IMG-LOGO
ਹੋਮ ਰਾਸ਼ਟਰੀ: 🔴 ਵੱਡੀ ਖ਼ਬਰ# ਜੇਲ 'ਚ ਕੇਜਰੀਵਾਲ ਨੂੰ ਮਿਲ ਸਕੇਗੀ ਪਤਨੀ...

🔴 ਵੱਡੀ ਖ਼ਬਰ# ਜੇਲ 'ਚ ਕੇਜਰੀਵਾਲ ਨੂੰ ਮਿਲ ਸਕੇਗੀ ਪਤਨੀ ਸੁਨੀਤਾ, ਜੇਲ੍ਹ ਪ੍ਰਸ਼ਾਸਨ ਨੇ ਪਹਿਲਾਂ ਮਨਜ਼ੂਰੀ ਕੀਤੀ ਸੀ ਰੱਦ

Admin User - Apr 29, 2024 01:02 PM
IMG

.

ਨਵੀਂ ਦਿੱਲੀ: ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੋਮਵਾਰ ਨੂੰ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਮਿਲਣ ਦੀ ਇਜਾਜ਼ਤ ਮਿਲ ਗਈ ਹੈ। ਇਸ ਤੋਂ ਪਹਿਲਾਂ ਜੇਲ੍ਹ ਪ੍ਰਸ਼ਾਸਨ ਨੇ ਮੁਲਾਕਾਤ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ 'ਆਪ' ਆਗੂਆਂ ਆਤਿਸ਼ੀ ਅਤੇ ਭਗਵੰਤ ਮਾਨ ਨੂੰ ਕੇਜਰੀਵਾਲ ਨਾਲ ਮਿਲਣ ਦੀ ਇਜਾਜ਼ਤ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ।

ਤਿਹਾੜ ਦੇ ਸੂਤਰਾਂ ਮੁਤਾਬਕ ਆਤਿਸ਼ੀ ਦੁਪਹਿਰ 12:30 ਵਜੇ ਕੇਜਰੀਵਾਲ ਨੂੰ ਮਿਲਣ ਪਹੁੰਚਣਗੇ। ਹੁਣ ਸੁਨੀਤਾ ਕੇਜਰੀਵਾਲ ਵੀ ਆਤਿਸ਼ੀ ਦੇ ਨਾਲ ਹੋਵੇਗੀ। ਆਤਿਸ਼ੀ ਦੀ ਮੁਲਾਕਾਤ ਇਕ ਹਫਤਾ ਪਹਿਲਾਂ ਤੈਅ ਹੋਈ ਸੀ। ਇਸ ਤੋਂ ਬਾਅਦ 30 ਅਪ੍ਰੈਲ ਯਾਨੀ ਅਗਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.