IMG-LOGO
ਹੋਮ ਪੰਜਾਬ: ਪੰਜਾਬ ਤੋਂ ਕੀਟਨਾਸ਼ਕ ਰਹਿਤ ਬਾਸਮਤੀ ਨਿਰਯਾਤ ਨੂੰ ਤੇਜ਼ ਕਰਨ ਲਈ...

ਪੰਜਾਬ ਤੋਂ ਕੀਟਨਾਸ਼ਕ ਰਹਿਤ ਬਾਸਮਤੀ ਨਿਰਯਾਤ ਨੂੰ ਤੇਜ਼ ਕਰਨ ਲਈ ਰਣਨੀਤਕ ਦਖਲਅੰਦਾਜ਼ੀ ਦੀ ਲੋੜ...

Admin User - Jul 05, 2025 06:58 PM
IMG

ਚੰਡੀਗੜ੍ਹ, 5 ਜੁਲਾਈ: 

ਪੰਜਾਬ ਰਾਜ ਤੋਂ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਰਹਿਤ ਬਾਸਮਤੀ ਨਿਰਯਾਤ ਨੂੰ ਤੇਜ਼ ਕਰਨ ਸਬੰਧੀ ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਪ੍ਰੋਫੈਸਰ ਡਾ. ਸੁਖਪਾਲ ਸਿੰਘ ਦੀ ਅਗਵਾਈ ਹੇਠ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਜ਼ੋ ਫਸਲੀ ਸੂਬੇ ਵਿਚ ਫ਼ਸਲੀ ਵਿਭਿੰਨਤਾ ਲਿਆਂਦੀ ਜਾ ਸਕੇ ਅਤੇ ਘੱਟੋ ਘੱਟ 10 ਲੱਖ ਹੈਕਟੇਅਰ ਰਕਬਾ ਝੋਨੇ ਤੋਂ ਬਾਹਰ ਕੱਢਿਆ ਜਾ ਸਕੇ । 

ਇਸ ਵਿਚਾਰ ਚਰਚਾ ਵਿੱਚ  ਡਾ. ਸੰਦੀਪਰਾਓ ਪਾਟਿਲ, ਉੱਤਰੀ ਭਾਰਤ ਜ਼ੋਨਲ ਮੈਨੇਜਰ, ਡਾ. ਮਾਲਵਿੰਦਰ ਸਿੰਘ ਮੱਲ੍ਹੀ, ਗਲੋਬਲ ਟ੍ਰੇਨਰ ਬਾਈਰ ਫਸਲ ਵਿਗਿਆਨ ਅਤੇ ਡਾ. ਆਰ.ਐਸ. ਬੈਂਸ, ਸ਼੍ਰੀ ਮਾਨਵਪ੍ਰੀਤ ਸਿੰਘ ਆਰ.ਓ., ਸ਼੍ਰੀ ਗਗਨਦੀਪ ਆਰ.ਏ. ਸ਼ਾਮਲ ਹੋਏ। 

