2023-03-11 12:44:17 ( ਖ਼ਬਰ ਵਾਲੇ ਬਿਊਰੋ )
ਗੁਰੂਗ੍ਰਾਮ: ਓਯੋ ਦੇ ਸੰਸਥਾਪਕ ਰਿਤੇਸ਼ ਅਗਰਵਾਲ ਦੇ ਪਿਤਾ ਰਮੇਸ਼ ਅਗਰਵਾਲ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਗੁਰੂਗ੍ਰਾਮ 'ਚ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਓਯੋ ਦੇ ਬੁਲਾਰੇ ਨੇ ਰਿਤੇਸ਼ ਅਗਰਵਾਲ ਦੇ ਪਿਤਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਡੀਸੀਪੀ ਪੂਰਬੀ ਗੁਰੂਗ੍ਰਾਮ ਅਨੁਸਾਰ ਘਟਨਾ ਦੀ ਸੂਚਨਾ ਦੁਪਹਿਰ 1 ਵਜੇ ਦੇ ਕਰੀਬ ਮਿਲੀ। ਜਦੋਂ ਪੁਲੀਸ ਟੀਮ ਮੌਕੇ ’ਤੇ ਪੁੱਜੀ ਤਾਂ ਪਤਾ ਲੱਗਾ ਕਿ ਰਮੇਸ਼ ਅਗਰਵਾਲ ਦੀ ਮੌਤ 20ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਹੈ।
ਪੁਲਿਸ ਮੁਤਾਬਕ ਉਹ ਆਪਣੇ ਘਰ ਦੀ ਬਾਲਕੋਨੀ ਤੋਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਹਾਦਸੇ ਦੇ ਸਮੇਂ ਬੇਟਾ ਰਿਤੇਸ਼ ਅਗਰਵਾਲ, ਨੂੰਹ ਅਤੇ ਉਸ ਦੀ ਪਤਨੀ ਵੀ ਘਰ ਦੇ ਅੰਦਰ ਮੌਜੂਦ ਸਨ। 7 ਮਾਰਚ ਨੂੰ ਰਿਤੇਸ਼ ਅਗਰਵਾਲ ਨੇ ਗੀਤਾਂਸ਼ਾ ਸੂਦ ਨਾਲ ਵਿਆਹ ਕੀਤਾ ਸੀ। ਇਹ ਦਰਦਨਾਕ ਘਟਨਾ ਵਿਆਹ ਤੋਂ ਤਿੰਨ ਦਿਨ ਬਾਅਦ ਹੀ ਵਾਪਰੀ। ਰਿਤੇਸ਼ ਅਗਰਵਾਲ ਨੇ ਕਿਹਾ ਕਿ ਮੈਂ ਅਤੇ ਮੇਰੇ ਪਰਿਵਾਰ ਨੂੰ ਭਾਰੀ ਹਿਰਦੇ ਨਾਲ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਮਾਰਗ ਦਰਸ਼ਕ ਅਤੇ ਤਾਕਤ, ਮੇਰੇ ਪਿਤਾ ਰਮੇਸ਼ ਅਗਰਵਾਲ ਦਾ 10 ਮਾਰਚ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਸਾਡੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ।