IMG-LOGO
ਹੋਮ ਪੰਜਾਬ: ਮੋਹਾਲੀ ਪੁਲਿਸ ਵੱਲੋਂ 3 ਅੰਤਰਰਾਜੀ ਚੋਰ ਗਿਰੋਹ ਬੇਨਕਾਬ, 35 ਲੱਖ...

ਮੋਹਾਲੀ ਪੁਲਿਸ ਵੱਲੋਂ 3 ਅੰਤਰਰਾਜੀ ਚੋਰ ਗਿਰੋਹ ਬੇਨਕਾਬ, 35 ਲੱਖ ਰੁਪਏ ਦੀ ਕੀਮਤ ਦਾ ਮਾਲ ਬਰਾਮਦ, 6 ਗ੍ਰਿਫਤਾਰ

Admin User - Aug 14, 2025 05:24 PM
IMG

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਗਸਤ:

ਸ੍ਰੀ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਅੱਜ ਦੱਸਿਆ ਕਿ ਸ. ਹਰਚਰਨ ਸਿੰਘ ਭੁੱਲਰ, ਡੀ.ਆਈ.ਜੀ ਰੂਪਨਗਰ ਰੇਂਜ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ  ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਜ਼ਿਲ੍ਹਾ ਪੁਲਿਸ ਵੱਲੋਂ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸ੍ਰੀ ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਦਿਹਾਤੀ), ਸ੍ਰੀ ਤਲਵਿੰਦਰ ਸਿੰਘ ਗਿੱਲ ਕਪਤਾਨ ਪੁਲਿਸ ਅਪਰੇਸਨਸ਼ ਦੀ ਅਗਵਾਈ ਵਿੱਚ ਸ੍ਰੀ ਬਿਰਕਮਜੀਤ ਸਿੰਘ ਬਰਾੜ , ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਡੇਰਾਬਸੀ ਦੀ ਟੀਮਾਂ ਵੱਲੋਂ 3 ਅੰਤਰਰਾਜੀ ਚੋਰਾਂ ਦੇ ਗਿਰੋਹਾਂ ਦਾ ਸੁਰਾਗ ਲਗਾ ਕੇ ਇਹਨਾ ਦੇ 6 ਮੈਂਬਰਾਂ ਨੂੰ ਰੰਗੇ ਹੱਥੀ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੀਆਂ ਹੋਈਆਂ 02 ਬਲੈਰੋ ਗੱਡੀਆਂ, 7 ਸਪਲਿਟ ਏ.ਸੀ, ਸੋਨੇ ਦੇ 03 ਹਾਰ, 4 ਅੰਗੂਠੀਆਂ, 1 ਜੋੜਾ ਕੰਨਾਂ ਦੀਆਂ ਵਾਲੀਆਂ, 545 ਗ੍ਰਾਂਮ ਚਾਂਦੀ ਦੇ ਗਹਿਣੇ, 41 ਪੀਸ ਰੇਮੰਡ ਕੱਪੜੇ ਅਤੇ 72 ਲੇਡੀਜ਼ ਸੂਟ ਅਤੇ ਵਾਰਦਾਤਾਂ ਲਈ ਵਰਤੇ ਜਾਂਦੇ ਵਸੀਲਿਆਂ ਜਿਨ੍ਹਾਂ ਵਿੱਚ 04 ਰਾੜਾ, ਪੇਚਕਸ ਆਦਿ ਬ੍ਰਾਮਦ ਕਰਕੇ ਐਸ.