IMG-LOGO
ਹੋਮ ਪੰਜਾਬ: ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ - 2026, ਸੈਸ਼ਨ: ਸਟੀਲ ਅਤੇ ਰੋਲਿੰਗ...

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ - 2026, ਸੈਸ਼ਨ: ਸਟੀਲ ਅਤੇ ਰੋਲਿੰਗ ਮਿੱਲਾਂ

Admin User - Mar 14, 2026 09:22 PM
IMG

ਚੰਡੀਗੜ੍ਹ/ਐਸ.ਏ.ਐਸ. ਨਗਰ, 14 ਮਾਰਚ:

ਪਲਾਕਸ਼ਾ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀਪੀਆਈਐਸ) - 2026 ਦੇ ਦੂਜੇ ਦਿਨ ਸਟੀਲ ਅਤੇ ਰੋਲਿੰਗ ਮਿੱਲਾਂ 'ਤੇ ਇੱਕ ਸੈਸ਼ਨ ਵਿੱਚ ਚਰਚਾ ਦਾ ਧਿਆਨ ਪੰਜਾਬ ਦੀ ਅਥਾਹ ਸਮਰੱਥਾ ਦੀ ਵਰਤੋਂ ਕਰਦਿਆਂ ਇਸਨੂੰ ਉੱਤਰੀ ਭਾਰਤ ਵਿੱਚ ਇੱਕ ਵਿਸ਼ੇਸ਼ ਸਟੀਲ ਹੱਬ ਵਜੋਂ ਉਭਰਨ ਵਿੱਚ ਸਹਾਇਤਾ ਕਰਨ 'ਤੇ ਕੇਂਦ੍ਰਿਤ ਸੀ।

ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ ਮੰਤਰੀ ਨੇ ਪੰਜਾਬ ਵਿੱਚ ਉਦਯੋਗ ਅਤੇ ਕਾਰੋਬਾਰ ਪੱਖੀ ਮਾਹੌਲ ਸਿਰਜਣ 'ਤੇ ਧਿਆਨ ਕੇਂਦਰਿਤ ਕੀਤਾ। ਮੰਤਰੀ ਨੇ ਅੱਗੇ ਕਿਹਾ ਕਿ ਤੁਸੀਂ ਸਾਨੂੰ ਆਪਣੀ ਲੋੜ ਦੱਸੋ, ਅਸੀਂ ਇਨ੍ਹਾਂ ਨੂੰ ਪੂਰਾ ਕਰਾਂਗੇ।ਉਨ੍ਹਾਂ ਅੱਗੇ ਦੱਸਿਆ ਕਿ ਰਾਜ ਵਿੱਚ ਪਿਛਲੇ 4 ਸਾਲਾਂ ਦੌਰਾਨ 1.55 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਸਿਰਫ ਇਹ ਹੀ ਨਹੀਂ ਬਲਕਿ ਰਾਜ ਕਈ ਦੇਸ਼ਾਂ ਨੂੰ ਸਾਈਕਲ, ਫਾਰਮਾਸਿਊਟੀਕਲ, ਬਿਸਕੁਟ, ਬਾਸਮਤੀ ਚੌਲ ਅਤੇ ਹੋਰ ਚੀਜ਼ਾਂ ਨਿਰਯਾਤ ਕਰਦਾ ਹੈ। ਉੱਨੀ ਬੁਣਾਈ ਤੋਂ ਲੈ ਕੇ ਸਾਈਕਲ, ਹੱਥੀ ਸੰਦ ਅਤੇ ਟਰੈਕਟਰ ਨਿਰਮਾਣ ਤੱਕ, ਪੰਜਾਬ ਵਿੱਚ ਸਭ ਕੁਝ ਉਪਲਬਧ ਹੈ ਜੋ ਇਸਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਂਦਾ ਹੈ।


