ਤਾਜਾ ਖਬਰਾਂ
ਫਰੀਦਕੋਟ ਵਿੱਚ ਆਜ਼ਾਦੀ ਦਿਵਸ ਦੇ ਮੁੱਖ ਸਮਾਰੋਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਨੂੰ ਧਿਆਨ ਵਿੱਚ ਰੱਖਦਿਆਂ, ਪੰਜਾਬ ਪੁਲਿਸ ਨੇ ਪ੍ਰੀ-ਪ੍ਰਾਇਮਰੀ ਅਤੇ ਕੱਚੇ ਅਧਿਆਪਕਾਂ ਦੇ ਆਗੂਆਂ 'ਤੇ ਵੱਡੀ ਕਾਰਵਾਈ ਕੀਤੀ। ਕਈ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ, ਕੁਝ ਨੂੰ ਸਿੱਧਾ ਹਿਰਾਸਤ ਵਿੱਚ ਲਿਆ ਗਿਆ ਅਤੇ ਕੁਝ ਨੂੰ ਸਕੂਲਾਂ ਅੰਦਰ ਹੀ ਰੋਕ ਦਿੱਤਾ ਗਿਆ। ਇਸ ਕਾਰਨ ਕਈ ਸਕੂਲਾਂ ਵਿੱਚ ਪਾਠਕ੍ਰਮ ਪ੍ਰਭਾਵਿਤ ਹੋਇਆ।
ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਰਿਵਾਇਤੀ ਪਾਰਟੀਆਂ ਦੇ ਰਾਜ ਵਿੱਚ ਤਾਂ ਇਹ ਦ੍ਰਿਸ਼ ਆਮ ਸੀ, ਪਰ ਆਮ ਆਦਮੀ ਸਰਕਾਰ ਤੋਂ ਇਹ ਉਮੀਦ ਨਹੀਂ ਸੀ। ਹਰਪ੍ਰੀਤ ਕੌਰ, ਵੀਰਪਾਲ ਕੌਰ ਸਿਧਾਣਾ, ਮਮਤਾ ਰਾਣੀ, ਮਨਦੀਪ ਸਿੰਘ ਬੰਗੀ, ਗੁਰਤੇਜ ਸਿੰਘ ਅਬੋਹਰ, ਗੁਰਚਰਨ ਸਿੰਘ, ਗੁਰਜੰਟ ਸਿੰਘ, ਮਨਜੀਤ ਸਿੰਘ ਅਤੇ ਹੋਰ ਕਈ ਅਧਿਆਪਕ ਆਗੂ ਇਸ ਕਾਰਵਾਈ ਦਾ ਨਿਸ਼ਾਨਾ ਬਣੇ। ਕਈ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਸੁਣਨ ਦੀ ਬਜਾਏ ਪੁਲਿਸੀ ਦਬਾਅ ਨਾਲ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਮਨਦੀਪ ਸਿੰਘ ਬੰਗੀ ਅਨੁਸਾਰ, ਸਰਕਾਰ ਦੇ 12,710 ਅਧਿਆਪਕਾਂ ਨੂੰ ਪੱਕਾ ਕਰਨ ਦੇ ਦਾਅਵੇ ਸਿਰਫ ਕਾਗਜ਼ਾਂ 'ਚ ਹਨ ਕਿਉਂਕਿ ਹਾਲੇ ਤੱਕ ਪੱਕੇ ਕਰਮਚਾਰੀਆਂ ਵਾਲੇ ਨਿਯਮ ਉਨ੍ਹਾਂ 'ਤੇ ਲਾਗੂ ਨਹੀਂ ਕੀਤੇ ਗਏ। ਉਸ ਨੇ ਦਾਅਵਾ ਕੀਤਾ ਕਿ 15 ਅਗਸਤ ਨੂੰ ਮੁੱਖ ਮੰਤਰੀ ਦਾ ਵਿਰੋਧ ਹਰ ਹਾਲਤ ਵਿੱਚ ਕੀਤਾ ਜਾਵੇਗਾ, ਭਾਵੇਂ ਪੁਲਿਸ ਕਿੰਨਾ ਵੀ ਦਬਾਅ ਬਣਾਏ।
Get all latest content delivered to your email a few times a month.