ਏ.ਐਸ ਨਗਰ ਵਿੱਚ ਹੋਈਆਂ 05 ਚੋਰੀਆਂ ਦੀ ਵਾਰਦਾਤਾਂ ਅਤੇ ਦੂਜੇ ਜ਼ਿਲ੍ਹਿਆਂ ਦੀ ਦੀਆਂ 03 ਵਾਰਦਾਤਾਂ ਨੂੰ ਸਲਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।

ਸ. ਹਾਂਸ ਨੇ ਘਟਨਾਵਾਂ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਮਿਤੀ 11.06.2025 ਨੂੰ ਗੁਲਮੋਹਰ ਸਿਟੀ ਲਾਲੜੂ ਅਤੇ ਹਰਦੇਵ ਨਗਰ ਲਾਲੜੂ ਵਿਖੇ ਘਰਾਂ ਦੇ ਤਾਲੇ ਤੋੜ ਕੇ ਚੋਰੀ ਦੀਆਂ 02 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਸਬੰਧੀ  ਮੁਕਦਮਾ 91 ਮਿਤੀ 14.06.2025 ਅ/ਧ 331(3),305 ਬੀ.ਐਨ.ਐਸ ਥਾਣਾ ਲਾਲੜੂ ਦਰਜ ਕੀਤਾ ਗਿਆ ਸੀ  ਅਤੇ ਲਾਲੜੂ ਮੰਡੀ ਵਿਖੇ 01 ਕੱਪੜੇ ਦੀ ਦੁਕਾਨ ਤੋਂ ਕੱਪੜਿਆ ਦੀ ਹੋਈ ਚੋਰੀ ਸਬੰਧੀ ਮੁਕੱਦਮਾ ਨੰਬਰ 125 ਮਿਤੀ 10.08.2025 ਅ/ਧ 305,331(4) ਥਾਣਾ ਲਾਲੜੂ ਦਰਜ ਕੀਤਾ ਗਿਆ ਸੀ ਅਤੇ ਲਕਸ਼ਮੀ ਇਲੈਕਟ੍ਰੋਨਿਕਸ  ਮੁਬਾਰਿਕਪੁਰ ਦੇ ਸਟੋਰ ਵਿਚੋਂ ਮਿਤੀ 08/09.08.2025 ਦੀ ਦਰਮਿਆਨੀ ਰਾਤ ਨੂੰ ਸਪਲਿਟ ਏ.ਸੀ ਚੋਰੀ ਹੋਣ ਸਬੰਧੀ ਮੁਕੱਦਮਾ ਨੰਬਰ 228 ਮਿਤੀ 10.08.2025 ਅ/ਧ 331(4), 305 ਬੀ ਐਨ ਐਸ ਥਾਣਾ ਡੇਰਾਬੱਸੀ ਦਰਜ ਕੀਤਾ ਗਿਆ ਸੀ। ਵਾਰਦਾਤਾਂ ਨੂੰ ਸੁਲਝਾਉਣ ਲਈ ਮੁੱਖ ਅਫਸਰ ਥਾਣਾ ਡੇਰਾਬੱਸੀ, ਮੁੱਖ ਅਫਸਰ ਥਾਣਾ ਲਾਲੜੂ ਅਤੇ ਇੰਚਾਰਜ ਨਾਰਕੋਟਿਕਸ ਸੈਲ ਐਸ.ਏ.ਐਸ ਨਗਰ ਦੀ ਅੱਡ ਅੱਡ ਟੀਮਾਂ ਬਣਾ ਕੇ ਅੱਡ ਅੱਡ ਟਾਸਕ ਦਿੱਤੇ ਗਏ ਸੀ। ਇਨ੍ਹਾਂ ਟੀਮਾਂ ਵੱਲੋਂ ਸਾਰੀਆਂ ਚੋਰੀ ਦੀਆਂ ਵਾਰਦਾਤਾਂ ਦੇ ਮੌਕਿਆਂ ਤੋਂ ਵਿਗਿਆਨਿਕ ਢੰਗ ਨਾਲ ਤਫਤੀਸ਼ ਨੂੰ ਅੱਗੇ ਵਧਾਇਆ ਗਿਆ ਅਤੇ ਇਨ੍ਹਾਂ ਵਾਰਦਾਤਾਂ ਨੂੰ ਸੁਲਝਾਉਣ ਲਈ ਟੈਕਨੀਕਲ ਸਾਧਨਾਂ ਅਤੇ ਸਥਾਨਕ ਖੁਫੀਆ ਤੰਤਰ ਦੀ ਵਰਤੋਂ ਕੀਤੀ।

