IMG-LOGO
ਹੋਮ ਪੰਜਾਬ, ਰਾਸ਼ਟਰੀ, ਪਟਿਆਲਾ ਦੇ ਜਯੰਤ ਗਰਗ ਨੇ UPSC 'ਚ 64ਵਾਂ ਆਲ ਇੰਡੀਆ...

ਪਟਿਆਲਾ ਦੇ ਜਯੰਤ ਗਰਗ ਨੇ UPSC 'ਚ 64ਵਾਂ ਆਲ ਇੰਡੀਆ ਰੈਂਕ ਹਾਸਲ ਕਰਕੇ IAS ਬਣਨ ਦਾ ਸੁਪਨਾ ਕੀਤਾ ਸਾਕਾਰ

Admin User - Mar 14, 2026 03:42 PM
IMG

ਪਟਿਆਲਾ ਦੇ ਨੌਜਵਾਨ ਜਯੰਤ ਗਰਗ ਨੇ UPSC ਸਿਵਲ ਸੇਵਾਵਾਂ ਪ੍ਰੀਖਿਆ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਲ ਇੰਡੀਆ 64ਵਾਂ ਰੈਂਕ ਹਾਸਲ ਕੀਤਾ ਹੈ। ਇਸ ਪ੍ਰਾਪਤੀ ਨਾਲ ਉਹ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੇ ਵੱਡੇ ਯੁਵਾ ਬਣੇ ਹਨ।

ਜਯੰਤ ਦੀ ਸ਼ੁਰੂਆਤੀ ਪੜ੍ਹਾਈ ਪਟਿਆਲਾ ਦੇ ਪ੍ਰਸਿੱਧ ਬਿਕਰਮ ਕਾਲਜ ਵਿੱਚ 2015 ਵਿੱਚ ਸ਼ੁਰੂ ਹੋਈ, ਪਰ ਚਾਰਟਡ ਅਕਾਊਂਟੈਂਸੀ (CA) ਦੀ ਤਿਆਰੀ ਕਾਰਨ 2016 ਵਿੱਚ ਕਾਲਜ ਛੱਡਣਾ ਪਿਆ। ਸਾਲ 2019 ਵਿੱਚ ਜਯੰਤ CA ਬਣੇ ਅਤੇ ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਹੀ UPSC ਪ੍ਰੀਖਿਆ ਵਿੱਚ ਆਲ ਇੰਡੀਆ 39ਵਾਂ ਰੈਂਕ ਹਾਸਲ ਕਰਕੇ ਆਪਣੀ ਕਾਬਲੀਅਤ ਸਾਬਿਤ ਕੀਤੀ ਸੀ। CA ਬਣਨ ਤੋਂ ਬਾਅਦ ਉਹ ਪ੍ਰਾਈਵੇਟ ਸੈਕਟਰ ਵਿੱਚ ਵੀ ਕੰਮ ਕਰ ਚੁੱਕੇ ਹਨ।

ਜਯੰਤ ਦਾ ਰੁਝਾਨ ਹਮੇਸ਼ਾ ਪ੍ਰਸ਼ਾਸਨਿਕ ਸੇਵਾਵਾਂ ਵੱਲ ਰਿਹਾ। 2023 ਵਿੱਚ ਉਹ ਹਰਿਆਣਾ ਅਲਾਈਡ ਸਰਵਿਸਿਜ਼ ਵਿੱਚ ਚੁਣੇ ਗਏ, ਪਰ UPSC ਦੀ ਤਿਆਰੀ ਲਈ ਨੌਕਰੀ ਛੱਡੀ। ਫਰਵਰੀ 2025 ਵਿੱਚ ਉਨ੍ਹਾਂ ਨੇ IRMS (ਇੰਡੀਅਨ ਰੇਲਵੇ ਮੈਨੇਜਮੈਂਟ ਸਰਵਿਸ) ਟ੍ਰੈਫਿਕ ਕੇਡਰ ਵਿੱਚ ਸ਼ਾਮਿਲ ਹੋ ਕੇ ਆਪਣੀ ਸਰਕਾਰੀ ਸੇਵਾ ਸ਼ੁਰੂ ਕੀਤੀ। ਹੁਣ, ਆਲ ਇੰਡੀਆ 64ਵਾਂ ਰੈਂਕ ਹਾਸਲ ਕਰਨ ਨਾਲ ਉਹ IAS ਅਧਿਕਾਰੀ ਬਣਨ ਦੇ ਆਪਣੇ ਸੁਪਨੇ ਨੂੰ ਹਕੀਕਤ ਵਿੱਚ ਬਦਲ ਚੁੱਕੇ ਹਨ।

ਜਯੰਤ ਨੇ ਆਪਣੀ ਸਫ਼ਲਤਾ ਦਾ ਸ੍ਰੋਤ ਕਿਹਾ ਕਿ “ਲਗਾਤਾਰ ਮਿਹਨਤ ਅਤੇ ਟੀਚਿਆਂ ਪ੍ਰਤੀ ਸਮਰਪਣ ਹੀ ਸਫ਼ਲਤਾ ਦੀ ਕੁੰਜੀ ਹੈ।” ਉਨ੍ਹਾਂ ਦੀ ਪ੍ਰਾਪਤੀ 'ਤੇ ਪਰਿਵਾਰ, ਦੋਸਤ ਅਤੇ ਪਟਿਆਲਾ ਸ਼ਹਿਰ ਵਾਸੀਆਂ ਵੱਲੋਂ ਖੁਸ਼ੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.