ਤਾਜਾ ਖਬਰਾਂ
ਮਾਲੇਰਕੋਟਲਾ, 22 ਜੁਲਾਈ (ਭੁਪਿੰਦਰ ਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਵਲੋਂ ਪਤੀ-ਪਤਨੀ ਅਤੇ ਸੱਸ-ਨੂੰਹ ਦੇ ਘਰੇਲੂ ਝਗੜਿਆਂ ਨੂੰ ਪੁਲਿਸ ਅਤੇ ਕਚਹਿਰੀਆਂ ਦੀ ਮਦਦ ਤੋਂ ਬਿਨਾਂ ਹੱਲ ਕਰਾਉਣ ਦੀ ਸ਼ੁਰੂ ਕੀਤੀ ਨਿਵੇਕਲੀ ਪਹਿਲ ਦੀ ਬੀਬੀਆਂ ਵਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਥੇ ਵਾਰਡ ਨੰਬਰ 31 ਵਿਖੇ ਇਕੱਤਰ ਹੋਈਆਂ ਬੀਬੀਆਂ ਨਾਲ ਜਦ ਗੱਲਬਾਤ ਕਰਨ ਲਈ ਬੀਬਾ ਜ਼ਾਹਿਦਾ ਸੁਲੇਮਾਨ ਪਹੁੰਚੇ ਤਾਂ ਉਨ੍ਹਾਂ ਨੇ ਬੀਬਾ ਜ਼ਾਹਿਦਾ ਸੁਲੇਮਾਨ ਦਾ ਸ਼ਾਨਦਾਰ ਸੁਆਗਤ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਜਿਥੇ ਇਕ ਪਾਸੇ ਨਸ਼ੇ ਨੇ ਸਮਾਜ ਦਾ ਨੁਕਸਾਨ ਕੀਤਾ ਹੈ, ਉਥੇ ਦੂਜੇ ਪਾਸੇ ਘਰੇਲੂ ਝਗੜਿਆਂ ਨੇ ਵੀ ਕਈ ਘਰ ਬਰਬਾਦ ਕੀਤੇ ਹੋਏ ਹਨ। ਪਤੀ-ਪਤਨੀ ਜਾਂ ਸੱਸ-ਨੂੰਹ ਦੇ ਛੋਟੇ-ਛੋਟੇ ਝਗੜਿਆਂ ਕਾਰਨ ਪਰਵਾਰ ਥਾਣਿਆਂ ਅਤੇ ਅਦਾਲਤਾਂ ਵਿਚ ਖੱਜਲ-ਖੁਆਰ ਹੋ ਰਹੇ ਹਨ ਜਦਕਿ ਅਜਿਹੇ ਝਗੜਿਆਂ ਨੂੰ ਆਸਪੀ ਗੱਲਬਾਤ ਰਾਹੀਂ ਨਿਬੇੜਿਆ ਜਾ ਸਕਦਾ ਹੈ। ਪਰਵਾਰਕ ਝਗੜਿਆਂ ਕਾਰਨ ਬੱਚਿਆਂ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਅਜਿਹੇ ਝਗੜਿਆਂ ਨੂੰ ਨਿਪਟਾਉਣ ਦਾ ਜੋ ਕਾਰਜ ਅਰੰਭਿਆ ਹੈ, ਉਹ ਬਹੁਤ ਸ਼ਲਾਘਾਯੋਗ ਹੈ। ਪਰਵਾਰਾਂ ਨੂੰ ਘਰੇਲੂ ਲੜਾਈ ਝਕੜੇ ਤੋਂ ਬਾਹਰ ਕੱਢਣ ਲਈ ਅਜਿਹਾ ਕਰਨਾ ਸਮੇਂ ਦੀ ਲੋੜ ਹੈ। ਬੀਬਾ ਜ਼ਾਹਿਦਾ ਸੁਲੇਮਾਨ ਵਾਰਡ ਨੰਬਰ 31 ਵਿਖੇ ਜਾਨੀ ਸਾਹਿਬ ਦੇ ਗ੍ਰਹਿ ਵਿਖੇ ਇਕੱਤਰ ਹੋਈਆਂ ਬੀਬੀਆਂ ਨਾਲ ਸ਼ਹਿਰ ਦੇ ਹਾਲਾਤ, ਸਿਖਿਆ ਅਤੇ ਮੈਡੀਕਲ ਸਹੂਲਤਾਂ ਬਾਰੇ ਗੱਲਬਾਤ ਕਰਨ ਲਈ ਪੁੱਜੇ ਹੋਏ ਸਨ। ਬੀਬੀ ਅਖ਼ਤਰੀ, ਮੁਹੰਮਦ ਖ਼ੈਰਦੀਨ, ਮੁਹੰਮਦ ਅਨਸਾਰ, ਮੁਹੰਮਦ ਸਲਾਮਦੀਨ, ਮੁਹੰਮਦ ਸਲੀਮ, ਮੁਹੰਮਦ ਅਖ਼ਤਰ, ਮੁਹੰਮਦ ਅਸ਼ਰਫ਼, ਮੁਹੰਮਦ ਖ਼ਾਲਿਦ, ਮੁਹੰਮਦ ਨਦੀਮ ਅਤੇ ਹਲਕੇ ਦੀ ਤਰੱਕੀ ਲਈ ਫ਼ਿਕਰਮੰਦ ਵਿਅਕਤੀਆਂ ਨੇ ਅਪਣੀ-ਅਪਣੀ ਰਾਏ ਰੱਖੀ। ਸਾਰਿਆਂ ਨੇ ਬੱਚਿਆਂ ਦੀ ਚੰਗੀ ਸਿਖਿਆ ਉਤੇ ਜ਼ੋਰ ਦਿਤਾ ਅਤੇ ਚੰਗੇ ਹਸਪਤਾਲ ਦੀ ਮੰਗ ਕੀਕੀ। ਬੀਬੀਆਂ ਨੇ ਐਲਾਨ ਕੀਤਾ ਕਿ ਉਹ ਬੀਬਾ ਜ਼ਾਹਿਦਾ ਸੁਲੇਮਾਨ ਨਾਲ ਮਿਲ ਕੇ ਸਮਾਜਕ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਕੰਮ ਕਰਨਗੀਆਂ ਅਤੇ ਅਗਲੀਆਂ ਚੋਣਾਂ ਵਿਚ ਅਪਣੀ ਧੀ ਨੂੰ ਵਿਧਾਇਕ ਬਣਾਉਣਗੀਆਂ ਤਾਕਿ ਉਹ ਹਰ ਪੱਖੋਂ ਪਛੜ ਚੁੱਕੇ ਮੁਸਲਿਮ ਸਮਾਜ ਦੀ ਤਰੱਕੀ ਲਈ ਕੰਮ ਕਰ ਸਕੇ। ਇਕੱਤਰ ਹੋਈਆਂ ਬੀਬੀਆਂ ਨੇ ਆਮ ਆਦਮੀ ਪਾਰਟੀ ਦੀ ਨਿੰਦਾ ਕਰਦਿਆਂ ਆਖਿਆ ਕਿ ਉਸ ਨੇ ਬੀਬੀਆਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਪਰ ਹਾਲੇ ਤਕ ਕੋਈ ਪੈਸਾ ਨਹੀਂ ਦਿਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਸਾਬਕਾ ਕੌਂਸਲਰ ਮੁਹੰਮਦ ਰਫ਼ੀਕ ਫੋਗਾ, ਮੁਹੰਮਦ ਅਮਜਦ ਆਜੂ, ਮੁਹੰਮਦ ਮਹਿਮੂਦ ਅਲੀ, ਚੌਧਰੀ ਮੁਹੰਮਦ ਸਿਦੀਕ ਮੁਨਸ਼ੀ ਅਤੇ ਹੋਰ ਸੱਜਣ ਵੀ ਹਾਜ਼ਰ ਸਨ।
ਜ਼ਾਹਿਦਾ ਸੁਲੇਮਾਨ ਨੂੰ ਮਿਲ ਕੇ ਭਾਵੁਕ ਹੋ ਗਈ ਬੀਬੀ ਕਿਹਾ, ਅਜਿਹੀਆਂ ਕੁੜੀਆਂ ਦੀ ਸਾਡੇ ਸਮਾਜ ਨੂੰ ਬਹੁਤ ਲੋੜ
ਲੰਬੇ ਸਮੇਂ ਤੋਂ ਜ਼ਾਹਿਦਾ ਸੁਲੇਮਾਨ ਦੇ ਕੰਮਾਂ-ਕਾਰਾਂ ਨੂੰ ਵੇਖਦੀ ਆ ਰਹੀ ਬੀਬੀ ਬਹੁਤ ਭਾਵੁਕ ਹੋ ਗਈ। ਬੀਬੀ ਦਾ ਕਹਿਣਾ ਸੀ ਕਿ ਉਸ ਨੇ ਅਪਣੀ ਪੂਰੀ ਜ਼ਿੰਦਗੀ ਵਿਚ ਕੋਈ ਏਨੀ ਹਿੰਮਤ ਵਾਲੀ ਨੇਤਾ ਮਾਲੇਰਕੋਟਲਾ ਵਿਚ ਨਹੀਂ ਵੇਖੀ। ਬੀਬੀ ਜ਼ਾਹਿਦਾ ਸੁਲੇਮਾਨ ਵਿਚ ਜੁਰਅਤ ਹੈ, ਹਿੰਮਤ ਹੈ ਅਤੇ ਗਿਆਨ ਰੱਖਦੀ ਹੈ, ਜਿਥੇ ਅੜ ਜਾਂਦੀ ਹੈ ਤਾਂ ਯੋਧਿਆਂ ਵਾਂਗ ਕੰਮ ਕਰਦੀ ਹੈ। ਬੀਬੀ ਨੇ ਕਿਹਾ ਕਿ ਉਹ ਜ਼ਾਹਿਦਾ ਸੁਲੇਮਾਨ ਨਾਲ ਹਮੇਸ਼ਾ ਖੜੀ ਰਹੇਗੀ ਅਤੇ ਹਰ ਪੱਧਰ ਤੇ ਜ਼ਾਹਿਦਾ ਸੁਲੇਮਾਨ ਨੂੰ ਅਗਲੀਆਂ ਚੋਣਾਂ ਵਿਚ ਜਿਤਾਉਣ ਲਈ ਸਹਾਇਤਾ ਕਰੇਗੀ। ਜ਼ਾਹਿਦਾ ਸੁਲੇਮਾਨ ਵਰਗੀਆਂ ਕੁੜੀਆਂ ਦੀ ਸਾਡੇ ਸਮਾਜ ਨੂੰ ਬਹੁਤ ਜ਼ਰੂਰਤ ਹੈ।
Get all latest content delivered to your email a few times a month.