IMG-LOGO
ਹੋਮ ਰਾਸ਼ਟਰੀ: ਖੇਡ ਜਗਤ 'ਚ ਸੋਕ ਦੀ ਲਹਿਰ: ਏਸ਼ੀਆਈ ਖੇਡਾਂ ਦੇ ਸੋਨ...

ਖੇਡ ਜਗਤ 'ਚ ਸੋਕ ਦੀ ਲਹਿਰ: ਏਸ਼ੀਆਈ ਖੇਡਾਂ ਦੇ ਸੋਨ ਤਗਮਾ ਜੇਤੂ ਸਟਾਰ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਅਚਾਨਕ ਦੇਹਾਂਤ

Admin User - Jun 12, 2026 10:25 AM
IMG

ਭਾਰਤੀ ਖੇਡ ਜਗਤ ਲਈ ਸ਼ੁੱਕਰਵਾਰ ਦੀ ਸਵੇਰ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਲੈ ਕੇ ਆਈ। ਦੇਸ਼ ਦੇ ਦਿੱਗਜ ਨਿਸ਼ਾਨੇਬਾਜ਼ ਅਤੇ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਤਿਰੰਗਾ ਲਹਿਰਾਉਣ ਵਾਲੇ ਜਸਪਾਲ ਰਾਣਾ ਹੁਣ ਸਾਡੇ ਵਿਚਕਾਰ ਨਹੀਂ ਰਹੇ। 49 ਸਾਲਾ ਰਾਣਾ ਦਾ ਅਚਾਨਕ ਦੇਹਾਂਤ ਹੋ ਗਿਆ, ਜਿਸ ਨਾਲ ਪੂਰੇ ਦੇਸ਼ ਵਿੱਚ ਸੋਕ ਦੀ ਲਹਿਰ ਦੌੜ ਗਈ ਹੈ।


ਮਿਲੀ ਜਾਣਕਾਰੀ ਮੁਤਾਬਕ, ਜਸਪਾਲ ਰਾਣਾ ਜਰਮਨੀ ਵਿੱਚ ਆਯੋਜਿਤ ਸ਼ੂਟਿੰਗ ਵਿਸ਼ਵ ਕੱਪ ਤੋਂ ਵਾਪਸ ਪਰਤ ਰਹੇ ਸਨ, ਜਦੋਂ ਉਨ੍ਹਾਂ ਨੇ ਅਚਾਨਕ ਛਾਤੀ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਕੀਤੀ। ਤਬੀਅਤ ਜ਼ਿਆਦਾ ਵਿਗੜਨ ਕਾਰਨ ਉਨ੍ਹਾਂ ਨੂੰ ਤੁਰੰਤ ਦਿੱਲੀ ਦੇ ਸਾਕੇਤ ਸਥਿਤ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।


ਹਸਪਤਾਲ ਪ੍ਰਸ਼ਾਸਨ ਮੁਤਾਬਕ, ਜਸਪਾਲ ਰਾਣਾ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਤੁਰੰਤ ਉਨ੍ਹਾਂ ਦੀ ਐਮਰਜੈਂਸੀ ਸਰਜਰੀ ਵੀ ਕੀਤੀ ਗਈ। ਪਰ ਅਫ਼ਸੋਸ, ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਡਾਕਟਰ ਉਨ੍ਹਾਂ ਦੀ ਜਾਨ ਬਚਾਉਣ ਵਿੱਚ ਅਸਫਲ ਰਹੇ ਅਤੇ ਉਨ੍ਹਾਂ ਨੇ ਹਸਪਤਾਲ ਵਿੱਚ ਹੀ ਆਖਰੀ ਸਾਹ ਲਿਆ।


ਜਸਪਾਲ ਰਾਣਾ ਭਾਰਤ ਦੇ ਉਨ੍ਹਾਂ ਚੋਣਵੇਂ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਕੌਮਾਂਤਰੀ ਪੱਧਰ 'ਤੇ ਭਾਰਤੀ ਸ਼ੂਟਿੰਗ ਨੂੰ ਇੱਕ ਨਵੀਂ ਪਛਾਣ ਦਿੱਤੀ। ਉਨ੍ਹਾਂ ਦੇ ਇਸ ਬੇਵਕਤੀ ਤੁਰ ਜਾਣ ਨਾਲ ਦੇਸ਼ ਨੇ ਇੱਕ ਮਹਾਨ ਖਿਡਾਰੀ ਅਤੇ ਬਿਹਤਰੀਨ ਮੈਂਟਰ ਗੁਆ ਦਿੱਤਾ ਹੈ। ਖੇਡ ਪ੍ਰੇਮੀਆਂ ਅਤੇ ਵੱਖ-ਵੱਖ ਖੇਡ ਹਸਤੀਆਂ ਵੱਲੋਂ ਇਸ ਦੁਖਦ ਖ਼ਬਰ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.