2023-03-13 17:05:22 ( ਖ਼ਬਰ ਵਾਲੇ ਬਿਊਰੋ )
ਖਰੜ/ਮੋਹਾਲੀ : ਮਾਰਚ 13-ਭਾਸ਼ਾ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਦੇ ਸਹਿਯੋਗ ਨਾਲ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਡਿਆਲਾ ਵਿਖੇ ਇੱਕ ਬਹੁਤ ਹੀ ਵਧੀਆ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦਾ ਪ੍ਰਬੰਧਨ ਜ਼ਿਲ੍ਹਾ ਭਾਸ਼ਾ ਦਫਤਰ ਤੋਂ ਆਏ ਖੋਜ ਇਨਸਟ੍ਰਕਟਰ ਜਤਿੰਦਰ ਪਾਲ ਸਿੰਘ ਅਤੇ
ਜੂਨੀਅਰ ਸਹਾਇਕ ਮਨਜੀਤ ਸਿੰਘ ਨੇ ਆਪਣੀ ਟੀਮ ਨਾਲ ਕੀਤਾ।
ਸੀਮਾ ਸਿਆਲ, ਅੰਮ੍ਰਿਤਪਾਲ ਅਤੇ ਸਿਮਰਨਜੀਤ ਦੀ ਟੀਮ ਨੇ ਸਥਾਨਕ ਪ੍ਰਬੰਧਕਾਂ ਦੀ ਭੂਮਿਕਾ ਨਿਭਾਈ। ਪ੍ਰਦਰਸ਼ਨੀ ਦਾ ਉਦਘਾਟਨ ਰੌਟਰੀ ਕਲੱਬ, ਖਰੜ ਦੇ ਪ੍ਰਧਾਨ ਨਿਤਿਨ ਗਰਗ ਨੇ ਸਕੱਤਰ ਅਮਨਦੀਪ ਗਰਗ ਤੇ ਮੈਂਬਰਾਂ ਹਰਦੀਪ ਸਿੰਘ, ਵਿਕਾਸ ਸ਼ਰਮਾ ਅਤੇ ਹੋਰਨਾਂ ਨਾਲ ਮਿਲ ਕੇ ਕੀਤਾ।
ਇਸ ਮੌਕੇ ਸਕੂਲ-ਮੁਖੀ ਨੇ ਸਭ ਨੂੰ ਅਪੀਲ ਕੀਤੀ
ਕਿ ਆਪਣੇ ਲਈ ਵੱਧ ਤੋਂ ਵੱਧ ਕਿਤਾਬਾਂ ਖ੍ਰੀਦ ਕੇ ਰੱਖੀਆਂ ਜਾਣ ਅਤੇ ਕਿਹਾ ਕਿ ਆਓ ਆਪਾਂ ਸਭ ਆਪਣੇ ਰਿਸ਼ਤੇਦਾਰਾਂ, ਘਰ ਆਏ ਮੇਹਮਾਨਾਂ, ਬੱਚਿਆਂ ਦੇ ਜਨਮ ਦਿਨ ਜਸ਼ਨਾਂ, ਰਿਟਾਇਰਮੈਂਟ-ਪਾਰਟੀਆਂ ਆਦਿ ਮੌਕੇ ਪੁਸਤਕਾਂ ਭੇਂਟ ਕਰਕੇ ਸ਼ੁਭ ਕੰਮ ਕਰੀਏ ਕਿਉਂਕਿ ਪੁਸਤਕਾਂ ਹੀ ਸਾਨੂੰ ਸਹੀ ਸੇਧ ਦੇਣ ਦੇ ਕਾਬਲ ਹੁੰਦੀਆਂ ਹਨ।
ਕਲੱਬ ਦੇ ਅਹੁਦੇਦਾਰਾਂ ਦਾ ਸਕੂਲ ਪ੍ਰਸ਼ਾਸਨ ਅਤੇ ਭਾਸ਼ਾ ਵਿਭਾਗ ਵੱਲੋਂ ਸਨਮਾਨ ਵੀ ਕੀਤਾ ਗਿਆ। ਗੁਆਂਢੀ ਪਿੰਡਾਂ ਤੋਂ ਵੀ ਦਰਸ਼ਕਾਂ ਨੇ ਇਸ ਮੌਕੇ ਹਾਜ਼ਰੀ ਭਰੀ।