2023-02-03 17:16:39 ( ਖ਼ਬਰ ਵਾਲੇ ਬਿਊਰੋ )
ਲੁਧਿਆਣਾ 3 ਫਰਵਰੀ,(ਰਾਜਕੁਮਾਰ ਸ਼ਰਮਾ ਪੰਜਾਬੀ ਫਿਲਮ ਕਲੀ ਜੋਟਾ ਦੀ ਸਟਾਰਕਾਸਟ - ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ, ਨਿਰਦੇਸ਼ਕ ਵਿਜੇ ਕੁਮਾਰ ਅਰੋੜਾ, ਨਿਰਮਾਤਾ ਸੰਤੋਸ਼ ਸੁਭਾਸ਼ ਆਪਣੀ ਫਿਲਮ ਦੇ ਪ੍ਰਚਾਰ ਲਈ ਸੀਟੀ ਯੂਨੀਵਰਸਿਟੀ ਪਹੁੰਚੇ। ਤਾੜੀਆਂ ਦੇ ਵਿਚਕਾਰ, ਸਿਤਾਰਿਆਂ ਨੇ ਵਿਦਿਆਰਥੀਆਂ ਨਾਲ ਫਿਲਮ ਦੇ ਖਾਸ ਪਹਿਲੂਆਂ , ਜ਼ਿੰਦਗੀ ਬਾਰੇ ਗੱਲਬਾਤ ਕੀਤੀ। ਇਹ ਹੀ ਨਹੀਂ ਸਤਿੰਦਰ ਸਰਤਾਜ ਦੀ ਗਾਣਿਆਂ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਤਿੰਦਰ ਸਰਤਾਜ ਅਤੇ ਅਦਾਕਾਰਾ ਨੀਰੂ ਬਾਜਵਾ ਦੇ ਭੰਗੜੇ ਨੇ ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਦਾ ਮਨ ਮੋਹ ਲਿਆ।
ਦੱਸ ਦੇਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ ਅਤੇ ਇਸ ਵਿੱਚ ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਮੁੱਖ ਕਿਰਦਾਰਾਂ ਵਿੱਚ ਹਨ। ਇਹ ਇੱਕ ਪਿਆਰ ਕਹਾਣੀ ਹੈ ਜੋ ਇੱਕ ਬਹੁਤ ਹੀ ਨਰਮ ਅਤੇ ਸ਼ੁੱਧ ਦਿਲ ਵਾਲੀ ਕੁੜੀ "ਰਾਬੀਆ" ਨੂੰ ਦਰਸਾਉਂਦੀ ਹੈ ਜਿਸਨੂੰ ਬਾਅਦ ਵਿੱਚ ਮਰਦ ਪ੍ਰਧਾਨ ਸਮਾਜ ਦੁਆਰਾ ਤਸੀਹੇ ਦਿੱਤੇ ਜਾਂਦੇ ਹਨ।
ਫਿਲਮ ਅਤੇ ਇਸ ਦੇ ਵਿਲੱਖਣ ਟਾਈਟਲ ਬਾਰੇ ਗੱਲ ਕਰਦੇ ਹੋਏ ਸਤਿੰਦਰ ਸਰਤਾਜ ਨੇ ਕਿਹਾ ਕਿ ਇਸ ਫਿਲਮ ਦੀ ਕਹਾਣੀ ਤੇ ਇਹ ਨਾਮ ਸਹੀ ਢੁਕਦਾ ਹੈ ਅਤੇ ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਫਿਲਮ ਜਰੂਰ ਪਸੰਦ ਆਵੇਗੀ।
ਅਦਾਕਾਰਾ ਨੀਰੂ ਬਾਜਵਾ, ਜੋ ਕਿ ਫਿਲਮ ਦੀ ਸਹਿ-ਨਿਰਮਾਤਾ ਵੀ ਹਨ , ਉਹਨਾਂ ਨੇ ਕਿਹਾ ਇਸ ਨੂੰ ਸੋਚਣ ਵਿੱਚ ਬਹੁਤ ਸਾਲ ਲੱਗ ਗਏ। ਪਰ ਜਦੋਂ ਇਹ ਖ਼ੂਬਸੂਰਤ ਕਹਾਣੀ ਆਈ ਤਾਂ ਉਹਨਾਂ ਨੂੰ ਪਤਾ ਸੀ ਕਿ ਸਤਿੰਦਰ ਸਰਤਾਜ ਤੋਂ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ। ਸਤਿੰਦਰ ਸਰਤਾਜ ਨਾਲ ਕੰਮ ਕਰਨਾ ਮੇਰਾ ਇੱਕ ਸੁਪਨਾ ਸੀ ਜੋ ਹੁਣ ਸਾਕਾਰ ਹੋ ਚੁੱਕਾ ਹੈ। ”
ਇਸ ਮੌਕੇ ਸੀਟੀ ਗਰੁੱਪ ਦੇ ਵਿਦਿਆਰਥੀ ਜਤਿੰਦਰ ਮਾਨ ਨੇ ਵੀ ਆਪਣਾ ਪਹਿਲਾ ਗੀਤ ਪੇਸ਼ ਕੀਤਾ। ਸੀਟੀ ਯੂਨੀਵਰਸਿਟੀ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਵਾਈਸ ਚਾਂਸਲਰ (ਕਾਰਜਕਾਰੀ ) ਡਾ. ਸਤੀਸ਼, ਦਵਿੰਦਰ ਸਿੰਘ, ਵਿਦਿਆਰਥੀ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ; ਰਜਿਸਟਰਾਰ ਸਰਬਪ੍ਰੀਤ ਸਿੰਘ ਨੇ ਸਟਾਰ ਕਾਸਟ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।