ਐਸ.ਐਸ.ਪੀ. ਐਸ.ਏ.ਐਸ ਨਗਰ ਨੇ ਵੇਰਵੇ ਦਿੰਦਿਆ ਦੱਸਿਆ ਕਿ ਮੁਕੱਦਮਾ ਨੰਬਰ 91 ਮਿਤੀ 14.06.2025 ਅ/ਧ 331(3),305 ਬੀ.ਐਨ.ਐਸ ਥਾਣਾ ਲਾਲੜੂ ਵਿਚ ਮੁੱਖ ਅਫਸਰ ਥਾਣਾ ਲਾਲੜੂ ਅਤੇ ਇੰਚਾਰਜ ਨਾਰਕੋਟਿਕ ਦੀ ਟੀਮਾਂ ਨੇ ਨੇ ਸੁਮਿਤ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ # 2752/2 ਰਾਮਨਗਰ ਨੇੜੇ ਹਰੀ ਪੈਲੇਸ ਅੰਬਾਲਾ ਸਿਟੀ ਅਤੇ ਨਿਖਿਲ ਕੁਮਾਰ ਉਰਫ ਨਿਖਿਲ ਲਹੋਰੀਆਂ ਪੁੱਤਰ ਵਿੱਕੀ ਲਹੋਰੀਆਂ ਵਾਸੀ # 2752/2 ਰਾਮਨਗਰ ਨੇੜੇ ਹਰੀ ਪੈਲੇਸ ਅੰਬਾਲਾ ਸਿਟੀ, ਕਰਨ ਭੋਲਾ ਪੁੱਤਰ ਜਗਦੀਸ ਲਾਲ ਵਾਸੀ ਵਾਸੀ ਮਨਮੋਹਨ ਨਗਰ, ਜੋ ਪਿਛਲੇ 04 ਮਹੀਨਿਆਂ ਤੋਂ ਘਰਾਂ ਤੋਂ ਭਗੌੜੇ ਸਨ ਅਤੇ ਵਾਰ ਵਾਰ ਆਪਣੇ ਫੋਨ ਨੰਬਰ ਅਤੇ ਪਤੇ ਬਦਲ ਰਹੇ ਸਨ, ਦੇ ਨਵੇਂ ਪਤੇ ਦਾ ਸੁਰਾਗ ਲਗਾਇਆ ਅਤੇ ਇਨ੍ਹਾਂ ਦੇ ਨਵੇਂ ਪਤੇ # 3035/1 ਗੁਰੂ ਤੇਗ ਬਹਾਦਰ ਨਗਰ, ਖਰੜ੍ਹ ਤੇ ਰੇਡ ਕੀਤੀ ਅਤੇ ਜਿਥੋਂ ਫਰਾਰ ਹੋ ਕੇ ਅੰਬਾਲੇ ਜਾਂਦਿਆਂ ਨੂੰ, ਮਿਤੀ 04.08.2025 ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਦੌਰਾਨ ਉਨ੍ਹਾਂ  ਪਾਸੋਂ ਸੋਨੇ ਦੇ 03 ਹਾਰ, 4 ਅੰਗੂਠੀਆਂ, 1 ਜੋੜਾ ਕੰਨਾਂ ਦੀਆਂ ਵਾਲੀਆਂ, 545 ਗ੍ਰਾਮ ਚਾਂਦੀ ਦੇ ਗਹਿਣੇ ਅਤੇ ਵਾਰਦਾਤ ਕਰਨ ਲਈ ਵਰਤੀ ਰਾੜ ਅਤੇ ਪੇਚਕਸ ਅਤੇ ਵਾਰਦਾਤ ਵਿੱਚ ਵਰਤਿਆ ਮੋਟਰ ਸਾਇਕਲ ਕੇ.ਟੀ.