2023-03-16 12:36:23 ( ਖ਼ਬਰ ਵਾਲੇ ਬਿਊਰੋ )
ਪੰਜਾਬੀ ਅਦਾਕਾਰ ਅਮਨ ਧਾਲੀਵਾਲ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਹਾਲ ਹੀ ਐਕਟਰ ਨਾਲ ਜੁੜੀ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਉਸ ਦੇ ਉੱਪਰ ਅਮਰੀਕਾ 'ਚ ਜਾਨਲੇਵਾ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਕ ਉਹ ਜਿੰਮ 'ਚ ਕਸਰਤ ਕਰ ਰਿਹਾ ਸੀ। ਇਸ ਦੌਰਾਨ ਉਸ ਦੇ ਉੱਪਰ ਹਮਲਾਵਰ ਨੇ ਕੁਹਾੜੀਆਂ ਨਾਲ ਹਮਲਾ ਕੀਤਾ। ਇਸ ਦੌਰਾਨ ਅਦਾਕਾਰ ਨੇ ਬਹਾਦਰੀ ਨਾਲ ਹਮਲਾਵਾਰ ਦਾ ਮੁਕਾਬਲਾ ਕਰਦਿਆਂ ਖੁਦ ਹੀ ਆਪਣਾ ਬਚਾਅ ਕੀਤਾ। ਦੱਸ ਦੇਈਏ ਕਿ ਇਸ ਦੌਰਾਨ ਕਲਾਕਾਰ ਨੂੰ ਗੰਭੀਰ ਸੱਟਾਂ ਆਈਆਂ ਹਨ।
ਜਾਣਕਾਰੀ ਮੁਤਾਬਕ ਜਿਮ ਵਿੱਚ ਹਮਲਾਵਰ ਕੁਹਾੜੀ ਲੈ ਜਿੰਮ 'ਚ ਦਾਖ਼ਲ ਹੋਇਆ ਤੇ ਹਮਲਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਉਸ ਨੇ ਬਾਕੀ ਲੋਕਾਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਕਿ ਅਮਨ ਨੇ ਬਹਾਦਰੀ ਨਾਲ ਹਮਲਾਵਰ ਨੂੰ ਦਬੋਚ ਲਿਆ। ਅਮਨ ਧਾਲੀਵਾਲ ਦੇ ਸਰੀਰ ’ਤੇ ਹਮਲੇ ਤੋਂ ਬਾਅਦ ਕਈ ਜਗ੍ਹਾ ਟਾਂਕੇ ਲੱਗੇ ਹਨ। ਫਿਲਹਾਲ ਉਹ ਖ਼ਤਰੇ ’ਚੋਂ ਬਾਹਰ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਹਮਲਾ ਕਿਉਂ ਕੀਤਾ ਗਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।