ਤਾਜਾ ਖਬਰਾਂ
ਅੱਠ ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਫਿਲਮਫੇਅਰ ਪੰਜਾਬੀ ਅਵਾਰਡ 2025 ਵਿੱਚ ਧਮਾਕੇਦਾਰ ਵਾਪਸੀ ਕਰਨ ਜਾ ਰਹੇ ਹਨ। ਇਸ ਵਾਰ ਸਮਾਗਮ ਦੀ ਵਿਸ਼ੇਸ਼ ਗੱਲ ਇਹ ਹੈ ਕਿ ਪਹਿਲੀ ਵਾਰ ਮੋਹਾਲੀ ਦਾ ਪੀਸੀਏ ਸਟੇਡੀਅਮ ਇੰਨੇ ਵੱਡੇ ਪੱਧਰ ਦੇ ਸ਼ੋਅ ਦੀ ਮੇਜ਼ਬਾਨੀ ਕਰੇਗਾ। ਅਧਿਕਾਰਤ ਐਗਜ਼ੀਕਿਊਸ਼ਨ ਪਾਰਟਨਰ ਫੋਰਸ ਆਫ ਟੈਲੇਂਟ ਪ੍ਰਾਈਵੇਟ ਲਿਮਟਿਡ ਹੈ। ਚੇਅਰਮੈਨ ਅਭਿਸ਼ੇਕ ਸਿੰਘ ਅਤੇ ਟਾਈਟਲ ਸਪਾਂਸਰ ਪ੍ਰਤੀਨਿਧੀ ਅਸ਼ਵਨੀ ਚੈਟਰਲੀ ਨੇ ਅੱਜ ਮੁੱਖ ਮੰਤਰੀ ਨਾਲ ਮਿਲ ਕੇ ਪੰਜਾਬੀ ਫਿਲਮ ਉਦਯੋਗ ਲਈ ਇਸ ਇਵੈਂਟ ਦੀ ਮਹੱਤਤਾ ਉੱਤੇ ਚਰਚਾ ਕੀਤੀ। ਸਮਾਰੋਹ ਵਿੱਚ ਪੰਜਾਬੀ ਸਿਨੇਮਾ ਦੇ ਸਿਤਾਰੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ ਅਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵਿਸ਼ੇਸ਼ ਯੋਗਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਲੰਬੇ ਅੰਤਰਾਲ ਤੋਂ ਬਾਅਦ ਵਾਪਸੀ ਕਾਰਨ ਦਰਸ਼ਕਾਂ ਅਤੇ ਫਿਲਮ ਭਾਈਚਾਰੇ ਵਿੱਚ ਖ਼ਾਸ ਉਤਸ਼ਾਹ ਹੈ।
Get all latest content delivered to your email a few times a month.