ਤਾਜਾ ਖਬਰਾਂ
ਲੁਧਿਆਣਾ, ਜੁਲਾਈ 17:
ਪੰਜਾਬ ਸਰਕਾਰ ਪਾਸੋਂ ਪ੍ਰਾਪਤ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਨਵੀਆਂ ਅਰਬਨ ਅਸਟੇਟਾਂ ਦੀ ਸਥਾਪਤੀ ਲਈ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਿਟੀ ਦੇ ਅਧੀਨ ਵੱਖ—2 ਅਥਾਰਿਟੀਆਂ ਵੱਲੋਂ ਆਪਣੇ—2 ਅਧਿਕਾਰ ਖੇਤਰ ਵਿੱਚ ਲੈਂਡ ਪੂਲਿੰਗ ਪਾਲਿਸੀ ਤਹਿਤ ਸਬੰਧਤ ਭੋਂ ਮਾਲਕਾਂ ਦੀ ਸਹਿਮਤੀ ਨਾਲ ਨਵੀਆਂ ਅਰਬਨ ਅਸਟੇਟਾਂ ਸਥਾਪਿਤ ਕੀਤੀਆਂ ਜਾਣੀਆ ਹਨ। ਇਸ ਸਬੰਧੀ ਗਲਾਡਾ ਦੇ ਅਧਿਕਾਰ ਖੇਤਰ ਵਿੱਚ ਜਿਲ੍ਹਾ ਲੁਧਿਆਣਾ, ਨਵਾਂਸ਼ਹਿਰ, ਮੋਗਾ ਅਤੇ ਫਿਰੋਜਪੁਰ ਵਿਖੇ ਪਛਾਣ ਕੀਤੀਆਂ ਸਾਈਟਾਂ ਵਿਖੇ ਨਵੀਆਂ ਅਰਬਨ ਅਸਟੇਟਾਂ ਦੀ ਸਥਾਪਤੀ ਸਬੰਧੀ ਰੀਵਿਊ ਕਰਨ ਹਿੱਤ ਸ. ਹਰਦੀਪ ਸਿੰਘ ਮੁੰਡੀਆਂ, ਮੰਤਰੀ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਉਚੇਚੇ ਤੌਰ ਤੇ ਵਿਜਿਟ ਕੀਤਾ ਗਿਆ। ਇਸ ਮੀਟਿੰਗ ਦੌਰਾਨ ਮੁੱਖ ਪ੍ਰਸ਼ਾਸ਼ਕ, ਗਲਾਡਾl ਵਧੀਕ ਮੁੱਖ ਪ੍ਰਸ਼ਾਸ਼ਕ, ਗਲਾਡਾl ਮਿਲਖ ਅਫਸਰ, ਗਲਾਡਾl ਸਬੰਧਤ ਉੱਪ—ਮੰਡਲ ਮੈਜਿਸਟ੍ਰੇਟ, ਤਹਿਸੀਲਦਾਰ, ਕਾਨੂੰਗੋ, ਪਟਵਾਰੀ, ਐੱਲ.ਏ.ਸੀ. ਸਟਾਫ ਹਾਜਰ ਸਨ। ਹੋਈ ਮੀਟਿੰਗ ਦੌਰਾਨ ਮੰਤਰੀ ਜੀ ਵੱਲੋਂ ਲੈਂਡ ਪੂਲਿੰਗ ਪਾਲਿਸੀ ਤਹਿਤ ਅਰਬਨ ਅਸਟੇਟਾਂ ਦੀ ਸਥਾਪਤੀ ਸਬੰਧੀ ਸਰਕਾਰ ਵੱਲੋਂ ਉਠਾਏ ਜਾ ਰਹੇ ਵਿਸ਼ੇਸ਼ ਉੱਦਮਾਂ ਸਮੇਤ ਕਈ ਹੋਰ ਪਹਿਲੂਆਂ ਤੇ ਚਾਨਣਾ ਪਾਇਆ। ਲੈਂਡ ਐਕੂਜੀਸ਼ਨ ਐਕਟ ਤਹਿਤ ਙਰਠਬਚlਤਰਗਖ ਐਕੂਜੀਸ਼ਨ ਤੋਂ ਹੱਟ ਕੇ ਲੈਂਡ ਪੂਲਿੰਗ ਪਾਲਿਸੀ ਤਹਿਤ ਭੋਂ ਮਾਲਕਾਂ ਨੂੰ ਉਨ੍ਹਾਂ ਦੀ ਭੋਂ ਦੀ ਡਿਵੈਲਪਮੈਂਟ ਵਿੱਚ ਸਰਕਾਰ ਦਾ ਸਾਥ ਦੇਣ ਸਬੰਧੀ ਪ੍ਰੋਸਾਹਿਤ ਕਰਨ ਲਈ ਸਬੰਧਤ ਭੋਂ ਮਾਲਕਾਂ ਤੱਕ ਪਹੁੰਚ ਕਰਨ ਲਈ ਕਿਹਾ ਗਿਆ। ਮੁੱਖ ਪ੍ਰਸ਼ਾਸ਼ਕ, ਗਲਾਡਾ ਵੱਲੋਂ ਦੱਸਿਆ ਗਿਆ ਕਿ ਲੈਂਡ ਪੂਲਿੰਗ ਪਾਲਿਸੀ ਤਹਿਤ ਸਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਕੀਤੀ ਜਾ ਰਹੀ ਡਿਵੈਲਪਮੈਂਟ ਦੇ ਅਧਾਰ ਤੇ ਪੂਰੇ ਪੰਜਾਬ ਵਿੱਚ ਨਵੀਆਂ ਅਰਬਨ ਅਸਟੇਟਾਂ ਸਥਾਪਿਤ ਕਰਨ ਦੇ ਉਦੇਸ਼ ਨਾਲ ਇਸ ਪਾਲਿਸੀ ਤੋਂ ਹੋਣ ਵਾਲੇ ਫਾਇਦਿਆਂ ਸਬੰਧੀ ਆਮ ਲੋਕਾਂ/ਭੋਂ ਮਾਲਕਾਂ ਪਾਸੋਂ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਰ ਫਿਰ ਵੀ ਉਕਤ ਪਾਲਿਸੀ ਤਹਿਤ ਸਰਕਾਰ ਨੂੂੰ ਅਰਬਨ ਅਸਟੇਟਾਂ ਦੀ ਸਥਾਪਤੀ ਵਿੱਚ ਸਬੰਧਤ ਭੋਂ ਮਾਲਕਾਂ ਨੂੰ ਭਾਗੀਦਾਰ ਬਣਾਉਣ ਲਈ ਸਬੰਧਤ ਇਲਾਕਿਆਂ ਵਿੱਚ ਕੈਂਪਸ ਆਯੋਜਤ ਕੀਤੇ ਜਾਣੇ ਹਨ। ਇਸ ਦੌਰਾਨ ਆਪਣੀ ਸਹਿਮਤੀ ਫਾਰਮ ਦੇਣ ਲਈ ਪਹੁੰਚੇ ਸ਼੍ਰੀ ਪ੍ਰਵੀਨ ਜੈਨ, ਜਗਦੀਸ਼ ਜੈਨ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਨਵੀਆਂ ਅਰਬਨ ਅਸਟੇਟਾਂ ਵਿੱਚ ਹਿੱਸੇਦਾਰ ਬਣਨ ਵਿੱਚ ਆਪਣੇ—ਆਪ ਨੂੰ ਖੁਸ਼ਕਿਸਮਤ ਦੱਸਿਆ। ਆਮ ਲੋਕਾਂ ਵਿੱਚ ਲੈਂਡ ਪੂਲਿੰਗ ਪਾਲਿਸੀ ਸਬੰਧੀ ਹੋਰ ਜਾਗਰੂਕਤਾ ਲਿਆਉਣ ਸਬੰਧੀ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਵੀ ਦੱਸਿਆ ਅਤੇ ਸਰਕਾਰ ਦੇ ਇਸ ਮਿਸ਼ਨ ਵਿੱਚ ਸਬੰਧਤ ਭੋਂ ਮਾਲਕਾਂ ਨੂੰ ਭਾਗੀਦਾਰ ਬਣਨ ਦਾ ਸੁਨੇਹਾ ਦਿੱਤਾ।
Get all latest content delivered to your email a few times a month.