ਤਾਜਾ ਖਬਰਾਂ
ਨਵੀਂ ਦਿੱਲੀ- ਦਿੱਲੀ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦਿੱਲੀ ਦੇ ਹੌਜ਼ ਕਾਜ਼ੀ ਇਲਾਕੇ ਵਿੱਚ ਇੱਕ 39 ਸਾਲ ਦੇ ਕਲਯੁੱਗੀ ਪੁੱਤ 'ਤੇ ਆਪਣੀ ਮਾਂ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਪੀੜਤਾ ਦੀ ਮਾਂ ਹੱਜ ਕਰਨ ਤੋਂ ਬਾਅਦ ਸਾਊਦੀ ਅਰਬ ਤੋਂ ਵਾਪਸ ਆਈ ਸੀ। ਘਰ ਵਾਪਸ ਆਉਣ ਤੋਂ ਬਾਅਦ, ਪੁੱਤਰ ਨੇ ਉਸ 'ਤੇ ਬਹੁਤ ਤਸ਼ੱਦਦ ਕੀਤਾ ਅਤੇ ਉਸਦਾ ਜਿਨਸੀ ਸ਼ੋਸ਼ਣ ਕੀਤਾ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਦੀ ਪਛਾਣ ਮੁਹੰਮਦ ਫਿਰੋਜ਼ ਉਰਫ਼ ਸੁਹੇਲ ਵਜੋਂ ਹੋਈ ਹੈ। ਉਸਨੇ ਆਪਣੀ ਮਾਂ 'ਤੇ ਮਾੜੇ ਚਰਿੱਤਰ ਦਾ ਵੀ ਦੋਸ਼ ਲਗਾਇਆ। ਉਸਨੇ ਆਪਣੇ ਪਿਤਾ ਨੂੰ ਆਪਣੀ ਮਾਂ ਨੂੰ ਤਲਾਕ ਦੇਣ ਲਈ ਵੀ ਕਿਹਾ।ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ 25 ਜੁਲਾਈ ਨੂੰ ਆਪਣੇ 72 ਸਾਲਾ ਪਤੀ ਅਤੇ ਧੀ ਨਾਲ ਹੱਜ ਕਰਨ ਲਈ ਸਾਊਦੀ ਅਰਬ ਗਈ ਸੀ। ਯਾਤਰਾ ਦੌਰਾਨ ਉਸਦੇ ਪੁੱਤਰ ਨੇ ਆਪਣੇ ਪਿਤਾ ਨੂੰ ਫ਼ੋਨ ਕੀਤਾ ਅਤੇ ਆਪਣੀ ਮਾਂ 'ਤੇ ਮਾੜੇ ਚਰਿੱਤਰ ਦਾ ਦੋਸ਼ ਲਗਾਇਆ।
1 ਅਗਸਤ ਨੂੰ, ਦੋਸ਼ੀ ਨੇ ਪਰਿਵਾਰ ਦੇ ਘਰ ਵਾਪਸ ਆਉਣ ਤੋਂ ਬਾਅਦ ਆਪਣੀ ਮਾਂ 'ਤੇ ਹਮਲਾ ਕੀਤਾ ਅਤੇ ਅਗਲੇ ਦਿਨ ਦੁਬਾਰਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਆਪਣੀ ਸੁਰੱਖਿਆ ਦੇ ਡਰੋਂ, ਉਹ ਕੁਝ ਸਮੇਂ ਲਈ ਆਪਣੀ ਵੱਡੀ ਧੀ ਦੇ ਸਹੁਰੇ ਘਰ ਚਲੀ ਗਈ। ਆਪਣੀ ਧੀ ਦੇ ਘਰ ਲਗਭਗ 10 ਦਿਨ ਰਹਿਣ ਤੋਂ ਬਾਅਦ, ਮਾਂ 11 ਅਗਸਤ ਨੂੰ ਰਾਤ ਲਗਭਗ 9:30 ਵਜੇ ਘਰ ਵਾਪਸ ਆਈ। ਉਸਦੇ ਪੁੱਤਰ ਨੇ ਉਸ ਨਾਲ ਇਕੱਲਿਆਂ ਗੱਲ ਕਰਨ 'ਤੇ ਜ਼ੋਰ ਦਿੱਤਾ। ਫਿਰ ਉਸਨੇ ਉਸਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ, ਚਾਕੂ ਅਤੇ ਕੈਂਚੀ ਨਾਲ ਧਮਕੀ ਦਿੱਤੀ ਅਤੇ ਕਥਿਤ ਤੌਰ 'ਤੇ ਉਸ ਨਾਲ ਬਲਾਤਕਾਰ ਕੀਤਾ। ਸ਼ੁਰੂ ਵਿੱਚ, ਪੀੜਤ ਨੇ ਨੇ ਡਰ ਅਤੇ ਸ਼ਰਮ ਦੇ ਕਾਰਨ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ। ਹਾਲਾਂਕਿ, 14 ਅਗਸਤ ਨੂੰ ਸਵੇਰੇ 3:30 ਵਜੇ ਦੇ ਕਰੀਬ, ਦੋਸ਼ੀ ਨੇ ਮਾਂ ਨਾਲ ਦੁਬਾਰਾ ਬਲਾਤਕਾਰ ਕੀਤਾ। ਜਿਸ ਤੋਂ ਬਾਅਦ ਪੀੜਤ ਨੇ ਹਿੰਮਤ ਕੀਤੀ ਅਤੇ ਪੁਲਿਸ ਨਾਲ ਸੰਪਰਕ ਕੀਤਾ।ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਗ੍ਰੈਜੂਏਟ ਹੈ ਪਰ ਇਸ ਵੇਲੇ ਬੇਰੁਜ਼ਗਾਰ ਹੈ, ਜਦੋਂ ਕਿ ਸ਼ਿਕਾਇਤਕਰਤਾ ਇੱਕ ਅਨਪੜ੍ਹ ਘਰੇਲੂ ਔਰਤ ਹੈ। ਉਸਦਾ ਪਤੀ ਇੱਕ ਸੇਵਾਮੁਕਤ ਸਰਕਾਰੀ ਕਰਮਚਾਰੀ ਹੈ।
Get all latest content delivered to your email a few times a month.