ਤਾਜਾ ਖਬਰਾਂ
...
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਮਰਹੂਮ ਆਗੂ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋ ਦੇ ਸਪੁੱਤਰ ਰਵੀਕਰਨ ਸਿੰਘ ਕਾਹਲੋ ਜੋ ਕਿ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵੀ ਸਨ, ਨੇ ਅੱਜ ਚੰਡੀਗੜ੍ਹ ਦੇ ਭਾਰਤੀ ਜਨਤਾ ਪਾਰਟੀ ਦੇ ਹੈਡ ਕੁਆਰਟਰ ਚ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਹੈ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਲਈ ਪਾਰਟੀ ਚੋਂ ਕੱਢਿਆ ਕਿ ਉਹ ਇਹ ਮੰਗ ਕਰ ਰਹੇ ਸਨ ਕਿ ਬਲਾਤਕਾਰ ਦੇ ਦੋਸ਼ ਲੱਗਣ ਵਾਲੇ ਆਗੂ ਸੁੱਚਾ ਸਿੰਘ ਲੰਗਾਹ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਨਾ ਕੀਤਾ ਜਾਵੇ ਪਰ ਉਹ ਮੰਨੇ ਨਹੀਂ । ਇਸ ਲਈ ਮੈਂ ਉਹਨਾਂ ਦਾ ਵਿਰੋਧ ਕਰਦਾ ਸੀ । ਇਸ ਮੌਕੇ ਉਹਨਾਂ ਨੂੰ ਸ਼ਾਮਿਲ ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ। ਮੁੱਖ ਤੌਰ ਤੇ ਇਸ ਸਮੇ ਬੀਜੇਪੀ ਦੇ ਵੱਡੇ ਆਗੂ ਮਨਜਿੰਦਰ ਸਿੰਘ ਸਿਰਸਾ , ਪਰਮਿੰਦਰ ਸਿੰਘ ਬਰਾੜ ਦੀ ਪੁੱਜੇ ਹੋਏ ਸਨ।
Get all latest content delivered to your email a few times a month.