ਤਾਜਾ ਖਬਰਾਂ
ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ੍ਰੀ ਮਾਤਾ ਵੈਸ਼ਣੋ ਦੇਵੀ ਕਟਰਾ ਅਤੇ ਅੰਮ੍ਰਿਤਸਰ ਵਿਚਕਾਰ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦੀ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਆਧੁਨਿਕ ਹਾਈ-ਸਪੀਡ ਟ੍ਰੇਨ ਨਾ ਸਿਰਫ਼ ਸ਼ਰਧਾਲੂਆਂ ਲਈ ਸੁਵਿਧਾਜਨਕ ਹੋਵੇਗੀ, ਸਗੋਂ ਕਟਰਾ-ਅੰਮ੍ਰਿਤਸਰ ਵਿਚਕਾਰ ਟੂਰਿਜ਼ਮ ਅਤੇ ਵਪਾਰ ਨੂੰ ਵੀ ਮਜ਼ਬੂਤੀ ਦੇਵੇਗੀ। ਪਠਾਨਕੋਟ, ਜਲੰਧਰ ਅਤੇ ਬਿਆਸ ਤੋਂ ਸਵਾਰ ਹੋਣ ਵਾਲੇ ਯਾਤਰੀ ਵੀ ਇਸ ਤੋਂ ਲਾਭ ਲੈਣਗੇ। ਬਿੱਟੂ ਨੇ ਦੱਸਿਆ ਕਿ ਪੰਜਾਬ ਵਿੱਚ ਜਲਦੀ ਹੀ ਨਵੀਆਂ ਰੇਲ ਲਾਈਨਾਂ, ਬਿਹਤਰ ਕਨੈਕਟੀਵਿਟੀ, ROBs ਅਤੇ RUBs ਦਾ ਨਿਰਮਾਣ, ਅਤੇ ਸਟੇਸ਼ਨ ਰੀਡਿਵੈਲਪਮੈਂਟ ਵਰਗੇ ਕਈ ਨਵੇਂ ਰੇਲਵੇ ਪ੍ਰੋਜੈਕਟਾਂ ’ਤੇ ਕੰਮ ਸ਼ੁਰੂ ਹੋਵੇਗਾ, ਜਦਕਿ ਚੱਲ ਰਹੇ ਪ੍ਰੋਜੈਕਟ ਤੇਜ਼ੀ ਨਾਲ ਪੂਰੇ ਕੀਤੇ ਜਾਣਗੇ।
Get all latest content delivered to your email a few times a month.