ਐਮ ਬਿਨ੍ਹਾ ਨੰਬਰ ਬ੍ਰਾਮਦ ਕੀਤਾ। ਉਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ  ਨੇ ਇਸੇ ਮੋਟਰ ਸਾਇਕਲ ਉਪਰ ਜਾ ਕੇ ਮਿਤੀ 07.07.25 ਨੂੰ ਮਹਿੰਦਰਾ ਟਰੈਕਟਰ ਏਜੰਸੀ ਮੋਰਿੰਡਾ ਸਿਟੀ ਵਿਖੇ ਘਰ ਦੇ ਤਾਲੇ ਤੋੜ ਕੇ ਭਾਰੀ ਮਾਤਰਾ ਵਿੱਚ ਕੈਸ਼ ਅਤੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 92 ਮਿਤੀ 08.07.25 ਅ/ਧ 331(3),305,3(5) ਥਾਣਾ ਸਿਟੀ ਮੋਰਿੰਡਾ ਦਰਜ ਹੈ।

ਦੂਜੀ ਘਟਨਾ ਬਾਰੇ ਐਸ.ਐਸ.ਪੀ, ਐਸ.ਏ.ਐਸ ਨਗਰ ਨੇ ਦੱਸਿਆ ਕਿ ਮੁਕੱਦਮਾ ਨੰਬਰ 125 ਮਿਤੀ 10.08.2025 ਅ/ਧ 305,331(4) ਥਾਣਾ ਲਾਲੜੂ ਵਿੱਚ ਦੋਸ਼ੀ ਮਨਦੀਪ ਸਿੰਘ ਉਰਫ ਦੀਪਾ ਪੁੱਤਰ ਸਤਨਾਮ ਸਿੰਘ ਵਾਸੀ ਦਸਮੇਸ਼ ਨਗਰ ਅੰਬਾਲਾ-ਜੜੋਤ ਰੋਡ ਅੰਬਾਲਾ ਨੂੰ ਮਿਤੀ 10.08.25 ਨੂੰ ਜੜੋਤ ਰੋਡ ਸੰਗੋਧਾ ਤੋਂ ਗ੍ਰਿਫਤਾਰ ਕਰਕੇ, ਉਸ ਦੇ ਕਬਜੇ ਵਿੱਚੋਂ ਬਲੈਰੋ ਗੱਡੀ ਨੰਬਰ ਪੀ.ਬੀ 11 ਏ.ਐਲ 5490 ਅਤੇ 41 ਪੀਸ ਰੇਮੰਡ ਕੱਪੜਾ ਅਤੇ 72 ਲੇਡੀਜ਼ ਸੂਟ ਅਤੇ ਵਾਰਦਾਤ ਕਰਨ ਲਈ ਵਰਤੀਆਂ ਲੋਹੇ ਦੀਆਂ 02 ਰਾੜਾ ਅਤੇ ਉਕਤ ਬਲੈਰੋ ਗੱਡੀ ਦੀਆ ਅਸਲ ਨੰਬਰ ਪਲੇਟਾਂ ਬ੍ਰਾਮਦ ਕੀਤੀਆਂ। ਇਹ ਬਲੈਰੋ ਗੱਡੀ ਦੋਸ਼ੀ ਵੱਲੋਂ ਟੇਡੀ ਰੋਡ ਸ਼ਿਮਲਾਪੁਰੀ ਤੋਂ ਚੋਰੀ ਕੀਤੀ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 57 ਮਿਤੀ 10.07.25 ਅ/ਧ 303(2), ਬੀ.ਐਨ.ਐਸ ਥਾਣਾ ਸ਼ਿਮਲਾ ਪੁਰੀ ਲੁਧਿਆਣਾ ਦਰਜ ਹੋਇਆ ਸੀ। ਦੋਸ਼ੀ ਵੱਲੋਂ ਇਹ ਗੱਡੀ ਅਸਲ ਨੰਬਰ ਪੀ.ਬੀ 11 ਏ.ਐਲ 9054 ਦੀ ਥਾਂ 5490 ਦੀ ਜਾਅਲੀ ਨੰਬਰ ਪਲੇਟ ਲਗਾ ਕੇ ਚੋਰੀਆਂ ਲਈ ਵਰਤੋਂ ਕੀਤੀ ਜਾ ਰਹੀ ਸੀ।

ਤੀਜੀ ਵਾਰਦਾਤ ਸਬੰਧੀ ਐਸ.ਐਸ.ਪੀ, ਐਸ.ਏ.