ਤਾਜਾ ਖਬਰਾਂ
ਚੰਡੀਗੜ੍ਹ- ਪੰਜਾਬ ਦੇ ਮੁਕਤਸਰ ਸਾਹਿਬ ਜਿਲ੍ਹੇ ਦੇ ਨੌਜਵਾਨ ਨੇ ਪੰਜਾਬੀਆਂ ਦਾ ਨਾਮ ਹੋਰ ਉੱਚਾ ਕਰ ਦਿੱਤਾ। ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਕੋਠੇ ਸੁਰਗਾਪੁਰੀ ਦੇ 31 ਸਾਲਾਂ ਪਾਲਪ੍ਰੀਤ ਸਿੰਘ ਬਰਾੜ ਨੂੰ FIB Asia Cup 2025 ਲਈ ਪੁਰਸ਼ ਬਾਸਕਟਬਾਲ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਹ ਵੱਕਾਰੀ ਟੂਰਨਾਮੈਂਟ ਸਾਉਦੀ ਅਰਬ ਵਿਚ 5 ਅਗਸਤ ਤੋਂ ਲੈ ਕੇ 17 ਅਗਸਤ ਤੱਕ ਖੇਡਿਆ ਜਾਵੇਗਾ। ਇਸ ਸਮੇਂ ਪਾਲਪ੍ਰੀਤ ਸਿੰਘ ਭਾਰਤੀ ਰੇਲਵੇ ‘ਚ Deputy Chief Inspector of Trains ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਬਰਾੜ ਦੇ ਪਿਤਾ ਪਹਿਲਾ ਕਾਂਗਰਸ ਪਾਰਟੀ ਦੇ ਆਗੂ ਸੀ, ਪਰ ਕੁਝ ਸਮਾਂ ਪਹਿਲਾ ਉਨ੍ਹਾਂ ਨੇ ਰਾਜਨੀਤੀ ਨੂੰ ਅਲਵਿਦਾ ਕਹਿ ਦਿੱਤਾ ਸੀ। ਪਾਲਪ੍ਰੀਤ ਨੇ ਛੋਟੀ ਉਮਰੇ ਹੀ ਬਾਸਕਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਹ ਆਪਣੇ ਪਰਿਵਾਰ ਚੋਂ ਪਹਿਲਾ ਖਿਡਾਰੀ ਹੈ। ਜਿਸ ਨੇ ਇਹ ਮੁਕਾਮ ਹਾਸਲ ਕੀਤਾ ਹੈ। 2016 ਵਿਚ ਉਨ੍ਹਾਂ ਦੀ ਚੋਣ NBA ਡੀ-ਲੀਗ ਲਈ ਸਿੱਧਾ ਚੁਣਿਆ ਗਿਆ ਸੀ। ਇੱਦਾ ਕਰਨ ਵਾਲੇ ਉਹ ਪਹਿਲੇ ਭਾਰਤੀ ਸਨ, ਜਿਨ੍ਹਾਂ ਨੇ ਇਹ ਇਤਿਹਾਸ ਰਚਿਆ ਸੀ। ਬਰਾੜ ਨੂੰ ਨਿਊਯਾਰਕ ਦੀ ਲੌਂਗ ਆਈਲੈਂਡ ਨੈਟਸ ਟੀਮ ਲਈ ਚੁਣਿਆ ਗਿਆ ਸੀ|
Get all latest content delivered to your email a few times a month.