IMG-LOGO
ਹੋਮ ਪੰਜਾਬ: ਜੀਵਨਜੋਤ ਮੁਹਿੰਮ–2 ਤਹਿਤ 11 ਦਿਨਾਂ ਵਿੱਚ 195 ਬੱਚਿਆਂ ਨੂੰ ਭੀਖ...

ਜੀਵਨਜੋਤ ਮੁਹਿੰਮ–2 ਤਹਿਤ 11 ਦਿਨਾਂ ਵਿੱਚ 195 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਗਿਆ: ਡਾ. ਬਲਜੀਤ ਕੌਰ

Admin User - Jul 27, 2025 07:42 PM
IMG

ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ 'ਜੀਵਨਜੋਤ ਮੁਹਿੰਮ – 2' ਤਹਿਤ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿਰਫ਼ 11 ਦਿਨਾਂ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 190 ਵਿਸ਼ੇਸ਼ ਛਾਪੇ ਮਾਰ ਕੇ ਕੁੱਲ 195 ਬੱਚਿਆਂ ਨੂੰ ਭੀਖ ਮੰਗਣ ਅਤੇ ਅਣਵਾਝੇ ਕੰਮਾਂ ਤੋਂ ਰਿਹਾਅ ਕਰਵਾਇਆ ਗਿਆ ਹੈ।

ਇਹ ਛਾਪੇ ਬਰਨਾਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਪਠਾਨਕੋਟ, ਪਟਿਆਲਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਵਿੱਚ ਖੇਤਰੀ ਬਾਲ ਸੁਰੱਖਿਆ ਟੀਮਾਂ ਵੱਲੋਂ ਚਲਾਏ ਗਏ।

ਹੁਸ਼ਿਆਰਪੁਰ ਤੋਂ 2 ਅਤੇ ਸੰਗਰੂਰ ਤੋਂ 1 ਬੱਚੇ ਨੂੰ ਛੁਟਕਾਰਾ ਦਿਵਾਇਆ ਗਿਆ, ਜਿਨ੍ਹਾਂ ਵਿੱਚੋਂ ਸੰਗਰੂਰ ਵਾਲੇ ਬੱਚੇ ਨੂੰ ਮਾਪਿਆਂ ਦੀ ਕਾਉਂਸਲਿੰਗ ਤੋਂ ਬਾਅਦ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ, ਜਦਕਿ ਹੋਰ ਦੋ ਬੱਚਿਆਂ ਦੀ ਦਸਤਾਵੇਜ਼ੀ ਜਾਂਚ ਜਾਰੀ ਹੈ ਅਤੇ ਉਨ੍ਹਾਂ ਨੂੰ ਬਾਲ ਘਰ ਵਿੱਚ ਰੱਖਿਆ ਗਿਆ ਹੈ।

ਇਨ੍ਹਾਂ ਦਿਨਾਂ ਦੌਰਾਨ 102 ਬੱਚਿਆਂ ਨੂੰ ਬਾਲ ਘਰਾਂ ਵਿੱਚ ਭੇਜਿਆ ਗਿਆ। ਮੰਤਰੀ ਨੇ ਸਾਫ਼ ਕੀਤਾ ਕਿ ਜੇਕਰ ਕਿਸੇ ਬੱਚੇ ਅਤੇ ਨਾਲ ਮੌਜੂਦ ਵਿਅਕਤੀ ਦੀ ਰਿਸ਼ਤੇਦਾਰੀ 'ਤੇ ਸਹੀ ਸਬੂਤ ਨਾ ਹੋਣ, ਤਾਂ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਨਾਲ ਡੀਐਨਏ ਟੈਸਟ ਵੀ ਕਰਵਾਇਆ ਜਾ ਸਕਦਾ ਹੈ।

ਡਾ. ਕੌਰ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੋ ਮਾਪੇ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਦੇ ਹਨ, ਉਨ੍ਹਾਂ ਨੂੰ ਅਣਫਿਟ ਗਾਰਡੀਅਨ ਐਲਾਨ ਕਰਕੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ, ਜੇ ਕੋਈ ਵਿਅਕਤੀ ਬੱਚਿਆਂ ਦੀ ਤਸਕਰੀ ਜਾਂ ਸ਼ੋਸ਼ਣ ਵਿੱਚ ਲਿਪਤ ਪਾਇਆ ਗਿਆ, ਤਾਂ ਉਸ ਖ਼ਿਲਾਫ਼ ਸਖਤ ਸਜ਼ਾਵਾਂ ਦੀ ਵਿਵਸਥਾ ਹੈ।

ਉਨ੍ਹਾਂ ਜਨਤਾ ਨੂੰ ਵੀ ਅਪੀਲ ਕੀਤੀ ਕਿ ਭੀਖ ਮੰਗਣ ਵਾਲੇ ਬੱਚਿਆਂ ਨੂੰ ਪੈਸੇ ਨਾ ਦਿੱਤੇ ਜਾਣ ਅਤੇ ਜੇਕਰ ਕੋਈ ਅਜਿਹਾ ਮਾਮਲਾ ਵੇਖਣ ਨੂੰ ਮਿਲੇ ਤਾਂ ਚਾਈਲਡ ਹੈਲਪਲਾਈਨ ਨੰਬਰ 1098 'ਤੇ ਤੁਰੰਤ ਸੂਚਨਾ ਦਿੱਤੀ ਜਾਵੇ।

ਸਰਕਾਰ ਦਾ ਮਕਸਦ ਹੈ ਕਿ "ਜੀਵਨਜੋਤ ਪ੍ਰਾਜੈਕਟ" ਰਾਹੀਂ ਰਾਹਾਂ ਅਤੇ ਸੜਕਾਂ 'ਤੇ ਭੀਖ ਮੰਗਦੇ ਬੱਚਿਆਂ ਨੂੰ ਸੁਰੱਖਿਅਤ ਕਰਕੇ ਉਨ੍ਹਾਂ ਨੂੰ ਸਿੱਖਿਆ, ਭੋਜਨ, ਆਵਾਸ ਅਤੇ ਆਦਰਯੋਗ ਜੀਵਨ ਦਿਵਾਇਆ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.