IMG-LOGO
ਹੋਮ ਖੇਡਾਂ: ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਗੈਰੀ ਬਣੇ ਪਾਕਿਸਤਾਨ ਦੇ...

ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਗੈਰੀ ਬਣੇ ਪਾਕਿਸਤਾਨ ਦੇ ਕੋਚ, ਵਨਡੇ ਅਤੇ ਟੀ-20 ਟੀਮ ਨੂੰ ਦੇਣਗੇ ਟਰੇਨਿੰਗ

Admin User - Apr 28, 2024 06:11 PM
IMG

.

ਭਾਰਤ ਨੂੰ 2011 'ਚ ਵਨਡੇ ਵਿਸ਼ਵ ਕੱਪ ਜਿਤਾਉਣ ਵਾਲੇ ਕੋਚ ਗੈਰੀ ਕਰਸਟਨ ਹੁਣ ਪਾਕਿਸਤਾਨ ਦੀ ਵਨਡੇ ਅਤੇ ਟੀ-20 ਟੀਮ ਦੇ ਕੋਚ ਹੋਣਗੇ। ਦਰਅਸਲ, ਟੀ-20 ਵਿਸ਼ਵ ਕੱਪ ਜੂਨ 'ਚ ਹੋਣਾ ਹੈ। ਅਜਿਹੇ 'ਚ ਪਾਕਿਸਤਾਨ ਬੋਰਡ ਨੇ ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਗੈਰੀ ਕਰਸਟਨ ਨੂੰ ਕੋਚ ਬਣਾ ਕੇ ਵੱਡਾ ਫੈਸਲਾ ਲਿਆ ਹੈ।

ਉਨ੍ਹਾਂ ਤੋਂ ਇਲਾਵਾ ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਜੇਸਨ ਗਿਲੇਸਪੀ ਨੂੰ ਪਾਕਿਸਤਾਨੀ ਟੈਸਟ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਦੋਵਾਂ ਨੂੰ ਦੋ ਸਾਲ ਦਾ ਕੰਨਟਰੈਕਟ ਦਿੱਤਾ ਗਿਆ ਹੈ।

ਨਿਊਜ਼ੀਲੈਂਡ ਸੀਰੀਜ਼ ਲਈ ਕੋਚ ਨਿਯੁਕਤ ਕੀਤੇ ਗਏ ਅਜ਼ਹਰ ਮਹਿਮੂਦ ਸਾਰੇ ਫਾਰਮੈਟਾਂ 'ਚ ਸਹਾਇਕ ਕੋਚ ਦੇ ਤੌਰ 'ਤੇ ਕੰਮ ਕਰਦੇ ਰਹਿਣਗੇ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.