ਤਾਜਾ ਖਬਰਾਂ
ਪੰਜਾਬ ਸਰਕਾਰ ਨੇ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਭੋਜਨ ਮੁਹੱਈਆ ਕਰਵਾਉਣ ਲਈ ‘ਫੂਡ ਸੇਫਟੀ ਆਨ ਵੀਲਜ਼’ ਯੋਜਨਾ ਦਾ ਵਿਸਥਾਰ ਸੂਬੇ ਦੇ ਹਰ ਜ਼ਿਲ੍ਹੇ ਤੱਕ ਕਰ ਦਿੱਤਾ ਹੈ। ਇਹ ਮੋਬਾਈਲ ਟੈਸਟਿੰਗ ਵੈਨਾਂ ਦੁੱਧ, ਪਨੀਰ, ਪਾਣੀ, ਮਸਾਲੇ, ਫਲ, ਸਬਜ਼ੀਆਂ, ਮਿਠਾਈਆਂ ਆਦਿ ਦੇ ਨਮੂਨੇ ਤੁਰੰਤ ਜਾਂਚਣ ਦੀ ਸਮਰੱਥਾ ਰੱਖਦੀਆਂ ਹਨ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ 18,559 ਇਨਫੋਰਸਮੈਂਟ ਅਤੇ 12,178 ਨਿਗਰਾਨੀ ਸੈਂਪਲ ਲਏ ਗਏ ਹਨ, ਜਦਕਿ 13,000 ਤੋਂ ਵੱਧ ਨਮੂਨਿਆਂ ਦੀ ਜਾਂਚ ‘ਫੂਡ ਸੇਫਟੀ ਆਨ ਵੀਲਜ਼’ ਵੈਨਾਂ ਰਾਹੀਂ ਹੋ ਚੁੱਕੀ ਹੈ। ਮਿਲਾਵਟਖੋਰੀ ਦੇ ਮਾਮਲਿਆਂ ਵਿੱਚ ਪਿਛਲੇ ਪੰਜ ਸਾਲਾਂ ਵਿੱਚ 145 ਲੋਕਾਂ ਨੂੰ ਕੈਦ ਤੇ ਜੁਰਮਾਨੇ ਦੀ ਸਜ਼ਾ ਹੋਈ ਹੈ। ਉਨ੍ਹਾਂ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ, ਖ਼ਾਸ ਤੌਰ ‘ਤੇ ਸਟਰੀਟ ਫੂਡ ਵੇਂਡਰਾਂ ਨੂੰ, ਲਾਇਸੈਂਸ/ਰਜਿਸਟਰੇਸ਼ਨ ਕਰਵਾਉਣ ਲਈ ਅਪੀਲ ਕੀਤੀ ਅਤੇ ਲੋਕਾਂ ਨੂੰ “ਸਹੀ ਖਾਓ, ਸਿਹਤਮੰਦ ਰਹੋ” ਸਨੇਹਾ ਅਪਣਾਉਣ ਦੀ ਪ੍ਰੇਰਣਾ ਦਿੱਤੀ।
Get all latest content delivered to your email a few times a month.