ਤਾਜਾ ਖਬਰਾਂ
.
ਜਲੰਧਰ/ਕਪੂਰਥਲਾ/ਚੰਡੀਗੜ੍ਹ: ਰਾਜ ਦੀ ਪਹਿਲੀ ਤਕਨੀਕੀ ਸਿੱਖਿਆ ਯੂਨੀਵਰਸਿਟੀ, ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ-ਕਪੂਰਥਲਾ (ਸਥਾਪਤ ਨਾਮ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ) ਨੇ ਅਕਾਦਮਿਕ ਸੈਸ਼ਨ 2024-25 ਲਈ ਕੈਂਪਸ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ! ਯੂਨੀਵਰਸਿਟੀ ਨੇ ਮੁੱਖ ਕੈਂਪਸ ਕਪੂਰਥਲਾ ਅਤੇ ਯੂਨੀਵਰਸਿਟੀ ਦੇ ਅੰਮ੍ਰਿਤਸਰ, ਬਟਾਲਾ, ਹੁਸ਼ਿਆਰਪੁਰ ਅਤੇ ਮੋਹਾਲੀ (ਦੋ ਕੈਂਪਸ) ਕੈਂਪਸਾਂ ਲਈ ਆਨਲਾਈਨ ਚੋਣ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਪ੍ਰਕਿਰਿਆ ਇਸ ਵਾਰ ਹਰ ਬਾਰ ਨਾਲੋਂ ਪਹਿਲਾਂ ਸ਼ੁਰੂ ਕੀਤੀ ਗਈ ਹੈ!
ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ ਚਾਂਸਲਰ), ਪ੍ਰੋ. (ਡਾ.) ਸੁਸ਼ੀਲ ਮਿੱਤਲ ਨੇ ਬੁੱਧਵਾਰ ਨੂੰ ਸੰਭਾਵੀ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਆਮ ਲੋਕਾਂ ਲਈ ਕੈਂਪਸ ਦਾਖਲਾ ਸੂਚਨਾ ਕਿਤਾਬਚਾ ਅਤੇ ਇਨ ਹੈਂਡ ਜਾਣਕਾਰੀ ਪੇਪਰ ਅਤੇ ਦਾਖਲਾ ਕਿਊ.ਆਰ ਕੋਡ ਜਾਰੀ ਕੀਤਾ। ਵਾਈਸ ਚਾਂਸਲਰ ਪ੍ਰੋ.(ਡਾ.) ਮਿੱਤਲ ਨੇ ਦੱਸਿਆ ਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਸਟੇਟ ਟੈਕਨੀਕਲ ਯੂਨੀਵਰਸਿਟੀ ਅਤੇ ਐਫੀਲੀਏਟਿਡ ਕਾਲਜਾਂ ਵਿਚ ਦਾਖਲਿਆਂ ਦਾ ਰੁਝਾਨ ਕਾਫੀ ਵਧਿਆ ਹੈ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਾਰ ਦਾਖਲਾ ਪ੍ਰਕਿਰਿਆ ਪਿਛਲੇ ਸਾਲਾਂ ਦੇ ਮੁਕਾਬਲੇ ਪਹਿਲਾਂ ਤੋਂ ਸ਼ੁਰੂ ਕਰ ਦਿੱਤੀ ਗਈ ਹੈ | ਪੀ.ਟੀ.ਯੂ ਦੇ ਇੰਜਨੀਅਰਿੰਗ, ਮੈਨੇਜਮੈਂਟ, ਫਾਰਮੇਸੀ, ਆਰਕੀਟੈਕਚਰਲ ਅਤੇ ਹੋਰ ਪੇਸ਼ੇਵਰ ਕੋਰਸਾਂ ਦੀ ਵਿਸ਼ਵ ਪੱਧਰ 'ਤੇ ਭਰੋਸੇਯੋਗਤਾ 'ਤੇ ਤਸੱਲੀ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਪੰਜਾਬ ਦੀ ਤਕਨੀਕੀ ਸਿੱਖਿਆ ਨੂੰ ਗਲੋਬਲ ਪੱਧਰ ਤੇ ਬਿਹਤਰ ਭਵਿੱਖ ਦਾ ਰਾਹ ਦੱਸਿਆ ਹੈ।
ਦਾਖਲਾ ਪ੍ਰਕਿਰਿਆ ਦੀ ਜਾਣਕਾਰੀ ਜਾਰੀ ਕਰਦਿਆਂ ਰਜਿਸਟਰਾਰ ਡਾ.ਐਸ.ਕੇ. ਮਿਸ਼ਰਾ ਨੇ ਇਸ ਦਾਖਲਾ ਸੈਸ਼ਨ ਲਈ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਸਹਿਯੋਗ ਦੀ ਸ਼ਲਾਘਾ ਕੀਤੀ! ਉਹਨਾਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ. ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਜਲਦੀ ਦਾਖਲਾ ਨੋਟੀਫਿਕੇਸ਼ਨ ਜਾਰੀ ਕਰਕੇ ਵਿਦਿਆਰਥੀਆਂ ਲਈ ਸਟੇਟ ਯੂਨੀਵਰਸਿਟੀ ਕੈਂਪਸ ਚ ਦਾਖਲਿਆਂ ਦਾ ਰਾਹ ਸੌਖਾ ਕੀਤਾ ! ਉਨ੍ਹਾਂ ਕਿਹਾ ਕਿ ਇਸ ਨਾਲ ਲੱਖਾਂ ਵਿਦਿਆਰਥੀਆਂ ਨੂੰ ਸਹੂਲਤ ਮਿਲੇਗੀ !
