ਤਾਜਾ ਖਬਰਾਂ
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਨਿਵੇਕਲੀ ਪਹਿਲ ਕਰਦਿਆਂ ਲੋਕਾਂ ਦੇ ਗੁੰਮ ਹੋਏ 219 ਮੋਬਾਇਲ ਫੋਨ ਟਰੇਸ ਕਰਕੇ ਅਸਲ ਮਾਲਕਾਂ ਨੂੰ ਵਾਪਸ ਸੌਂਪ ਦਿੱਤੇ ਹਨ। ਇਹ ਕਾਰਵਾਈ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ (ਆਈ.ਪੀ.ਐਸ) ਦੀਆਂ ਹਦਾਇਤਾਂ ਅਤੇ ਡੀ.ਸੀ.ਪੀ ਲਾਅ ਐਂਡ ਆਰਡਰ ਆਲਮ ਵਿਜੈ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕੀਤੀ ਗਈ।
ਸਬ-ਡਵੀਜ਼ਨ ਈਸਟ ਏ.ਸੀ.ਪੀ ਡਾ. ਸ਼ੀਤਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ 65 ਮੋਬਾਇਲ ਫੋਨ, ਸਬ-ਡਵੀਜ਼ਨ ਸੈਂਟ੍ਰਲ ਏ.ਸੀ.ਪੀ ਜਸਪਾਲ ਸਿੰਘ ਦੀ ਟੀਮ ਨੇ 54 ਮੋਬਾਇਲ ਫੋਨ ਅਤੇ ਥਾਣਾ ਸਾਈਬਰ ਕਰਾਇਮ ਇੰਸਪੈਕਟਰ ਰਾਜਬੀਰ ਕੌਰ ਦੀ ਟੀਮ ਨੇ 100 ਮੋਬਾਇਲ ਫੋਨ ਟਰੇਸ ਕੀਤੇ। ਇਹਨਾਂ ਦੀ ਕੁੱਲ ਗਿਣਤੀ 219 ਬਣਦੀ ਹੈ।
ਤਿੰਨਾਂ ਜੋਨਾਂ ਦੇ ਸਾਂਝ ਕੇਂਦਰਾਂ ਅਤੇ ਥਾਣਾ ਸਾਈਬਰ ਕਰਾਇਮ ਕੋਲ ਲੋਕਾਂ ਨੇ ਆਪਣੇ ਮੋਬਾਇਲ ਫੋਨ ਗੁੰਮ ਹੋਣ ਦੀਆਂ ਰਿਪੋਰਟਾਂ ਦਰਜ ਕਰਵਾਈਆਂ ਸਨ। ਤਕਨੀਕੀ ਢੰਗ ਨਾਲ ਕੀਤੀ ਕਾਰਵਾਈ ਰਾਹੀਂ ਇਹ ਫੋਨ ਬਿਹਾਰ, ਯੂ.ਪੀ, ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਟਰੇਸ ਕਰਕੇ ਮਾਲਕਾਂ ਤੱਕ ਪਹੁੰਚਾਏ ਗਏ।
ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਮੋਬਾਇਲ ਫੋਨ ਗੁੰਮ ਹੋਣ 'ਤੇ ਤੁਰੰਤ ਨੇੜਲੇ ਸਾਂਝ ਕੇਂਦਰ 'ਤੇ ਗੁੰਮਸੁਦਗੀ ਦੀ ਰਿਪੋਰਟ ਦਰਜ ਕਰਵਾਈ ਜਾਵੇ ਅਤੇ Ministry of Telecommunication ਦੇ Central Equipment Identity Register (CEIR) ਪੋਰਟਲ 'ਤੇ ਵੀ ਰਿਪੋਰਟ ਅਪਲੋਡ ਕੀਤੀ ਜਾਵੇ, ਤਾਂ ਜੋ ਮੋਬਾਇਲ ਦਾ ਗਲਤ ਇਸਤੇਮਾਲ ਰੋਕਿਆ ਜਾ ਸਕੇ।
Get all latest content delivered to your email a few times a month.