2023-02-02 18:23:17 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ: ਦਿੱਲੀ 'ਚ ਕਿਸਾਨ ਅੰਦੋਲਨ ਦੌਰਾਨ 'ਕਿਸਾਨ ਐਂਥਮ' ਲਿਖਣ ਵਾਲੇ ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਧਮਕੀਆਂ ਮਿਲ ਰਹੀਆਂ ਹਨ। ਗਾਇਕ ਸ਼੍ਰੀ ਬਰਾੜ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਚ ਉਹ ਭਾਵੁਕ ਵੀ ਹੁੰਦੇ ਹੋਏ ਨਜ਼ਰ ਆਏ ਹਨ। ਵੀਡੀਓ ’ਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਪੰਜਾਬ ’ਚ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਪੰਜਾਬ ’ਚ ਡਰ ਲੱਗ ਰਿਹਾ ਹੈ। ਵੀਡੀਓ ਸਾਂਝੀ ਕਰਦੇ ਹੋਏ ਸ਼੍ਰੀ ਬਰਾੜ ਨੇ ਕਿਹਾ ਕਿ ਪੰਜਾਬ ’ਚ ਕਸ਼ਮੀਰ ਵਰਗੇ ਹਾਲਾਤ ਹੋ ਚੁੱਕੇ ਹਨ। ਬੇੜੀਆਂ ਗਾਣੇ ਕਰਕੇ ਉਨ੍ਹਾਂ ਦਾ ਜਿਉਣਾ ਹਰਾਮ ਕਰ ਦਿੱਤਾ ਹੈ। ਉਨ੍ਹਾਂ ਨੂੰ ਮਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਆਪਣੀ ਵੀਡੀਓ ’ਚ ਉਨ੍ਹਾਂ ਨੇ ਕਈ ਸਿਆਸੀ ਆਗੂਆਂ ’ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਵੀ ਲਗਾਏ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਹੱਕ ਵਿੱਚ ਬੋਲਣ ਦਾ ਇਹ ਸਿਲਾ ਮਿਲ ਰਿਹਾ ਹੈ। ਇਸ ਤੋਂ ਬਿਹਤਰ ਹੈ ਕਿ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ। ਕਿਉਂਕਿ ਉਨ੍ਹਾਂ ਨੂੰ ਹਰ ਰੋਜ਼ ਧਮਕੀਆਂ ਮਿਲ ਰਹੀਆਂ ਹਨ।
ਗਾਇਕ ਸ੍ਰੀ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਹੱਕ ਵਿੱਚ ਬੋਲਣ ਦਾ ਇਹ ਮੌਕਾ ਮਿਲ ਰਿਹਾ ਹੈ, ਇਸ ਤੋਂ ਬਿਹਤਰ ਹੈ ਕਿ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ। ਸ੍ਰੀ ਬਰਾੜ ਨੇ ਕਿਹਾ ਕਿ ‘ਬੇੜੀਆਂ’ ਗੀਤ ਰਿਲੀਜ਼ ਹੋਣ ਤੋਂ ਬਾਅਦ ਵੀ ਮੈਨੂੰ ਬਹੁਤ ਕੁਝ ਕਿਹਾ ਗਿਆ। ਬਰਾੜ ਨੇ ਕਿਹਾ ਕਿ ਤੁਸੀਂ ਮੇਰੇ ਖਿਲਾਫ ਹਜ਼ਾਰਾਂ ਕਲਮਾਂ ਵਰਤਦੇ ਹੋ, ਤੁਹਾਡੇ ਕੋਲ ਇੱਕ ਹੀ ਹੱਲ ਹੈ, ਤੁਸੀਂ ਮੈਨੂੰ ਕਿਸੇ ਤੋਂ ਗੋਲੀ ਮਰਵਾ ਦਿਓ, ਮੈਂ ਉਸ ਦਿਨ ਵੀ ਟਿਕ ਜਾਵਾਂਗਾ, ਨਹੀਂ ਤਾਂ ਮੈਂ ਆਪਣੀ ਇੱਕ ਕਲਮ ਨਾਲ ਤੁਹਾਡੀਆਂ ਸਾਰੀਆਂ ਰਾਤਾਂ ਦੀ ਨੀਂਦ ਉੱਡਾ ਦਿਆਂਗਾ.. ਮੈਂ ਪੰਜਾਬ ਦਾ ਦਿੱਤਾ ਖਾਂਦਾ ਹਾਂ... ਪੰਜਾਬ ਦੇ ਲੋਕਾ ਨੂੰ ਸਭ ਪਤਾ ਹੈ।