ਆਪਣੀ ਪੇਸ਼ਕਾਰੀ ਵਿੱਚ ਪ੍ਰਮੁੱਖ ਸਕੱਤਰ ਰੁਜ਼ਗਾਰ ਉਤਪਤੀ ਅਲਕਾਨੰਦਾ ਦਿਆਲ ਨੇ ਨਵੀਂ ਉਦਯੋਗਿਕ ਨੀਤੀ ਵਿੱਚ ਉਦਯੋਗਿਕ ਖੇਤਰ ਨੂੰ ਕਈ ਪ੍ਰੋਤਸਾਹਨ ਦਿੱਤੇ, ਜਿਸ ਵਿੱਚ 500 ਕਰੋੜ ਰੁਪਏ ਦਾ ਨਿਵੇਸ਼ ਕਰਨ ਵਾਲੀਆਂ ਮੈਗਾ ਇਕਾਈਆਂ ਨੂੰ ਅਨੁਕੂਲਿਤ ਪੈਕੇਜ ਲਈ ਯੋਗ ਬਣਾਉਣਾ, ਹਰੀ ਸ਼੍ਰੇਣੀ ਦੇ ਉਦਯੋਗਾਂ ਨੂੰ ਨਿਯਮਤ ਨਿਰੀਖਣ ਤੋਂ ਛੋਟ, ਸੱਤ ਦਿਨਾਂ ਅੰਦਰ ਪ੍ਰੋਸੈਸਡ ਬਿਜਲੀ ਡਿਊਟੀ ਛੋਟ ਪ੍ਰਵਾਨਗੀ, ਸਿੰਗਲ ਐਂਟਰੀ - ਸਿੰਗਲ ਐਗਜ਼ਿਟ ਡਿਜੀਟਲ ਪਲੇਟਫਾਰਮ ਲਈ ਮਨਜ਼ੂਰੀ ਦੇਣਾ ਸ਼ਾਮਲ ਹਨ। ਦੱਸਣਯੋਗ ਹੈ ਕਿ ਇਹ ਮਨਜ਼ੂਰੀਆਂ 45 ਦਿਨਾਂ ਵਿੱਚ ਦਿੱਤੀਆਂ ਜਾ ਰਹੀਆਂ ਹਨ।


ਸਕੱਤਰ ਨਿਵੇਸ਼ ਪ੍ਰੋਤਸਾਹਨ, ਉਦਯੋਗ ਅਤੇ ਵਣਜ ਗੁਰਕੀਰਤ ਕਿਰਪਾਲ ਸਿੰਘ ਨੇ ਉਦਯੋਗਿਕ ਇਕਾਈਆਂ ਦੁਆਰਾ ਵਾਤਾਵਰਣ ਅਨੁਕੂਲ ਅਤੇ ਹਰੀ ਊਰਜਾ ਅਪਣਾਉਣ ਦੇ ਵਿਸ਼ਵਵਿਆਪੀ ਰੁਝਾਨ ਦੀ ਵਕਾਲਤ ਕੀਤੀ।


ਟਾਟਾ ਸਟੀਲਜ਼ ਦੇ ਮੁੱਖ ਕਾਰਪੋਰੇਟ ਮਾਮਲਿਆਂ ਦੇ ਮੁਖੀ ਮਨੀਸ਼ ਮਿਸ਼ਰਾ ਨੇ ਲੋਅ ਕਾਰਬਨ ਸਟੀਲ ਦੇ ਨਿਰਮਾਣ ਲਈ ਉਚਿਤ ਸਕ੍ਰੈਪ ਈਕੋ ਸਿਸਟਮ ਸਿਰਜਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।


ਟੀਕੇ ਸਟੀਲਜ਼ ਦੇ ਸੀਈਓ ਲੋਕੇਸ਼ ਜੈਨ ਨੇ ਕਾਰੋਬਾਰ ਦੀ ਸੌਖ ਲਈ ਪੰਜਾਬ ਸਰਕਾਰ ਦੇ ਈਕੋ ਸਿਸਟਮ ਦੀ ਸ਼ਲਾਘਾ ਕਰਦਿਆਂ ਉਦਯੋਗਾਂ ਦੇ ਛੋਟੇ ਕਾਰੋਬਾਰੀਆਂ ਲਈ ਤਕਨਾਲੋਜੀ ਅਪਗ੍ਰੇਡ ਕਰਨ ਦੀ ਵਕਾਲਤ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.