2023-03-17 15:27:36 ( ਖ਼ਬਰ ਵਾਲੇ ਬਿਊਰੋ )
ਇੱਕ ਪਾਸੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਵਿੱਚ G20 ਸਮੇਲਨ ਚੱਲ ਰਿਹਾ ਹੈ ਤੇ ਦੂਜੇ ਪਾਸੇ ਖਾਲਸਾ ਕਾਲਜ ਪੜ੍ਹਦੀ ਵਿਦਿਆਰਥਣ ਜਿਸ ਨੇ ਬੀਤੀ ਰਾਤ ਖਾਲਸਾ ਕਾਲਜ ਦੇ ਹੋਸਟਲ ਦੇ ਵਿੱਚ ਖ਼ੁਦਕੁਸ਼ੀ ਕਰ ਲਈ ਜਿਸ ਤੋਂ ਬਾਅਦ ਅੱਜ ਉਸਦਾ ਅਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਪੋਸਟਮਾਟਮ ਹਾਊਸ ਦੇ ਵਿਚ ਪੋਸਟਮਾਰਟਮ ਕੀਤਾ ਗਿਆ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਚ BMC ਗ੍ਰੈਜੂਏਸ਼ਨ ਦੀ ਇਹ ਲੜਕੀ ਵਿਦਿਆਰਥੀ ਹੈ ਅਤੇ ਅਗਸਤ ਦੇ ਵਿੱਚ ਇਸ ਲੜਕੀ ਵੱਲੋਂ ਦਾਖਲਾ ਲਿਤਾ ਗਿਆ ਸੀ ਅਤੇ ਬੀਤੀ ਰਾਤ ਨੂੰ ਲੜਕੀ ਵੱਲੋਂ ਖ਼ਾਲਸਾ ਕਾਲਜ ਦੇ ਹੋਸਟਲ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਜਿਸ ਤੋਂ ਬਾਅਦ ਪੁਲਸ ਵੱਲੋਂ ਧਾਰਾ 144 ਅਧੀਨ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਮ੍ਰਿਤਕ ਲੜਕੀ ਦੇ ਨਾਲ ਕਾਲਜ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਨੇ ਕਿਹਾ ਕਿ ਮ੍ਰਿਤਕ ਲੜਕੀ ਦੇ ਸੁਸਾਈਡ ਕਰਨ ਦੀ ਵੀਡੀਓ ਲੜਕੀ ਦੇ ਫੋਨ ਵਿਚ ਮੌਜੂਦ ਹੈ ਲੇਕਿਨ ਪੁਲਸ ਵੱਲੋਂ ਲੜਕੀ ਦਾ ਫੋਨ ਵੀ ਆਪਣੇ ਕਬਜ਼ੇ ਵਿੱਚ ਲੈ ਲਿੱਤਾ ਗਿਆ ਹੈ ਅਤੇ ਪੁਲਸ ਨੇ ਮਾਮਲੇ ਦੀ ਜਾਂਚ ਕਰ ਰਹੀ ਹੈ।