ਤਾਜਾ ਖਬਰਾਂ
ਬਟਾਲਾ - ਜਿਲਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਥਾਣਾ ਚੌਂਕ ਵਿੱਚ ਦੇਰ ਰਾਤ ਇੱਕ ਕਾਰ ਸਵਾਰ ਪੁਲਿਸ ਮੁਲਾਜ਼ਮ ਜੋ ਕਿ ਆਪਣੀ ਕਾਰ ਤੇ ਕਾਦੀਆਂ ਤੋਂ ਆਪਣੇ ਪਿੰਡ ਭੈਣੀ ਬਾਂਗਰ ਜਾ ਰਿਹਾ ਸੀ ਅਤੇ ਉਸੇ ਪਿੰਡ ਵੱਲੋਂ ਕਾਦੀਆਂ ਨੂੰ ਦੋ ਕਾਰ ਸਵਾਰ ਆ ਰਹੇ ਸਨ ਜਿਨਾਂ ਦੀ ਆਪਸ ਚ ਹਲਕੀ ਜਿਹੀ ਟੱਕਰ ਹੋ ਗਈ। ਗੱਲ ਗਾਲੀ ਗਲੋਚ ਤੋਂ ਸ਼ੁਰੂ ਹੁੰਦੀ ਹੋਈ ਹੱਥੋਂ ਪਾਈ ਤੱਕ ਪਹੁੰਚ ਗਈ ਜਿਸ ਤੇ ਕਾਰ ਸਵਾਰਾਂ ਵੱਲੋਂ ਪੁਲਿਸ ਮੁਲਾਜ਼ਮ ਕਾਰ ਸਵਾਰ ਉੱਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ। ਹਾਲਾਂਕਿ ਦੂਜੇ ਧਿਰ ਦਾ ਦੋਸ਼ ਹੈ ਕਿ ਪੁਲਿਸ ਮੁਲਾਜ਼ਿਮ ਵੱਲੋਂ ਉਹਨਾਂ ਵਿੱਚ ਇੱਕ ਤੇ ਪੱਗ ਲਾ ਦਿੱਤੀ ਗਈ ਸੀ ਅਤੇ ਝਗੜਾ ਪਹਿਲੇ ਪੁਲਿਸ ਮੁਲਾਜ਼ਮ ਵੱਲੋਂ ਸ਼ੁਰੂ ਕੀਤਾ ਗਿਆ ਸੀ।
ਗੱਲਬਾਤ ਕਰਦਿਆਂ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਮੈਂ ਕਟਿੰਗ ਕਰਾ ਕੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਕਾਰ ਦੀ ਹਲਕੀ ਜਿਹੀ ਸਾਈਡ ਦੂਸਰੀ ਕਾਰ ਨੂੰ ਲੱਗ ਗਈ। ਕਾਰ ਸਵਾਰਾਂ ਵੱਲੋਂ ਝਗੜਾ ਸ਼ੁਰੂ ਕਰ ਦਿੱਤਾ ਗਿਆ ਤੇ ਉਸਦੇ ਸਿਰ ਉੱਤੇ ਡੰਡਾ ਮਾਰ ਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਮੇਰੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉੱਥੇ ਹੀ ਪਿੰਡ ਭੈਣੀ ਬਾਂਗਰ ਦੇ ਦੂਜੀ ਧਿਰ ਦੇ ਲਖਵਿੰਦਰ ਸਿੰਘ ਨੇ ਕਿਹਾ ਕਿ ਸਾਡੀ ਭਨੇਵੀ ਦਾ ਵਿਆਹ ਸੀ ਉਸੇ ਸੰਬੰਧ ਵਿੱਚ ਅਸੀਂ ਕਾਦੀਆਂ ਕੁਝ ਸਮਾਨ ਲੈਣ ਲਈ ਆ ਰਹੇ ਸੀ ਤਾਂ ਇਸ ਪੁਲਿਸ ਮੁਲਾਜ਼ਮ ਦੀ ਗੱਡੀ ਨਾਲ ਸਾਡੀ ਗੱਡੀ ਦੀ ਟੱਕਰ ਹੋ ਗਈ ਉਨਾਂ ਪੁਲਿਸ ਮੁਲਾਜ਼ਮ ਉੱਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਵੱਲੋਂ ਡਰਿੰਕ ਕੀਤੀ ਹੋਈ ਸੀ ਅਸੀਂ ਇਸ ਨੂੰ ਕੋਈ ਸੱਟ ਨਹੀਂ ਮਾਰੀ ਸਗੋਂ ਇਸ ਵੱਲੋਂ ਹੱਥਘੜੀ ਮਾਰ ਕੇ ਸਾਡੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਅਤੇ ਪੱਗ ਦੀ ਬੇਅਦਬੀ ਕੀਤੀ ਗਈ ।
ਇਸ ਬਾਰੇ ਜਦੋਂ ਥਾਣਾ ਕਾਦੀਆਂ ਦੇ ਏਐਸਆਈ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਝਗੜੇ ਦੌਰਾਨ ਪੁਲਿਸ ਮੁਲਾਜ਼ਮ ਨੂੰ ਬਹੁਤ ਜਿਆਦਾ ਸੱਟ ਲੱਗੀ ਹੈ ਜਿਸ ਨੂੰ ਇਲਾਜ ਲਈ ਭੇਜ ਦਿੱਤਾ ਗਿਆ ਗਿਆ ਹੈ ਅਸੀਂ ਦੋਨਾਂ ਧਿਰਾਂ ਨੂੰ ਸਵੇਰ ਦਾ ਟਾਈਮ ਦੇ ਦਿੱਤਾ ਹੈ। ਜੋ ਵੀ ਦੋਸ਼ੀ ਪਾਇਆ ਜਾਏਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.