IMG-LOGO
ਹੋਮ ਪੰਜਾਬ: ਧਾਮੀ ਦੇ 'ਪੁਲੀਟੀਕਲ ਲਿੰਕ' ਨੇ ਬਾਦਲਾਂ ਉੱਤੇ ਗੜ੍ਹਕਾਈ ਬਿਜਲੀ..

ਧਾਮੀ ਦੇ 'ਪੁਲੀਟੀਕਲ ਲਿੰਕ' ਨੇ ਬਾਦਲਾਂ ਉੱਤੇ ਗੜ੍ਹਕਾਈ ਬਿਜਲੀ..

Admin User - Apr 29, 2024 07:16 PM
IMG

...।।

ਚੰਡੀਗੜ੍ਹ 'ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਭਾਜਪਾ ਚ ਸ਼ਮੂਲੀਅਤ ਉੱਤੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਕਿੰਤੂ ਪ੍ਰੰਤੂ ਨੇ ਜਿੱਥੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਸਿਆਸੀ ਸਬੰਧਾਂ ਕਰਕੇ ਸਵਾਲਾਂ ਦੇ ਘੇਰੇ ਚ ਖੜ੍ਹਾ ਕਰ ਦਿੱਤਾ ਹੈ, ਉਥੇ ਬਾਦਲਕਿਆਂ ਉੱਤੇ ਵੀ ਸਿਆਸੀ ਬਿਜਲੀ ਗੜ੍ਹਕਾ ਦਿੱਤੀ ਹੈ।' ਇਹ ਪਲਟਵਾਰ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਤੇ ਭਾਜਪਾ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਬਿਆਨਬਾਜ਼ੀ ਨੂੰ ਐਸਜੀਪੀਸੀ ਦਾ ਮਾਣ ਸਨਮਾਨ ਘਟਾਉਣ ਵਾਲਾ ਤਕ ਕਰਾਰ ਦਿੱਤਾ।

ਵਰਨਣ ਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਨੇ ਭਾਰਤੀ ਜਨਤਾ ਪਾਰਟੀ ਚ ਸ਼ਮੂਲੀਅਤ ਕੀਤੀ ਸੀ, ਜਿਸ ਉੱਤੇ ਇਤਰਾਜ਼ ਕਰਦਿਆਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਕਤ ਮੈਂਬਰਾਂ ਦਾ ਅਸਤੀਫਾ ਮੰਗ ਲਿਆ ਸੀ। 

ਇਸ ਉਪਰੰਤ ਦੁਵੱਲੀ ਬਿਆਨਬਾਜ਼ੀ ਨੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ।

ਗਰੇਵਾਲ ਨੇ ਧਾਮੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਉਹ ਜਵਾਬ ਦੇਣ ਕਿ ਬਾਦਲ ਪਰਿਵਾਰ ਦੀ ਪ੍ਰਾਈਵੇਟ ਲਿਮਿਟਡ ਕੰਪਨੀ ਬਣ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਚ ਬਿਆਨਬਾਜ਼ੀ ਉਹ ਕਿਸ ਫਾਇਦੇ ਲਈ ਕਰ ਰਹੇ ਹਨ?

ਗਰੇਵਾਲ ਨੇ ਸਪਸ਼ਟ ਕੀਤਾ ਕਿ ਭਾਜਪਾ ਕੋਈ ਸਿੱਖ ਵਿਰੋਧੀ ਪਾਰਟੀ ਨਹੀਂ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਦੇ ਕਲਿਆਣ ਲਈ ਅਨੇਕਾਂ ਕਦਮ ਚੁੱਕੇ ਹਨ। 

ਇਸ ਦੀ ਮਿਸਾਲ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੱਖ ਵੱਖ ਧਾਰਮਿਕ ਆਗੂਆਂ ਨਾਲ ਮੁਲਾਕਾਤ ਸਮੇਂ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਦੀ ਭਰਮੀ ਸ਼ਮੂਲੀਅਤ ਤੋਂ ਵੀ ਮਿਲਦੀ ਹੈ।

ਭਾਜਪਾ ਆਗੂ ਨੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕੋ ਰੱਸੇ ਬੰਨ੍ਹਦਿਆਂ ਧਾਮੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਸਿੱਖ ਭਾਈਚਾਰੇ ਦਾ ਕਤਲ ਕਿਸ ਪਾਰਟੀ ਨੇ ਕਰਵਾਇਆ ਸੀ? ਬੇਅਦਬੀ ਦੀਆਂ ਘਟਨਾਵਾਂ ਪਿੱਛੇ ਕਿਸ ਦਾ ਹੱਥ ਸੀ? ਅੱਜ ਤੱਕ ਬੇਅਦਬੀ ਵਿੱਚ ਸ਼ਾਮਿਲ ਗੁਨਾਹਗਾਰਾਂ ਨੂੰ ਸਜ਼ਾ ਕਿਉਂ ਨਹੀਂ ਦਿਵਾਈ ਜਾ ਸਕੀ? ਸਿੱਖਾਂ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਸਿੱਖ ਆਗੂਆਂ ਲਈ ਧਾਮੀ ਕਿਉਂ ਨਹੀਂ ਬੋਲਦੇ? ਜਦਕਿ ਭਾਜਪਾ ਵਿੱਚ ਸ਼ਾਮਲ ਹੋਣ ਉੱਤੇ ਧਮਕੀ ਭਰੇ ਬਿਆਨ ਜਾਰੀ ਕਰ ਰਹੇ ਹਨ।

