IMG-LOGO
ਹੋਮ ਖੇਡਾਂ: IPL-2024, 43th Match, DC Vs MI: ਦਿੱਲੀ ਨੇ ਮੁੰਬਈ ਨੂੰ...

IPL-2024, 43th Match, DC Vs MI: ਦਿੱਲੀ ਨੇ ਮੁੰਬਈ ਨੂੰ 10 ਦੌੜਾਂ ਨਾਲ ਹਰਾਇਆ

Admin User - Apr 27, 2024 08:00 PM
IMG

.

ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ 10 ਦੌੜਾਂ ਨਾਲ ਹਰਾਇਆ। ਅਰੁਣ ਜੇਤਲੀ ਸਟੇਡੀਅਮ 'ਚ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਨੇ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 257 ਦੌੜਾਂ ਬਣਾਈਆਂ। ਮੁੰਬਈ ਨੇ ਵੀ ਸਖ਼ਤ ਟੱਕਰ ਦਿੱਤੀ ਪਰ ਟੀਮ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 247 ਦੌੜਾਂ ਹੀ ਬਣਾ ਸਕੀ।

 

ਦਿੱਲੀ ਵੱਲੋਂ ਜੈਕ ਫਰੇਜ਼ਰ-ਮੈਗਾਰਕ ਨੇ 27 ਗੇਂਦਾਂ 'ਤੇ 84 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਇਸ ਪਾਰੀ 'ਚ 11 ਚੌਕੇ ਅਤੇ 6 ਛੱਕੇ ਲਗਾਏ। ਟ੍ਰਿਸਟਨ ਸਟਬਸ ਨੇ 47 ਅਤੇ ਸ਼ਾਈ ਹੋਪ ਨੇ 41 ਦੌੜਾਂ ਬਣਾਈਆਂ। ਮੁੰਬਈ ਲਈ ਲਿਊਕ ਵੁੱਡ, ਜਸਪ੍ਰੀਤ ਬੁਮਰਾਹ, ਪੀਯੂਸ਼ ਚਾਵਲਾ ਅਤੇ ਮੁਹੰਮਦ ਨਬੀ ਨੇ 1-1 ਵਿਕਟ ਹਾਸਲ ਕੀਤੀ।

 

ਮੁੰਬਈ ਵੱਲੋਂ ਤਿਲਕ ਵਰਮਾ ਨੇ 63, ਹਾਰਦਿਕ ਪੰਡਯਾ ਨੇ 46 ਅਤੇ ਟਿਮ ਡੇਵਿਡ ਨੇ 37 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ 26 ਦੌੜਾਂ ਬਣਾ ਕੇ ਆਊਟ ਹੋਏ ਅਤੇ ਈਸ਼ਾਨ ਕਿਸ਼ਨ 20 ਦੌੜਾਂ ਬਣਾ ਕੇ ਆਊਟ ਹੋਏ। ਦਿੱਲੀ ਵੱਲੋਂ ਰਸਿਖ ਸਲਾਮ ਅਤੇ ਮੁਕੇਸ਼ ਕੁਮਾਰ ਨੇ 3-3 ਵਿਕਟਾਂ ਲਈਆਂ। ਖਲੀਲ ਅਹਿਮਦ ਨੂੰ ਵੀ 2 ਸਫਲਤਾ ਮਿਲੀ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.