ਐਸ ਨਗਰ ਨੇ ਦੱਸਿਆ ਕਿ ਮਿਤੀ 10.08.2025 ਨੂੰ ਇੰਚਾਰਜ ਚੌਕੀ ਲੈਹਿਲੀ ਨੇ ਭਰੋਸੇਯੋਗ ਇਤਲਾਹ ਤੇ ਸੁਰਜੀਤ ਸਿੰਘ ਉਰਫ ਕਾਲਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਡਿਫੈਂਸ ਕਲੋਨੀ ਟੁੰਡਲਾ ਥਾਣਾ ਪੰਜੋਖਰਾ ਸਾਹਿਬ ਜ਼ਿਲ੍ਹਾ ਅੰਬਾਲਾ ਅਤੇ ਜਸਵਿੰਦਰ ਸਿੰਘ ਉਰਫ ਪਿੰਚੂ ਪੁੱਤਰ ਇਕਬਾਲ ਸਿੰਘ ਵਾਸੀ # 148/95 ਸ਼ਿਮਲਾਪੁਰੀ ਲੁਧਿਆਣਾ ਵਿਰੁੱਧ ਮੁਕੱਦਮਾ ਨੰਬਰ  126 ਮਿਤੀ 10.08.2025 ਅ/ਧ 303(2), 341(2) ਬੀ.ਐਨ.ਐਸ ਥਾਣਾ ਲਾਲੜੂ ਦਰਜ ਕਰਕੇ, ਇਨ੍ਹਾਂ ਦੋਹਾਂ ਨੂੰ ਮਿਤੀ 10.08.25 ਨੂੰ ਲੈਹਿਲੀ ਚੌਂਕ ਨਾਕਾਬੰਦੀ ਦੌਰਾਨ ਜਾਅਲੀ ਨੰਬਰ ਵਾਲੀ ਬਲੈਰੋ ਪਿਅਕਪ ਪੀ.ਬੀ.11 ਏ.ਐਸ 8513 ਵਿਚੋਂ ਗ੍ਰਿਫਤਾਰ ਕੀਤਾ। ਗੱਡੀ ਨੂੰ ਲੱਗਾ ਨੰਬਰ ਜਾਅਲੀ ਹੋਣ ਕਾਰਨ ਮੌਕੇ ਤੇ ਗੱਡੀ ਨੂੰ ਕਬਜੇ ਵਿੱਚ ਲਿਆ ਅਤੇ ਗੱਡੀ ਵਿਚੋਂ 07 ਸਪਲਿਟ ਏ.ਸੀ ਅਤੇ ਵਾਰਦਾਤ ਲਈ ਵਰਤੇ ਗਏ ਸੱਬਲ ਬ੍ਰਾਮਦ ਕੀਤੇ ਗਏ ਸੀ। ਸਪਲਿਟ ਏ.ਸੀ ਉਨ੍ਹਾਂ ਨੇ ਸ਼ਟਰ ਤੋੜ ਕੇ ਲਕਸ਼ਮੀ ਇਲੈਕਟ੍ਰੋਨਿਕਸ ਮੁਬਾਰਿਕਪੁਰ ਦੇ ਸਟੋਰ ਵਿਚੋਂ ਮਿਤੀ 08/09.08.2025 ਦੀ ਰਾਤ ਚੋਰੀ ਕੀਤੇ ਸੀ ਅਤੇ ਇਸ ਸਬੰਧੀ ਮੁਕੱਦਮਾ ਨੰਬਰ 228 ਮਿਤੀ 10.08.2025 ਅ/ਧ 331(4),305 ਬੀ.ਐਨ.ਐਸ ਥਾਣਾ ਡੇਰਾਬੱਸੀ ਦਰਜ ਹੈ। ਦੋਸ਼ੀਆਂ ਨੇ ਬ੍ਰਾਮਦ ਹੋਈ ਗੱਡੀ ਲੁਧਿਆਣਾ ਤੋਂ ਚੋਰੀ ਕੀਤੀ ਜਾਣੀ ਮੰਨੀ ਹੈ। ਜਿਸ ਸਬੰਧੀ ਜਾਂਚ ਜਾਰੀ ਹੈ। ਉਕਤ ਬ੍ਰਾਮਦ ਹੋਏ ਮਾਲ ਦੀ ਕੀਮਤ ਕਰੀਬ 35 ਲੱਖ ਰੁਪਏ ਬਣਦੀ ਹੈ। ਇਸ ਤਰ੍ਹਾਂ ਇਨ੍ਹਾਂ ਗਿਰੋਹਾਂ ਦੇ ਬੇਨਕਾਬ ਹੋਣ ਨਾਲ ਚੋਰੀ ਦੀਆਂ 08 ਵਾਰਦਾਤਾਂ ਟਰੇਸ ਹੋਈਆਂ ਹਨ, ਜਿਨ੍ਹਾਂ ਵਿੱਚੋਂ 03 ਵਾਰਦਾਤਾਂ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ।ਇਨ੍ਹਾਂ ਸਾਰੇ ਦੋਸ਼ੀਆਂ ਦੀ ਕ੍ਰਿਮਿਨਲ ਹਿਸਟਰੀ ਹੈ ਅਤੇ ਵੱਖ ਵੱਖ ਸਟੇਟਾਂ ਵਿੱਚ ਕਈ ਮੁਕੱਦਮੇ ਦਰਜ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.