ਗਰੇਵਾਲ ਨੇ ਕਿਹਾ ਕਿ ਅਸਲ ਚ ਜਿਸ ਢੰਗ ਨਾਲ ਕਾਂਗਰਸ ਤੇ ਅਕਾਲੀ ਆਗੂ ਭਾਜਪਾ ਚ ਸ਼ਾਮਲ ਹੋ ਰਹੇ ਹਨ, ਉਸ ਨੇ ਸੂਬੇ ਵਿੱਚ ਦੋਵਾਂ ਪਾਰਟੀਆਂ ਦੀ ਸਿਆਸੀ ਹੋਂਦ ਉੱਤੇ ਸਵਾਲ ਲਾ ਦਿੱਤਾ ਹੈ।

ਇਸੇ ਕਰਕੇ ਹੀ ਸਿੱਖ ਭਾਈਚਾਰੇ ਦੀ ਸਿਰਮੌਰ ਧਾਰਮਿਕ ਸੰਸਥਾ ਐਸਜੀਪੀਸੀ ਦੇ ਮਾਣਮੱਤੇ ਰੁਤਬੇ ਨੂੰ ਢਾਹ ਲਾ ਕੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਾਦਲਾਂ ਨੂੰ 'ਪੁਲੀਟੀਕਲ ਕਵਰਿੰਗ ਫਾਇਰ' ਦੇਣ ਲਈ ਸਾਹਮਣੇ ਆ ਗਏ ਹਨ।

ਭਾਜਪਾ ਆਗੂ ਗਰੇਵਾਲ ਨੇ ਪ੍ਰਧਾਨ ਧਾਮੀ ਨੂੰ ਨਸੀਹਤ ਦਿੱਤੀ ਕਿ ਉਹ ਇਤਿਹਾਸ ਨੂੰ ਇੱਕ ਵਾਰ ਫਿਰ ਪੜ੍ਹ ਲੈਣ, ਤਾਂ ਕਿ ਉਨਾਂ ਨੂੰ ਪਤਾ ਲੱਗ ਸਕੇ ਖਾਲਸਾ ਪੰਥ ਵਿੱਚ ਕਿਤੇ ਇਹ ਦਰਜ ਨਹੀਂ ਹੈ ਕਿ ਕਿਸ ਸਿੱਖ ਨੇ ਕਿਸ ਪਾਰਟੀ ਵੱਲ ਜਾਣਾ ਹੈ। 

ਗਰੇਵਾਲ ਨੇ ਕਿਹਾ ਕਿ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਟੁੱਕੜੇ ਟੁੱਕੜੇ ਕਰਕੇ ਹੱਤਿਆ ਕੀਤੀ ਗਈ ਪਰ ਤਿੰਨ ਵਾਰ ਅਕਾਲੀ ਸਰਕਾਰ ਬਣਨ ਦੇ ਬਾਵਜੂਦ ਇਸ ਕੇਸ ਦਾ ਸੁਰਾਗ ਨੇ ਨਹੀਂ ਕੱਢਿਆ ਗਿਆ।

 ਇਸੇ ਤਰ੍ਹਾਂ ਆਈਏਐੱਸ ਤੇ ਆਈਪੀਐੱਸ ਵਿਚ ਸਿੱਖ ਬੱਚਿਆਂ ਦੀ ਗਿਣਤੀ ਨਾਮਾਤਰ ਰਹਿ ਗਈ ਹੈ। ਇਸ ਦੀ ਵਜ੍ਹਾ ਸ਼੍ਰੋਮਣੀ ਕਮੇਟੀ ਨੇ ਵਿਦਿਆ ਦੇ ਖੇਤਰ ਵਿਚ ਕੰਮ ਕਰਨ ਦੀ ਬਜਾਏ ਸਿਆਸਤ ਵਿਚ ਰੁਝਾਨ ਦਿਖਾਇਆ। 

ਗਰੇਵਾਲ ਨੇ ਕਿਹਾ ਕਿ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਪਾਵਨ ਸਰੂਪ ਤੇ ਹੋਰ ਸਿੱਖ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ, ਪਰ ਉਹ ਭਾਜਪਾ ਵਿਚ ਸ਼ਾਮਲ ਹੋਏ ਦਿੱਲੀ ਕਮੇਟੀ ਦੇ ਸਿੱਖ ਆਗੂਆਂ ਨੂੰ ਅਸਤੀਫ਼ਾ ਦੇਣ ਦੀ ਗੱਲ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਪਰ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੇ ਸਿੱਖਾਂ ਨੂੰ ਇਨਸਾਫ਼ ਦੇਣ ਲਈ ਦੋਸ਼ੀਆ ਨੂੰ ਸੀਖਾਂ ਪਿੱਛੇ ਕੀਤਾ ਹੈ। ਸਿੱਖ ਗੁਰੂਆ ਦੇ ਜਨਮ ਦਿਹਾੜੇ ਨਾਲ ਦੇਸ਼ ਵਿਦੇਸ਼ ਵਿਚ ਧੂਮਧਾਮ ਨਾਲ ਮਨਾਏ ਜਾ ਰਹੇ ਹਨ।

ਉਹਨਾਂ ਕਿਹਾ ਕਿ ਪ੍ਰਧਾਨ ਧਾਮੀ ਨੂੰ ‌ਅਜਿਹੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ, ਜੋ ਐਸਜੀਪੀਸੀ ਦੇ ਮਾਣ ਮੱਤੇ ਰੁਤਬੇ ਨੂੰ ਘਟਾਉਣ ਵਾਲੀ ਹੋਵੇ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.