ਇਹ ਵਿਚਾਰ-ਵਟਾਂਦਰੇ ਰਣਨੀਤਕ ਦਖਲਅੰਦਾਜ਼ੀ ਤਿਆਰ ਕਰਨ ਅਤੇ ਰਾਜ ਤੋਂ ਯੂਰਪੀਅਨ ਯੂਨੀਅਨ ਅਤੇ ਸੰਯੁਕਤ ਰਾਜ ਅਮਰੀਕਾ ਨੂੰ ਬਾਸਮਤੀ ਦੇ ਨਿਰਯਾਤ ਵਿੱਚ ਸ਼ਾਮਲ ਰੁਕਾਵਟਾਂ ਦੀ ਪਛਾਣ ਕਰਨ ਲਈ ਕੀਤੀ ਗਈ ਜਿਸ ਵਿੱਚ ਇਹ ਸਾਹਮਣੇ ਆਇਆ ਕਿ ਐਮ.ਆਰ.ਐਲ. ਤੋਂ ਵੱਧ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਇਨ੍ਹਾਂ ਦੇਸ਼ਾਂ ਨੂੰ ਨਿਰਯਾਤ ਵਿੱਚ ਰੁਕਾਵਟ ਪਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਡਾ. ਰਾਓ ਨੇ ਕਮਿਸ਼ਨ ਦੇ ਚੇਅਰਮੈਨ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ 11 ਕੀਟਨਾਸ਼ਕਾਂ 'ਤੇ ਪਾਬੰਦੀ ਲਗਾਈ ਹੈ ਜੋ 1 ਅਗਸਤ ਤੋਂ 30 ਸਤੰਬਰ ਤੱਕ ਲਾਗੂ ਕੀਤੀ ਜਾਵੇਗੀ, ਜੋ ਕਿ ਇੱਕ ਸਵਾਗਤਯੋਗ ਕਦਮ ਹੈ। ਹਾਲਾਂਕਿ, ਵਿਭਾਗ ਨੂੰ ਕੁਝ ਕੀਟਨਾਸ਼ਕਾਂ ਦੇ ਫੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਜੋ ਵਿਸ਼ਵ ਪੱਧਰ 'ਤੇ ਝੋਨੇ ਦੀ ਫਸਲ 'ਤੇ ਵਰਤੇ ਜਾ ਰਹੇ ਹਨ ਅਤੇ ਉਨ੍ਹਾਂ ਦੇਸ਼ਾਂ ਵਿੱਚ ਕੋਈ ਰਹਿੰਦ-ਖੂੰਹਦ ਦੀ ਸਮੱਸਿਆ ਨਹੀਂ ਹੈ।  ਝੋਨੇ ਦੇ ਵਿਹਾਰਕ ਬਦਲ ਵਜੋਂ ਸਾਉਣੀ ਮੱਕੀ ਦੀ ਫਸਲ ਇੱਕ ਮਹੱਤਵਪੂਰਨ ਫਸਲ ਹੈ ਜੋ ਪਾਣੀ ਦੀ ਖਪਤ  ਝੋਨੇ ਦੀ ਫਸਲ ਤੋਂ ਬਹੁਤ ਘੱਟ ਕਰਦੀ ਹੈ। ਚੇਅਰਮੈਨ ਨੇ ਇੱਕ ਸਾਉਣੀ ਮੱਕੀ ਹਾਈਬ੍ਰਿਡ ਵਿਕਸਤ ਕਰਨ 'ਤੇ ਜ਼ੋਰ ਦਿੱਤਾ ਜਿਸ ਵਿੱਚ ਘੱਟੋ-ਘੱਟ 35 ਕੁਇੰਟਲ ਪ੍ਰਤੀ ਏਕੜ ਉਤਪਾਦਨ ਨਾਲ ਝੋਨੇ ਦੇ ਮੁਕਾਬਲਤਨ ਆਮਦਨ ਪ੍ਰਾਪਤ ਕੀਤੀ ਜਾ ਸਕੇ। ਡਾ. ਰਾਓ ਨੇ ਦੱਸਿਆ ਕਿ ਬਾਈਰ ਪੈਟਰੋਲ ਨਾਲ ਈਥਾਨੌਲ ਨੂੰ ਮਿਲਾਉਣ ਦੀਆਂ ਇਜਾਜ਼ਤਾਂ ਦੇ ਮੱਦੇਨਜ਼ਰ ਵਧਦੀ ਮੰਗ ਨੂੰ ਪੂਰਾ ਕਰਨ ਲਈ ਇਸ 'ਤੇ ਵਿਆਪਕ ਤੌਰ 'ਤੇ ਕੰਮ ਕਰ ਰਿਹਾ ਹੈ ਅਤੇ ਜਲਦੀ ਹੀ  ਹਾਈਬ੍ਰਿਡ ਕਿਸਮਾਂ ਨੂੰ ਪੰਜਾਬ ਰਾਜ ਦੇ ਕਿਸਾਨਾਂ ਦੁਆਰਾ ਵੱਡੇ ਪੱਧਰ 'ਤੇ ਅਪਣਾਉਣ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਜੋ ਝੋਨੇ ਦੀ ਫਸਲ ਤੋਂ ਕਾਫ਼ੀ ਖੇਤਰ ਨੂੰ ਛੁਡਵਾ ਸਕਦੇ ਹਨ। ਡਾ. ਰਣਜੋਧ ਸਿੰਘ ਬੈਂਸ ਐਡਮਿਨ ਅਫਸਰ-ਕਮ-ਸਕੱਤਰ, ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਨੇ ਖੁਲਾਸਾ ਕੀਤਾ ਕਿ ਝੋਨੇ ਦੀ ਬਿਜਾਈ ਤੋਂ ਹੋਰ ਘੱਟ ਪਾਣੀ ਦੀ ਖਪਤ ਵਾਲੇ ਖੇਤਰਾਂ ਵਿੱਚ ਬਦਲਣਾ ਸਾਡੇ ਕੁਦਰਤੀ ਸਰੋਤਾਂ ਨੂੰ ਕਾਇਮ ਰੱਖਣ ਦੇ ਨਾਲ-ਨਾਲ ਕਿਸਾਨਾਂ ਦੇ ਮੁਨਾਫ਼ੇ ਨੂੰ ਘੱਟੋ-ਘੱਟ ਝੋਨੇ ਦੀ ਫਸਲ ਤੋਂ ਹੋਣ ਵਾਲੇ ਲਾਭ ਦੇ ਬਰਾਬਰ ਸੁਰੱਖਿਅਤ ਰੱਖਣ ਲਈ ਬਹੁਤ ਮਹੱਤਵਪੂਰਨ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.