੀ ਆਮ ਆਦਮੀ ਨੂੰ ਵੱਡਾ ਝਟਕਾ ਲੱਗਾ ਹੈ।ਨਵਾਂ ਮਹੀਨਾ ਮਾਰਚ ਆਪਣੇ ਨਾਲ ਕਈ ਬਦਲਾਅ ਲੈ ਕੇ ਆਇਆ ਹੈ। ਇਹ ਬਦਲਾਅ ਆਮ ਆਦਮੀ ਦੀ ਜ਼ਿੰਦਗੀ ਅਤੇ ਜੇਬ 'ਤੇ ਵੀ ਅਸਰ ਪਾਉਣਗੇ। ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਮਹੀਨੇ ਦੇ ਪਹਿਲੇ ਦਿਨ ਹੀ ਵਾਧਾ ਹੋਇਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ 25.50 ਰੁਪਏ ਅਤੇ ਮੁੰਬਈ ਵਿੱਚ 26 ਰੁਪਏ ਮਹਿੰਗਾ ਹੋ ਗਿਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਦੂਜੇ ਮਹੀਨੇ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਧਾ ਕੇ ਮਹਿੰਗਾਈ ਨੂੰ ਝਟਕਾ ਦਿੱਤਾ ਹੈ। ਜਦੋਂ ਕਿ 14 ਕਿਲੋ ਦੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪਿਛਲੇ ਮਹੀਨੇ ਭਾਵ ਫਰਵਰੀ 'ਚ ਇਕ ਤਰੀਕ 'ਤੇ 14 ਰੁਪਏ ਦਾ ਵਾਧਾ ਹੋਇਆ ਸੀ।
19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ ਅੱਜ ਤੋਂ 25.50 ਰੁਪਏ ਮਹਿੰਗਾ ਹੋ ਗਿਆ ਹੈ, ਜਦੋਂ ਕਿ ਜੇਕਰ ਤੁਸੀਂ ਫਾਸਟੈਗ ਦੀ ਕੇਵਾਈਸੀ ਨਹੀਂ ਕੀਤੀ ਹੈ, ਤਾਂ ਫਾਸਟੈਗ ਅੱਜ ਤੋਂ ਬੰਦ ਹੋ ਜਾਵੇਗਾ। ਇਸ ਤੋਂ ਇਲਾਵਾ ਜੀਐਸਟੀ ਦੇ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ।
ਅਸੀਂ ਤੁਹਾਨੂੰ 3 ਅਜਿਹੇ ਬਦਲਾਅ ਬਾਰੇ ਦੱਸ ਰਹੇ ਹਾਂ ਜੋ ਅੱਜ ਤੋਂ ਹੋਏ ਹਨ।
1. ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 25.50 ਰੁਪਏ ਵਧੀ
ਦਿੱਲੀ 'ਚ ਸਿਲੰਡਰ ਦੀ ਕੀਮਤ 25.50 ਰੁਪਏ ਵਧ ਕੇ 1795 ਰੁਪਏ ਹੋ ਗਈ ਹੈ, ਜੋ ਪਹਿਲਾਂ 1769.50 ਰੁਪਏ ਸੀ। ਕੋਲਕਾਤਾ 'ਚ ਕੀਮਤ 24 ਰੁਪਏ ਵਧ ਕੇ 1887 ਰੁਪਏ ਤੋਂ 1911 ਰੁਪਏ ਹੋ ਗਈ ਹੈ। ਮੁੰਬਈ ਵਿੱਚ ਵਪਾਰਕ ਗੈਸ ਸਿਲੰਡਰ 1723.50 ਰੁਪਏ ਵਿੱਚ ਮਿਲਦਾ ਸੀ, ਜੋ ਹੁਣ 25.50 ਰੁਪਏ ਮਹਿੰਗਾ ਹੋ ਗਿਆ ਹੈ। ਹੁਣ ਇਹ 1749 ਰੁਪਏ ਵਿੱਚ ਉਪਲਬਧ ਹੋਵੇਗਾ। ਉਥੇ ਹੀ ਚੇਨਈ 'ਚ ਸਿਲੰਡਰ ਦੀ ਕੀਮਤ 1937 ਤੋਂ 23.50 ਰੁਪਏ ਵਧ ਕੇ 1960.50 ਰੁਪਏ ਹੋ ਗਈ ਹੈ।
ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਫਿਲਹਾਲ ਇਹ ਦਿੱਲੀ ਵਿੱਚ 903 ਰੁਪਏ, ਭੋਪਾਲ ਵਿੱਚ 908 ਰੁਪਏ ਅਤੇ ਜੈਪੁਰ ਵਿੱਚ 906 ਰੁਪਏ ਵਿੱਚ ਉਪਲਬਧ ਹੈ।
2. ਬਿਨਾਂ ਕੇਵਾਈਸੀ ਦੇ ਫਾਸਟੈਗ ਨੂੰ ਬੰਦ ਕਰ ਦਿੱਤਾ ਜਾਵੇਗਾ
ਸਰਕਾਰ ਨੇ ਫਾਸਟੈਗ ਦੇ ਕੇਵਾਈਸੀ ਨੂੰ ਪੂਰਾ ਕਰਨ ਦੀ ਆਖਰੀ ਮਿਤੀ 29 ਫਰਵਰੀ ਨਿਸ਼ਚਿਤ ਕੀਤੀ ਸੀ। ਅਜਿਹੀ ਸਥਿਤੀ ਵਿੱਚ, ਜਿਨ੍ਹਾਂ ਨੇ ਨਿਰਧਾਰਤ ਮਿਤੀ ਤੱਕ ਕੇਵਾਈਸੀ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਦੇ ਫਾਸਟੈਗ ਨੂੰ ਬਲੈਕਲਿਸਟ ਜਾਂ ਡੀਐਕਟੀਵੇਟ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਫਾਸਟੈਗ 'ਚ ਬੈਲੇਂਸ ਹੋਣ ਦੇ ਬਾਵਜੂਦ ਭੁਗਤਾਨ ਨਹੀਂ ਹੋਵੇਗਾ। ਜਿਸ ਕਾਰਨ ਉਨ੍ਹਾਂ ਨੂੰ ਦੁੱਗਣਾ ਟੋਲ ਟੈਕਸ ਦੇਣਾ ਪੈ ਸਕਦਾ ਹੈ।
3. ਜੀਐਸਟੀ ਨਿਯਮਾਂ ਵਿੱਚ ਬਦਲਾਅ
ਕੇਂਦਰ ਸਰਕਾਰ ਨੇ ਜੀਐਸਟੀ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਹੁਣ 5 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਬਿਨਾਂ ਈ-ਚਾਲਾਨ ਦੇ ਈ-ਵੇਅ ਬਿੱਲ ਨਹੀਂ ਬਣਾ ਸਕਣਗੇ। ਇਹ ਨਿਯਮ ਸ਼ੁੱਕਰਵਾਰ ਤੋਂ ਲਾਗੂ ਹੋ ਜਾਵੇਗਾ।
ਇਸ ਤੋਂ ਇਲਾਵਾ, ਜੀਐਸਟੀ ਟੈਕਸ ਪ੍ਰਣਾਲੀ ਦੇ ਤਹਿਤ, ਜਦੋਂ 50,000 ਰੁਪਏ ਤੋਂ ਵੱਧ ਦਾ ਸਮਾਨ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਭੇਜਿਆ ਜਾਂਦਾ ਹੈ, ਤਾਂ ਈ-ਵੇਅ ਬਿੱਲ ਨੂੰ ਕਾਇਮ ਰੱਖਣਾ ਜ਼ਰੂਰੀ ਹੈ।
Get all latest content delivered to your email a few times a month.