ਤਾਜਾ ਖਬਰਾਂ
ਪਟਿਆਲਾ ਅਦਾਲਤ ਨੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਹੋਰਨਾਂ AAP ਅਧਿਕਾਰੀਆਂ ਖ਼ਿਲਾਫ਼ 'ਸੈਕਸੂਅਲ ਹਰਾਸਮੈਂਟ' ਦੇ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਹੈ। ਇਹ ਸ਼ਿਕਾਇਤ ਪਟਿਆਲਾ ਆਮ ਆਦਮੀ ਪਾਰਟੀ ਦੀ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਵੱਲੋਂ ਦਰਜ ਕਰਵਾਈ ਗਈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 23 ਅਕਤੂਬਰ, 2025 ਲਈ ਤੈਅ ਕੀਤੀ ਹੈ।
ਨੋਟਿਸ ਜਾਰੀ ਕਰਨ ਦੇ ਹੁਕਮ ਭਾਰਤੀ ਦੰਡ ਸੰਹਿਤਾ (BNSS), 2023 ਦੀ ਧਾਰਾ 223(1) ਦੇ ਤਹਿਤ ਦਿੱਤੇ ਗਏ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਦੀ ਵਕੀਲ ਸ਼੍ਰੀਮਤੀ ਨਵਦੀਪ ਕੌਰ ਵਰਮਾ ਨੇ ਬਹੁਤ ਸਾਰੀਆਂ ਧਾਰਾਵਾਂ (ਜਿਵੇਂ BNSS ਦੀਆਂ 114, 115(2), 56, 61, 74, 75, 76, 78, 79, 351, 356, ਅਤੇ 3(5)) ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਡਾ. ਬਲਬੀਰ ਸਿੰਘ, ਰਾਹੁਲ ਸੈਣੀ, ਜਸਬੀਰ ਸਿੰਘ, ਗੁਰਕਿਰਪਾਲ ਸਿੰਘ ਐਮਸੀ, ਗੁਰਪ੍ਰੀਤ ਸਿੰਘ ਅਤੇ ਆਮ ਆਦਮੀ ਪਾਰਟੀ ਦਾ ਨਾਮ ਲਿਆ ਗਿਆ ਹੈ।
ਅਦਾਲਤ ਨੇ ਸਪੱਸ਼ਟ ਕੀਤਾ ਕਿ ਨੋਟਿਸ ਸਿਰਫ਼ ਜਾਣਕਾਰੀ ਲਈ ਜਾਰੀ ਕੀਤਾ ਗਿਆ ਹੈ ਅਤੇ ਇਸਨੂੰ ਸੰਮਨ ਨਹੀਂ ਸਮਝਿਆ ਜਾਵੇ। ਮੁਲਜ਼ਮਾਂ ਨੂੰ ਵਿਅਕਤੀਗਤ ਤੌਰ 'ਤੇ ਜਾਂ ਆਪਣੇ ਵਕੀਲ ਰਾਹੀਂ ਪੇਸ਼ ਹੋਣ ਦਾ ਅਧਿਕਾਰ ਹੈ। ਨੋਟਿਸ ਜਾਰੀ ਹੋਣ ਦੇ ਬਾਵਜੂਦ, ਜ਼ਮਾਨਤ ਲਈ ਕੋਈ ਨਿੱਜੀ ਪੇਸ਼ੀ ਲਾਜ਼ਮੀ ਨਹੀਂ।
ਇਸ ਤੋਂ ਪਹਿਲਾਂ, AAP ਨੇ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਉਸਨੂੰ ਸਾਰੇ ਅਹੁਦਿਆਂ ਤੋਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕੀਤਾ ਸੀ। ਇਹ ਕਾਰਵਾਈ ਮੋਬਾਈਲ ਡਾਟਾ ਡਿਲੀਟ ਮਾਮਲੇ ਵਿੱਚ ਧਰਨਾ ਦੇ ਕੇ ਪੁਲਿਸ 'ਤੇ ਗੰਭੀਰ ਇਲਜ਼ਾਮ ਲਾਉਣ ਕਾਰਨ ਕੀਤੀ ਗਈ। ਪਾਰਟੀ ਨੇ ਸਪੱਸ਼ਟੀਕਰਨ ਮੰਗਿਆ, ਪਰ ਮਹਿਲਾ ਪ੍ਰਧਾਨ ਨੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਪਾਰਟੀ ਦੇ ਨਾਂਅ ਦੀ ਦੁਰਵਰਤੋਂ ਹੋਣ ਦੀ ਗੱਲ ਦੱਸੀ।
Get all latest content delivered to your email a few times a month.