ਤਾਜਾ ਖਬਰਾਂ
ਮੁਹਾਲੀ - ਸ਼੍ਰੀ ਹਜ਼ੂਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਵੱਡੀ ਖੁਸ਼ਖਬਰੀ ਅਤੇ ਅਹਿਮ ਖ਼ਬਰ ਸਾਹਮਣੇ ਆਈ ਹੈ।ਏਅਰਲਾਈਨ ਇੰਡੀਗੋ ਨੇ ਮੁੰਬਈ ਤੋਂ ਪੰਜਾਬ ਦੇ ਆਦਮਪੁਰ (ਜਲੰਧਰ) ਲਈ ਆਪਣੀ ਸਿੱਧੀ ਉਡਾਣ ਸੇਵਾਵਾਂ ਦਾ ਐਲਾਨ ਕੀਤਾ ਹੈ, ਜੋ ਕਿ ਅੱਜ ਯਾਨੀ 2 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਏਅਰਲਾਈਨ ਇੰਡੀਗੋ ਨੇ ਕਿਹਾ ਕਿ ਆਦਮਪੁਰ ਏਅਰਲਾਈਨ ਦਾ 92ਵਾਂ ਘਰੇਲੂ ਅਤੇ ਕੁੱਲ 133ਵਾਂ ਰੂਟ ਹੋਵੇਗਾ। ਇੰਡੀਗੋ ਦੇ ਅਨੁਸਾਰ, ਇਹ ਨਵੀਂ ਸਿੱਧੀ ਕਨੈਕਟੀਵਿਟੀ ਪੰਜਾਬ ਦੇ ਖੇਤੀਬਾੜੀ ਅਤੇ ਉਦਯੋਗਿਕ ਖੇਤਰਾਂ ਨੂੰ ਮੁੰਬਈ ਮਹਾਨਗਰ ਖੇਤਰ ਦੇ ਪ੍ਰਮੁੱਖ ਬੰਦਰਗਾਹਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰੇਗੀ, ਜਿਸ ਨਾਲ ਵਪਾਰ ਦੇ ਮੌਕੇ ਵਧਣਗੇ।
ਇਹ ਨਵੀਂ ਸੇਵਾ ਇੰਡੀਗੋ ਏਅਰਲਾਈਨਜ਼ ਦੁਆਰਾ ਚਲਾਈ ਜਾਵੇਗੀ, ਜਿਸਦੀ ਉਡਾਣ 6E 5931 ਮੁੰਬਈ ਤੋਂ ਦੁਪਹਿਰ 12:55 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 3:55 ਵਜੇ ਆਦਮਪੁਰ ਪਹੁੰਚੇਗੀ। ਇਸ ਦੀ ਵਾਪਸੀ ਦੀ ਉਡਾਣ 6E 5932 ਆਦਮਪੁਰ ਤੋਂ ਦੁਪਹਿਰ 3:50 ਵਜੇ ਰਵਾਨਾ ਹੋਵੇਗੀ, ਜੋ ਸ਼ਾਮ ਰੋਜਾਨਾ ਸ਼ਾਮ 6:30 ਵਜੇ ਮੁੰਬਈ ਪਹੁੰਚ ਜਾਵੇਗੀ। ਰੋਜ਼ਾਨਾ ਦੇ ਕੰਮ ਦਾ ਪ੍ਰਬੰਧਨ ਆਦਮਪੁਰ ਹਵਾਈ ਅੱਡੇ ਦੇ ਕਾਊਂਟਰ ਨੰਬਰ 3, 4 ਤੇ 5 ਤੋਂ ਕੀਤਾ ਜਾਵੇਗਾ।
Get all latest content delivered to your email a few times a month.