IMG-LOGO
ਹੋਮ ਪੰਜਾਬ: ਫਰੀਦਕੋਟ ਜ਼ਿਲ੍ਹੇ ‘ਚ ਅਮਨ ਕਾਨੂੰਨ ਬਣਾਈ ਰੱਖਣ ਲਈ ਜਿਲਾ ਮੈਜਿਸਟ੍ਰੇਟ...

ਫਰੀਦਕੋਟ ਜ਼ਿਲ੍ਹੇ ‘ਚ ਅਮਨ ਕਾਨੂੰਨ ਬਣਾਈ ਰੱਖਣ ਲਈ ਜਿਲਾ ਮੈਜਿਸਟ੍ਰੇਟ ਵੱਲੋਂ ਪਾਬੰਦੀਆਂ ਜਾਰੀ

Admin User - Aug 19, 2025 02:53 PM
IMG

ਜਿਲਾ ਮੈਜਿਸਟ੍ਰੇਟ ਫਰੀਦਕੋਟ, ਪੂਨਮਦੀਪ ਕੌਰ ਆਈ.ਏ.ਐਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਅਧੀਨ ਹੁਕਮ ਜਾਰੀ ਕਰਕੇ 14 ਅਕਤੂਬਰ 2025 ਤੱਕ ਫਰੀਦਕੋਟ ਜ਼ਿਲ੍ਹੇ ਵਿੱਚ ਕਈ ਪਾਬੰਦੀਆਂ ਲਗਾਈਆਂ ਹਨ। ਹੁਕਮਾਂ ਦੇ ਅਨੁਸਾਰ, ਜਿਲ੍ਹੇ ਦੇ ਸ਼ਹਿਰੀ ਇਲਾਕਿਆਂ ਵਿੱਚ ਗਲੀ, ਮੁਹੱਲਿਆ ਜਾਂ ਪਬਲਿਕ ਸਥਾਨਾਂ ‘ਤੇ ਧਾਰਮਿਕ ਜਾਂ ਖੁਸ਼ੀ ਸਮਾਰੋਹ ਸਮੇਤ ਕੋਈ ਵੀ ਸਮਾਗਮ ਕਰਨ ਲਈ ਉਪ ਮੰਡਲ ਮੈਜਿਸਟ੍ਰੇਟ ਦੀ ਲਿਖਤੀ ਪ੍ਰਵਾਨਗੀ ਲੈਣੀ ਜਰੂਰੀ ਹੈ।

ਅਮਨ-ਕਾਨੂੰਨ ਬਣਾਈ ਰੱਖਣ ਲਈ ਜਿਲੇ ਵਿੱਚ ਪੰਜ ਜਾਂ ਉਸ ਤੋਂ ਵੱਧ ਵਿਅਕਤੀਆਂ ਦੇ ਜਨਤਕ ਥਾਵਾਂ ‘ਤੇ ਇਕੱਠੇ ਹੋਣ, ਮੀਟਿੰਗ ਕਰਨ, ਜਲਸੇ ਜਾਂ ਰੋਸ ਮੁਜਾਹਰੇ ਕਰਨ ‘ਤੇ ਪਾਬੰਦੀ ਹੈ। ਸਿਰਫ ਵਿਸ਼ੇਸ਼ ਹਾਲਤਾਂ ਜਾਂ ਪ੍ਰਬੰਧਕਾਂ ਦੀ ਲਿਖਤੀ ਬੇਨਤੀ ‘ਤੇ ਹੀ ਉਪ ਮੰਡਲ ਮੈਜਿਸਟ੍ਰੇਟ ਦੀ ਪ੍ਰਵਾਨਗੀ ਨਾਲ ਜਨਤਕ ਸਮਾਗਮ ਕਰ ਸਕਦੇ ਹਨ। ਇਹ ਪਾਬੰਦੀਆਂ ਸਰਕਾਰੀ ਡਿਊਟੀ ਕਰ ਰਹੇ ਪੁਲਿਸ, ਹੋਮ ਗਾਰਡਜ਼, ਸੈਨਿਕ/ਅਰਧ ਸੈਨਿਕ ਬਲਾਂ ਅਤੇ ਵਿਵਾਹ ਜਾਂ ਧਾਰਮਿਕ ਜਲੂਸਾਂ ‘ਤੇ ਲਾਗੂ ਨਹੀਂ ਹੁੰਦੀਆਂ।

ਇਸ ਦੇ ਨਾਲ, ਵਪਾਰਕ ਸਥਾਨਾਂ ‘ਤੇ ਘਰੇਲੂ ਗੈਸ ਸਿਲੰਡਰ ਦੀ ਵਰਤੋਂ, ਮੋਟਰਸਾਈਕਲ/ਸਕੂਟਰ ‘ਤੇ ਤੀਹਰੀ ਸਵਾਰੀ, ਬਿਨਾਂ ਨੰਬਰ ਪਲੇਟ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਦੀ ਸਵਾਰੀ, ਤੇ ਅਸਲਾ ਛੁਪਾ ਕੇ ਚਲਾਉਣ ਅਤੇ ਨੰਗੇ ਹਥਿਆਰ ਲੈ ਕੇ ਚਲਣ ‘ਤੇ ਵੀ ਪੂਰਨ ਪਾਬੰਦੀ ਲਗਾਈ ਗਈ ਹੈ। ਇਹ ਸਾਰੇ ਹੁਕਮ ਜਿਲ੍ਹੇ ਵਿੱਚ ਸੁਰੱਖਿਆ ਅਤੇ ਅਮਨ-ਕਾਨੂੰਨ ਬਣਾਈ ਰੱਖਣ ਲਈ 14 ਅਕਤੂਬਰ 2025 ਤੱਕ ਲਾਗੂ ਰਹਿਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.