ਤਾਜਾ ਖਬਰਾਂ
ਬਾਬਾ ਬਕਾਲਾ 29 ਜੂਨ (ਮਲਕੀਤ ਸਿੰਘ ਚੀਦਾ ) ਹਲਕਾ ਬਾਬਾ ਬਕਾਲਾ ਦੇ ਪੈਦਾ ਦਨਿਆਲ ਪਿੰਡ ‘ਚ ਦਲਿਤ ਚੌਂਕੀਦਾਰ ਹਰਜੀਤ ਸਿੰਘ ਦੇ ਹੋਏ ‘ਕਤਲ’ ਮਾਮਲੇ ‘ਚ ਦੋਸ਼ੀਆਂ ਵਿਰੁੱਧ ਪੀੜਤ ਵਿਧਵਾ ਕੁਲਜੀਤ ਕੌਰ ਪੰਜਾਬ ਰਾਜ ਐਸ ਸੀ ਕਮਿਸ਼ਨ ਦੇ ਮੈਂਬਰ ਸ੍ਰ ਗੁਰਪ੍ਰੀਤ ਸਿੰਘ ਇਟਾਂਵਾਲੀ ਨੂੰ ਮਿਲੇ।
ਪ੍ਰਭਾਵਿਤ ਦਲਿਤ ਮਹਿਲਾ ਪਾਸੋਂ ਸ਼ਿਕਾਇਤ ਦੀ ਕਾਪੀ ਸਵੀਕਾਰ ਕਰਦਿਆਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਪਰੈਸ ਨੂੰ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਦਨਿਆਲ ‘ਚ ਦਲਿਤ ਚੌਕੀਂਦਾਰ ਹਰਜੀਤ ਸਿੰਘ ਦੇ ਹੋਏ ਕਤਲ ਮਾਮਲੇ ‘ਚ ਪੀੜਤ ਪ੍ਰੀਵਾਰ ਤਰਫੋਂ ਜੋ ਸ਼ਿਕਾਇਤ ਕਮਿਸ਼ਨ ਨੂੰ ਸੋਂਪੀ ਹੈ।
ਇਸ ਮਾਮਲੇ ‘ਚ ਪੀੜਤਾ ਕੁਲਜੀਤ ਕੌਰ ਦੇ ਤਰਤੀਮਾ ਬਿਆਨਾ ਅਧਾਿਰਤ ਜ਼ੁਰਮ ‘ਚ ਵਾਧਾ ਕਰਨ ਅਤੇ ਦੋਸ਼ੀਆਂ ਖਿਲਾਫ ਐਟਰੋਸਿਟੀ ਐਕਟ ਤਹਿਤ ਕਾਰਵਾਈ ਕਰਨ ਦੇ ਨਿਰਦੇਸ਼ ਐਸ.ਐਸ.ਪੀ ਪੁਲੀਸ ਜਿਲਾ ਅੰਮ੍ਰਿਤਸਰ ਦਿਹਾਤੀ ਨੂੰ ਦਿੰਦਿਆਂ ਉਨਾਂ ਤੋਂ ਕੇਸ ਤੇ ਕੀਤੀ ਹੁਣ ਤੱਕ ਕਾਰਵਾਈ ਦੀ ਸਟੇਟਸ ਰਿਪੋਰਟ 'ਤਲਬ' ਕੀਤੀ ਜਾ ਰਹੀ ਹੈ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰ ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਭਾਈਚਾਰੇ ਦੇ ਲੋਕਾਂ ਨਾਲ ਸਿੱਧੇ ਤੌਰ ਤੇ ਲੋਕ ਸੰਪਰਕ ਮੁਹਿੰਮ ਤਹਿਤ ਮੁਲਾਕਾਤ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ ਜਸਵੀਰ ਸਿੰਘ ਗੜ੍ਹੀ ਨਾਲ ਸਲਾਹ ਮਸ਼ਵਰਾ ਕਰਕੇ ਬਹੁਤ ਜਲਦੀ ਨਿੱਜੀ ਤੌਰ 'ਤੇ ਉਹ ਅੰਮ੍ਰਿਤਸਰ,ਗੁਰਦਾਸਪੁਰ,
ਪਠਾਨਕੋਠ ਅਤੇ ਤਰਨ ਤਾਰਨ ‘ਚ ਲੋਕਾਂ ਨਾਲ ਮੁਲਾਕਾਤ ਕਰਨ ਸਬੰਧੀ ਪ੍ਰੋਗਰਾਮ ਬਣਾ ਰਹੇ ਹਾ।
ਇਸ ਮੌਕੇ, ਤੇ ਪੀਏ ਬਾਬਾ ਹਰਜਿੰਦਰ ਸਿੰਘ,ਅਰਜਨ ਸਿੰਘ,ਮਹਿਕ ਆਲਮ ਸੀਜਨ,ਸੁਰਜੀਤ ਕੌਰ ਆਦਿ ਹਾਜਰ ਸਨ।
Get all latest content delivered to your email a few times a month.