ਡੀਨ ਅਕਾਦਮਿਕ ਅਤੇ ਚੀਫ ਕੋਆਰਡੀਨੇਟਰ ਐਡਮਿਸ਼ਨ ਪ੍ਰੋ (ਡਾ.) ਵਿਕਾਸ ਚਾਵਲਾ ਨੇ ਦੱਸਿਆ ਕਿ ਦਾਖਲਿਆਂ ਸਬੰਧੀ ਸਾਰੀ ਜਾਣਕਾਰੀ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ www.ptu.ac.in ਅਤੇ ਲਿੰਕ https://admissions.ptu.ac.in 'ਤੇ ਸਾਂਝੀ ਕੀਤੀ ਗਈ ਹੈ। ਇਸ ਵਿੱਚ ਫੀਸ ਢਾਂਚੇ, ਕੈਂਪਸ ਪ੍ਰੋਗਰਾਮਾਂ, ਸਕਾਲਰਸ਼ਿਪਾਂ, ਨਵੇਂ ਕੋਰਸਾਂ ਆਦਿ ਬਾਰੇ ਸਾਰੀ ਜਾਣਕਾਰੀ ਸ਼ਾਮਲ ਹੈ। ਉਹਨਾਂ ਦੱਸਿਆ ਕਿ ਮੁੱਖ ਕੈਂਪਸ ਕਪੂਰਥਲਾ ਅਤੇ ਯੂਨੀਵਰਸਿਟੀ ਦੇ ਅੰਮ੍ਰਿਤਸਰ, ਬਟਾਲਾ, ਹੁਸ਼ਿਆਰਪੁਰ ਅਤੇ ਮੋਹਾਲੀ ਕੈਂਪਸਾਂ ਲਈ ਆਨਲਾਈਨ ਚੋਣ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਵਿਦਿਆਰਥੀ ਇਹਨਾਂ ਸਾਰੇ ਕੈਂਪਸਾਂ ਵਿੱਚ ਆਪਣੀ ਸੀਟ ਲਈ ਸਿਰਫ 2000 ਰੁਪਏ ਦੇ ਔਨਲਾਈਨ ਭੁਗਤਾਨ ਨਾਲ ਅਪਲਾਈ ਕਰ ਸਕਦੇ ਹਨ!
ਪ੍ਰੋ: (ਡਾ.) ਚਾਵਲਾ ਨੇ ਕਿਹਾ ਕਿ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਬੁਨਿਆਦੀ ਢਾਂਚਾ, ਲੈਬਾਂ, ਉੱਚ ਪੱਧਰੀ ਗਿਆਨ ਸਰੋਤ ਕੇਂਦਰ (ਲਾਇਬ੍ਰੇਰੀ), ਪੀ.ਐੱਚ.ਡੀ ਫੈਕਲਟੀ, ਪਲੇਸਮੈਂਟ ਦੇ ਵਧੀਆ ਮੌਕੇ ਪ੍ਰਦਾਨ ਕਰ ਰਹੀ ਹੈ, ਜਿਸ ਕਾਰਨ ਸਿਰਫ਼ 8 ਤੋਂ 10 ਸਾਲਾਂ ਵਿੱਚ ਹੀ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਵਿਦਿਆਰਥੀਆਂ ਦੀ ਕੈਂਪਸ ਪੜ੍ਹਾਈ ਦੇ ਦਾਖਲਿਆਂ ਵਿੱਚ ਵਾਧਾ ਹੋਇਆ ਹੈ।
ਇਸ ਮੌਕੇ ਡੀਨ ਕਾਲਜ ਡਿਵੈਲਪਮੈਂਟ ਡਾ. ਬਲਕਾਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਗੌਰਵ ਭਾਰਗਵ, ਡੀਨ ਖੋਜ ਅਤੇ ਵਿਕਾਸ ਡਾ. ਹਿਤੇਸ਼ ਸ਼ਰਮਾ, ਵਿੱਤ ਅਫ਼ਸਰ ਡਾ. ਸੁਖਬੀਰ ਵਾਲੀਆ ਵੀ ਹਾਜ਼ਰ ਸਨ।
Get all latest content delivered to your email a few times a month.