2023-03-18 13:27:24 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ: ਪੀਜੀਜੀਸੀ-11 ਨੇ ਅੱਜ ਕਾਲਜ ਦੇ ਮੈਦਾਨ ਵਿੱਚ 68ਵੇਂ ਸਾਲਾਨਾ ਖੇਡ ਮੇਲੇ ਦਾ ਦੂਜਾ ਅਤੇ ਸਮਾਪਤੀ ਦਿਵਸ ਮਨਾਇਆ। ਦਿਨ ਦੀ ਸ਼ੁਰੂਆਤ 100 ਮੀਟਰ ਦੀ ਦੌੜ ਨਾਲ ਹੋਈ ਅਤੇ ਇਸ ਤੋਂ ਬਾਅਦ ਕਈ ਹੋਰ ਰੇਸ ਈਵੈਂਟਸ ਹੋਏ। ਜਿਵੇਂ ਹੀ ਵਿਦਿਆਰਥੀਆਂ ਨੇ ਟੈਂਪੋ ਸਟਾਰਟ ਕੀਤਾ ਤਾਂ ਗਰਾਊਂਡ ਚ ਉਤਸ਼ਾਹ ਨਾਲ ਰੌਣਕਾਂ ਲੱਗੀਆਂ ਹੋਈਆਂ ਸਨ। ਇਸ ਮੌਕੇ ਅਮਨਦੀਪ ਸਿੰਘ ਭੱਟੀ, ਪੀਸੀਐਸ, ਡਾਇਰੈਕਟਰ ਉਚੇਰੀ ਸਿੱਖਿਆ, ਚੰਡੀਗੜ੍ਹ ਪ੍ਰਸ਼ਾਸਨ, ਚੰਡੀਗੜ੍ਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਟੀਮ ਵਰਕ ਅਤੇ ਖੇਡ ਭਾਵਨਾ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਸਿੱਖਣ ਅਤੇ ਉਨ੍ਹਾਂ ਨੂੰ ਆਪਣੀ ਸੋਚ ਵਿੱਚ ਧਾਰਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਸਫਲ ਹੋਣ ਵਿੱਚ ਸਹਾਇਤਾ ਕਰਦੇ ਹਨ। ਕਾਲਜ ਪਿ੍ਸੀਪਲ ਪ੍ਰੋ ਡਾ ਸੰਗਮ ਕਪੂਰ ਨੇ ਜ਼ੋਨਲ, ਸਟੇਟ, ਨੈਸ਼ਨਲ ਤੇ ਇੰਟਰਨੈਸ਼ਨਲ ਮੁਕਾਬਲਿਆਂ ਚ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਖੇਡ ਭਾਵਨਾ ਨਾਲ ਜੁੜੇ ਰਹਿਣ ਅਤੇ ਕਦੇ ਵੀ ਹਾਰ ਨਾ ਮੰਨਣ ਲਈ ਪ੍ਰੇਰਿਤ ਕੀਤਾ।