ਤਾਜਾ ਖਬਰਾਂ
ਵਾਤਾਵਰਣ ਦੀ ਸੰਭਾਲ ਅਤੇ ਸ਼ਹਿਰ ਨੂੰ ਹਰਾ-ਭਰਾ ਬਣਾਉਣ ਵੱਲ ਇੱਕ ਹੋਰ ਕਦਮ ਚੁੱਕਦਿਆਂ, ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਵਾਰਡ ਨੰਬਰ 9 ਦੀ ਕੌਂਸਲਰ ਮੈਡਮ ਵੀਰਪਾਲ ਕੌਰ ਦੇ ਪਤੀ ਸ੍ਰੀ ਪਰਵਿੰਦਰ ਸਿੰਘ ਸਿੱਧੂ ਨੰਬਰਦਾਰ ਅਤੇ "ਰੁੱਖਾਂ ਦੇ ਰਾਖੇ" ਟੀਮ ਨਾਲ ਮਿਲ ਕੇ ਰਿੰਗ ਰੋਡ 'ਤੇ ਵੱਡੇ ਪੱਧਰ 'ਤੇ ਪੌਦੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਅਵਸਰ 'ਤੇ ਮੇਅਰ ਮਹਿਤਾ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੀ ਉਮਰ ਦੇ ਬਰਾਬਰ ਰੁੱਖ ਲਗਾ ਕੇ ਨਾਂ ਸਿਰਫ਼ ਵਾਤਾਵਰਣ ਬਚਾਅ ਵਿੱਚ ਯੋਗਦਾਨ ਪਾਉਣ, ਬਲਕਿ ਭਵਿੱਖ ਦੀ ਪੀੜ੍ਹੀ ਲਈ ਵੀ ਸੁਚੱਜਾ ਅਤੇ ਤੰਦਰੁਸਤ ਵਾਤਾਵਰਣ ਛੱਡਣ। ਉਨ੍ਹਾਂ ਨੇ ਰੁੱਖਾਂ ਨੂੰ ਜੀਵਨ ਦਾ ਅਹਿਮ ਹਿੱਸਾ ਦੱਸਦਿਆਂ ਉਨ੍ਹਾਂ ਦੀ ਸੁਰੱਖਿਆ ਅਤੇ ਪਾਲਣਾ ਦੀ ਅਹਿਮੀਅਤ ਵੀ ਦਰਸਾਈ।
ਇਸ ਮਹਤਵਪੂਰਨ ਅਭਿਆਨ ਵਿੱਚ ਕਈ ਸਨਮਾਨਤ ਵਿਅਕਤੀਆਂ ਅਤੇ ਨਗਰ ਨਿਵਾਸੀਆਂ ਨੇ ਭਾਗ ਲਿਆ। ਹਾਜ਼ਰ ਵਿਅਕਤੀਆਂ ਵਿੱਚ ਕੰਵਲਦੀਪ, ਗੁਰਦੀਪ ਸਿੰਘ ਮਠਾੜੂ, ਰਿੰਪੀ, ਪਰਵਿੰਦਰ ਮਾਨ, ਜੱਸਾ, ਵਿਸਕੀ, ਤਰੁਣ ਜੇਦਕਾ, ਜੀ.ਪੀ. ਸਿੰਘ, ਲਾਡੀ, ਜੌਲੀ ਦੰਦੀਵਾਲ, ਪ੍ਰੋਫੈਸਰ ਸੁਰਿੰਦਰ, ਮਾਸਟਰ ਗਿਰਧਾਰੀ, ਧਰਮਵੀਰ, ਪ੍ਰਭੂ, ਗੁਰਜਿੰਦਰ ਸੋਨੂੰ, ਪਾਲੀ, ਕੁਲਦੀਪ ਸ਼ਰਮਾ, ਜਗਦੀਪ ਸਰਾਂ (ਐਸ.ਡੀ.ਓ.), ਨਵੀਨ ਯਾਦਵ, ਵਿੱਕੀ ਨੰਬਰਦਾਰ, ਰੋਹਿਤ, ਕਾਲਾ, ਸ਼ਿਵਾ, ਜੋੜਾ, ਕਾਕਾ ਮੁਹਾਲਾਂ, ਟੀਟੂ ਸਰਦਾਰਗੜ੍ਹ, ਸ਼ਾਲੂ, ਨਈਅਰ, ਨੀਟਾ, ਮਾਸਟਰ ਮਨਦੀਪ, ਸ਼ੇਰਗਿੱਲ, ਈ.ਟੀ.ਓ. ਸਾਹਿਬ, ਗਾਂਧੀ, ਐਸ.ਡੀ.ਓ. ਬਰਾੜ ਆਦਿ ਸ਼ਾਮਲ ਸਨ।
Get all latest content delivered to your email a few times a month.