ਤਾਜਾ ਖਬਰਾਂ
ਨਵੀਂ ਦਿੱਲੀ- ਜੇਕਰ IPL ਮਈ 'ਚ ਦੁਬਾਰਾ ਸ਼ੁਰੂ ਹੁੰਦਾ ਹੈ ਤਾਂ ਬਾਕੀ ਦੇ ਮੈਚ ਬੈਂਗਲੁਰੂ, ਚੇਨਈ ਅਤੇ ਹੈਦਰਾਬਾਦ 'ਚ ਖੇਡੇ ਜਾ ਸਕਦੇ ਹਨ। ਈਐਸਪੀਐਨ ਦੀ ਰਿਪੋਰਟ ਅਨੁਸਾਰ, ਬੀਸੀਸੀਆਈ ਨੇ ਆਈਪੀਐਲ ਕਮੇਟੀ ਨਾਲ ਮੀਟਿੰਗ ਤੋਂ ਬਾਅਦ 'ਪਲਾਨ ਬੀ' 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਵਿਦੇਸ਼ੀ ਖਿਡਾਰੀਆਂ ਨੇ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਕਰ ਦਿੱਤਾ ਹੈ।
ਭਾਰਤ-ਪਾਕਿਸਤਾਨ ਵਿਚਾਲੇ ਜੰਗ ਵਰਗੀ ਸਥਿਤੀ ਨੂੰ ਦੇਖਦੇ ਹੋਏ ਬੀਸੀਸੀਆਈ ਨੇ ਆਈਪੀਐਲ ਨੂੰ ਅੱਧ ਵਿਚਾਲੇ ਹੀ ਰੋਕ ਦਿੱਤਾ ਹੈ। ਪੰਜਾਬ ਅਤੇ ਦਿੱਲੀ ਵਿਚਾਲੇ 8 ਮਈ ਨੂੰ ਹੋਣ ਵਾਲਾ ਮੈਚ ਵੀ ਰੱਦ ਕਰਨਾ ਪਿਆ ਸੀ। ਹੁਣ ਦੋਵੇਂ ਦੇਸ਼ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਅਜਿਹੇ 'ਚ ਸਰਕਾਰ ਦੀ ਇਜਾਜ਼ਤ ਤੋਂ ਬਾਅਦ ਬੀਸੀਸੀਆਈ ਜਲਦੀ ਹੀ IPL ਦੁਬਾਰਾ ਸ਼ੁਰੂ ਕਰ ਸਕਦਾ ਹੈ।
ਦੂਜੇ ਪਾਸੇ, ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟੂਰਨਾਮੈਂਟ 15 ਜਾਂ 16 ਮਈ ਤੋਂ ਮੁੜ ਸ਼ੁਰੂ ਹੋ ਸਕਦਾ ਹੈ। ਧਰਮਸ਼ਾਲਾ ਵਿੱਚ ਕੋਈ ਮੈਚ ਨਹੀਂ ਹੋਵੇਗਾ, ਮੈਚ ਇਸ ਸ਼ਹਿਰ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ 'ਤੇ ਖੇਡੇ ਜਾਣਗੇ। ਇਸ ਦੇ ਨਾਲ ਹੀ ਰਾਜੀਵ ਸ਼ੁਕਲਾ ਨੇ ਕਿਹਾ ਕਿ ਬੀਸੀਸੀਆਈ ਦੀ ਬੈਠਕ ਅੱਜ ਯਾਨੀ ਐਤਵਾਰ ਨੂੰ ਹੋਵੇਗੀ।
Get all latest content delivered to your email a few times a month.