ਤਾਜਾ ਖਬਰਾਂ
ਅੱਜ ਸਵੇਰੇ ਕਪੂਰਥਲਾ ਪੁਲਿਸ ਨੇ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਝੱਲ ਲੈਈ ਵਾਲਾ ਨੇੜੇ ਹੋਏ ਮੁਕਾਬਲੇ ਦੌਰਾਨ ਨਾਮੀ ਗੈਂਗਸਟਰ ਬਲਵਿੰਦਰ ਸਿੰਘ ਬਿੱਲਾ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ। ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਜੱਬੋਵਾਲ ਵਾਸੀ ਬਿੱਲਾ ’ਤੇ ਕਤਲ, ਇਰਾਦ-ਏ-ਕਤਲ ਅਤੇ ਹੋਰ ਗੰਭੀਰ ਮਾਮਲਿਆਂ ਸਣੇ 5–6 ਮੁਕੱਦਮੇ ਦਰਜ ਹਨ। ਫਰਵਰੀ 2025 ਵਿਚ ਇੱਕ ਨੌਜਵਾਨ ਦੀ ਗੱਡੀ ਵਿਚ ਬਿਠਾ ਕੇ ਹੱਤਿਆ ਕਰਨ ਅਤੇ ਮਈ 2025 ਵਿਚ ਕਰਤਾਰਪੁਰ ਪੁਲਿਸ ਪਾਰਟੀ ’ਤੇ ਫਾਇਰਿੰਗ ਕਰਨ ਦੇ ਮਾਮਲਿਆਂ ਕਾਰਨ ਉਹ ਪੁਲਿਸ ਨੂੰ ਬਹੁਤ ਲੋੜੀਂਦਾ ਸੀ।
ਪੁਲਿਸ ਪਾਰਟੀ ਨੇ ਅੱਜ ਸਵੇਰੇ ਉਸ ਨੂੰ ਰੋਕ ਕੇ ਸ਼ਨਾਖਤ ਪੂਰੀ ਕਰਨ ਲਈ ਕਿਹਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਨਾਜਾਇਜ਼ ਪਿਸਤੌਲ ਨਾਲ ਪੁਲਿਸ ਉੱਪਰ ਫਾਇਰਿੰਗ ਕੀਤੀ। ਖੁਸ਼ਕਿਸਮਤੀ ਨਾਲ ਕੋਈ ਪੁਲਿਸ ਅਧਿਕਾਰੀ ਜ਼ਖਮੀ ਨਹੀਂ ਹੋਇਆ। ਪੁਲਿਸ ਵਲੋਂ ਆਪਣੀ ਸੁਰੱਖਿਆ ਲਈ ਚਲਾਏ ਗਏ ਫਾਇਰ ਦੌਰਾਨ ਇਕ ਗੋਲੀ ਬਿੱਲੇ ਨੂੰ ਲੱਗ ਗਈ ਜਿਸ ਕਾਰਨ ਉਹ ਡਿੱਗ ਪਿਆ ਅਤੇ ਗ੍ਰਿਫਤਾਰ ਹੋ ਗਿਆ।
ਘਟਨਾ ਸਥਾਨ ਤੋਂ ਇਕ ਨਾਜਾਇਜ਼ ਪਿਸਤੌਲ, ਖਾਲੀ ਰੋਂਦ ਅਤੇ ਮੋਟਰਸਾਈਕਲ ਬਰਾਮਦ ਕੀਤੀ ਗਈ। ਕਥਿਤ ਮੁਲਜ਼ਮ ਨੂੰ ਇਲਾਜ ਲਈ ਭੇਜਿਆ ਗਿਆ ਹੈ। ਇਸ ਕਾਰਵਾਈ ਦੌਰਾਨ ਐਸ.ਐਸ.ਪੀ. ਗੌਰਵ ਤੂਰਾ, ਐਸ.ਪੀ. (ਡੀ) ਪੀ.ਐਸ. ਵਿਰਕ, ਡੀ.ਐਸ.ਪੀ. ਪਰਮਿੰਦਰ ਸਿੰਘ, ਐਸ.ਐਚ.ਓ. ਸੋਨਮਦੀਪ ਕੌਰ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਮੌਜੂਦ ਸੀ।
Get all latest content delivered to your email a few times a month.