ਤਾਜਾ ਖਬਰਾਂ
ਉੱਤਰੀ ਭਾਰਤ ਦਾ ਸਭ ਤੋਂ ਵੱਡਾ ਕਿਸਾਨ ਮੇਲਾ 30 ਅਤੇ 31 ਅਗਸਤ ਨੂੰ ਮੁੱਖ ਦਾਣਾ ਮੰਡੀ ਭੁੱਚੋ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਗੰਨ ਕਲੱਬ ਭੁੱਚੋ ਖੁਰਦ ਵਿਖੇ ਪੋਸਟਰ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਕਿਸਾਨ ਮੇਲਾ ਕਿਸਾਨਾਂ ਲਈ ਜਾਣਕਾਰੀ ਅਤੇ ਜਾਗਰੂਕਤਾ ਦਾ ਵੱਡਾ ਪਲੇਟਫਾਰਮ ਸਾਬਤ ਹੋਵੇਗਾ। ਇਸ ਵਿੱਚ ਖੇਤੀਬਾੜੀ ਮਾਹਰਾਂ ਵੱਲੋਂ ਵੱਖ-ਵੱਖ ਤਕਨੀਕਾਂ, ਖਾਦਾਂ, ਬੀਜਾਂ ਅਤੇ ਫ਼ਸਲਾਂ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ। ਕਿਸਾਨ ਵੀਰਾਂ ਨੂੰ ਸਿਖਾਇਆ ਜਾਵੇਗਾ ਕਿ ਉਹ ਕਿਵੇਂ ਘੱਟ ਖਰਚੇ ਵਿੱਚ ਵੱਧ ਪੈਦਾਵਾਰ ਲੈ ਕੇ ਚੰਗਾ ਮੁਨਾਫਾ ਕਮਾ ਸਕਦੇ ਹਨ।
ਮੁੱਖ ਪ੍ਰਬੰਧਕ ਅਬਜਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਐਮਾਜ਼ੋਨ ਅਤੇ ਹੋਰ ਨੌਜਵਾਨ ਕੰਪਨੀਆਂ ਵੀ ਮੇਲੇ ਵਿੱਚ ਆਪਣੀ ਭਾਗੀਦਾਰੀ ਨਿਭਾਉਣਗੀਆਂ। ਨਾਲ ਹੀ 250 ਤੋਂ ਵੱਧ ਕਿਸਾਨਾਂ ਅਤੇ ਹੋਰ ਖੇਤਰਾਂ ਵਿੱਚ ਵਿਲੱਖਣ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਜਿਹੜੇ ਕਿਸਾਨ ਵੀਰ ਆਪਣੇ ਉਤਪਾਦਾਂ ਦੀ ਸਟਾਲ ਲਗਾਉਣਾ ਚਾਹੁੰਦੇ ਹਨ, ਉਹ ਸੰਪਰਕ ਕਰ ਸਕਦੇ ਹਨ। ਦਵਿੰਦਰ ਸਿੰਘ ਸਿੱਧੂ ਨੇ ਵੀ ਅਪੀਲ ਕੀਤੀ ਕਿ ਕਿਸਾਨ ਕਣਕ ਅਤੇ ਝੋਨੇ ਤੋਂ ਇਲਾਵਾ ਹੋਰ ਲਾਭਕਾਰੀ ਫ਼ਸਲਾਂ ਵੱਲ ਰੁਖ ਕਰਕੇ ਆਪਣੇ ਆਮਦਨ ਵਿੱਚ ਵਾਧਾ ਕਰ ਸਕਦੇ ਹਨ।
ਇਸ ਮੌਕੇ ਕਈ ਹੋਰ ਵਿਅਕਤੀ ਵੀ ਹਾਜ਼ਰ ਸਨ, ਜਿਵੇਂ ਕਿ ਸੁਖਦੀਪ ਸਿੰਘ, ਗੁਰਜਿੰਦਰ ਸਿੰਘ, ਹਰਦੀਪ ਸਿੰਘ, ਸਾਹਿਲ ਮੱਕੜ, ਜਸਦੀਪ ਬਰਾੜ, ਲਖਵਿੰਦਰ ਰੋਹੀਵਾਲਾ, ਅਨਾਮਿਕਾ ਸੰਧੂ, ਰੋਹਿਤ ਬਾਂਸਲ, ਬਿਲਾਨ ਸੰਧੂ ਆਦਿ।
Get all latest content delivered to your email a few times a month.