ਤਾਜਾ ਖਬਰਾਂ
ਜੰਡਿਆਲਾ ਗੁਰੂ- ਬੀਤੀ 8 ਮਾਰਚ ਨੂੰ ਪਿੰਡ ਖੱਬੇ ਰਾਜਪੂਤਾਂ ਵਿੱਚ ਚੱਲ ਰਹੇ ਇੱਕ ਫੁੱਟਬਾਲ ਟੂਰਨਾਮੈਂਟ ਦੌਰਾਨ 14 ਸਾਲਾਂ ਦੇ ਗੁਰਸੇਵਕ ਸਿੰਘ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਕਥਿਤ ਮੁਲਜ਼ਮ ਕਰਨ ਸਿੰਘ ਦਾ ਪੁਲਿਸ ਵੱਲੋਂ ਦੇਰ ਰਾਤ ਐਨਕਾਊਂਟਰ ਕਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਦੱਸਿਆ ਕਿ ਐਸਐਚਓ ਇੰਸਪੈਕਟਰ ਹਰਪਾਲ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਵੱਡੀ ਸਫਲਤਾ ਹਾਸਿਲ ਕਰਦਿਆ ਨਾਕਾਬੰਦੀ ਦੌਰਾਨ ਇੱਕ ਮੁਕਾਬਲੇ ਦੌਰਾਨ ਥਾਣਾ ਮਹਿਤਾ ਵਿਖੇ ਦਰਜ ਮੁਕੱਦਮਾ ਵਿੱਚ ਲੋੜੀਦੇ ਖਤਰਨਾਕ ਅਪਰਾਧੀ ਕਰਨ ਸਿੰਘ ਉਰਫ ਲੂਬੜ ਨੂੰ ਇੱਕ 9 ਐੱਮ ਐੱਮ ਪਿਸਤੌਲ, 03 ਜਿੰਦਾ ਰੌਦ ਅਤੇ ਇੱਕ ਸਪਲੈਂਡਰ ਮੋਟਰ ਸਾਈਕਲ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਕੀਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸ਼੍ਰੀ ਡੀ.ਐਸ.ਪੀ ਜੰਡਿਆਲਾ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਮਹਿਤਾ ਪੁਲਿਸ ਵੱਲੋ ਪਿੰਡ ਖੱਬੇ ਰਾਜਪੂਤਾ ਤੋਂ ਬੋਹਜਾ ਰੋਡ ਪਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ। ਜੋ ਦੌਰਾਨੇ ਚੈਕਿੰਗ ਮੋਟਰ ਸਾਈਕਲ ਸਵਾਰ ਉਕਤ ਨੌਜਵਾਨ ਵੱਲੋ ਨਾਕਾਬੰਦੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਨਾਕਾ ਪਰ ਤਾਇਨਾਤ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ। ਜੋ ਪੁਲਿਸ ਪਾਰਟੀ ਵੱਲੋ ਜਵਾਬੀ ਕਾਰਵਾਈ ਦੋਰਾਨ ਕੀਤੇ ਫਾਇਰ ਨਾਲ ਦੋਸ਼ੀ ਜਖਮੀ ਹੋ ਗਿਆ। ਸੱਜੀ ਲੱਤ ਵਿੱਚ ਗੋਲੀ ਲੱਗਣ ਕਾਰਨ ਦੋਸ਼ੀ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।
ਜੋ ਉਕਤ ਦੋਸ਼ੀ ਥਾਣਾ ਮਹਿਤਾ ਵਿਖੇ ਦਰਜ ਮੁਕੱਦਮਾ ਨੰ. 17 ਮਿਤੀ 08.03.2025 ਜੁਰਮ 103(1),3(5) BNS, 25 ARMS ACT ਵਿੱਚ ਲੋੜੀਦਾ ਸੀ। ਜੋ ਮਿਤੀ 08.03.2025 ਨੂੰ ਪਿੰਡ ਖੱਬੇ ਰਾਜਪੂਤਾ ਗਰਾਂਊਡ ਵਿੱਚ ਫੁੱਟਬਾਲ ਮੈਚ ਤੋਂ ਬਾਅਦ ਇਨਾਮ ਵੰਡ ਸਮਾਰੋਹ ਦੋਰਾਨ 02 ਅਣਪਛਾਤੇ ਵਿਅਕਤੀਆ ਵੱਲੋ ਉਥੇ ਮੌਜੂਦ ਗੁਰਪ੍ਰੀਤ ਸਿੰਘ ਉਰਫ ਫੋਜੀ ਤੇ ਮਾਰ ਦੇਣ ਦੀ ਨਿਯਤ ਨਾਲ ਫਾਇਰ ਕੀਤਾ। ਜੋ ਫਾਰਿੰਗ ਦੌਰਾਨ ਇੱਕ ਗੋਲੀ ਉਥੇ ਮੌਜੂਦ ਗੁਰਸੇਵਕ ਸਿੰਘ ਦੇ ਲੱਕ ਵਿੱਚ ਲੱਗ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ ਸੀ।
Get all latest content delivered to your email a few times a month.