ਤਾਜਾ ਖਬਰਾਂ
ਤਰਨਤਾਰਨ: ਪੰਜਾਬ ਦੀ ਰਾਜਨੀਤੀ ਵਿੱਚ ਉਸ ਸਮੇਂ ਹਲਚਲ ਤੇਜ਼ ਹੋ ਗਈ, ਜਦੋ ਸ਼੍ਰੋਮਣੀ ਅਕਾਲੀ ਦਲ ਨੇ ਤਰਨ ਤਾਰਨ ਵਿਧਾਨ ਸਭਾ ਉਪ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਸੀਨੀਅਰ ਸਮਾਜ ਸੇਵਿਕਾ ਅਤੇ ਮਹਿਲਾ ਆਗੂ ਬੀਬੀ ਸੁਖਵਿੰਦਰ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਹੈ।ਪਾਰਟੀ ਨੇ ਚੋਣ ਰਣਨੀਤੀ ਨੂੰ ਮਜ਼ਬੂਤ ਕਰਨ ਲਈ ਗੁਲਜ਼ਾਰ ਸਿੰਘ ਨੂੰ ਇਸ ਉਪ ਚੋਣ ਦਾ ਇੰਚਾਰਜ ਨਿਯੁਕਤ ਕੀਤਾ ਹੈ। ਗੁਲਜ਼ਾਰ ਸਿੰਘ ਆਪਣੇ ਤਜਰਬੇ ਅਤੇ ਜ਼ਮੀਨੀ ਪਕੜ ਲਈ ਜਾਣੇ ਜਾਂਦੇ ਹਨ, ਜਿਸ ਤੋਂ ਪਾਰਟੀ ਨੂੰ ਬਹੁਤ ਉਮੀਦਾਂ ਹਨ। ਇਸ ਮੌਕੇ ਅਕਾਲੀ ਦਲ ਨੂੰ ਇੱਕ ਹੋਰ ਰਾਜਨੀਤਿਕ ਫਾਇਦਾ ਉਦੋਂ ਹੋਇਆ ਜਦੋਂ ਸਥਾਨਕ ਤੌਰ 'ਤੇ ਸਰਗਰਮ 'ਆਜ਼ਾਦ ਗਰੁੱਪ' ਨੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਸ ਗਰੁੱਪ ਦੇ ਸਮਰਥਨ ਨਾਲ ਪਾਰਟੀ ਨੂੰ ਤਰਨ ਤਾਰਨ ਵਿੱਚ ਇੱਕ ਮਜ਼ਬੂਤ ਅਧਾਰ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।
Get all latest content delivered to your email a few times a month.