2023-03-23 11:08:37 ( ਖ਼ਬਰ ਵਾਲੇ ਬਿਊਰੋ )
ਬਾਲੀਵੁੱਡ ਦੇ ਦੋ ਮਸ਼ਹੂਰ ਸਿਤਾਰੇ ਕੰਗਨਾ ਰਣੌਤ ਤੇ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਹਨ। ਇਸਦੀ ਸ਼ੁਰੂਆਤ ਕੰਗਨਾ ਤੋਂ ਹੋਈ, ਜਦੋਂ ਉਸਨੇ ਪੰਜਾਬੀ ਕਲਾਕਾਰ ਨੂੰ ਚੇਤਾਵਨੀ ਦੇਣ ਵਾਲੀ ਇੱਕ ਪੋਸਟ ਸ਼ੇਅਰ ਕੀਤੀ।ਦੱਸ ਦਈਏ ਕਿ ਕੰਗਨਾ ਦੀ ਪੋਸਟ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਨੇ ਪੰਗਾ ਗਰਲ ਕੰਗਨਾ ਦਾ ਨਾਮ ਲਏ ਬਿਨਾ ਹੀ ਉਸ ਨੂੰ ਕਰਾਰਾ ਜਵਾਬ ਦਿੱਤਾ ਹੈ ਤੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ, ਜੋ ਵਾਇਰਲ ਹੋ ਰਹੀ ਹੈ।
ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਦਿਲਜੀਤ ਦੋਸਾਂਝ ਨੇ ਪੰਜਾਬੀ ਭਾਸ਼ਾ ਵਿੱਚ ਇੱਕ ਨੋਟ ਸਾਂਝਾ ਕੀਤਾ ਹੈ, ਜਿਸ ‘ਚ ਇਸ ਨੇ ਲਿਖਿਆ ਹੈ ‘ਪੰਜਾਬ ਮੇਰਾ ਰਹੇ ਵੱਸਦਾ’। ਇਸ ਦੇ ਨਾਲ ਹੀ ਉਸਨੇ ਆਪਣੀ ਪੋਸਟ ਵਿੱਚ ਹੱਥ ਜੋੜਣ ਵਾਲੀ ਇਮੋਜੀ ਵੀ ਪਾਈ ਹੈ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਇਹ ਪ੍ਰਤੀਕਿਰਿਆ ਕੰਗਨਾ ਰਣੌਤ ਦੀ ਉਸ ਪੋਸਟ ਤੋਂ ਬਾਅਦ ਆਈ ਹੈ, ਜਿਸ ‘ਚ ਉਨ੍ਹਾਂ ਨੇ ਦਿਲਜੀਤ ਨੂੰ ਚਿਤਾਵਨੀ ਦਿੱਤੀ ਸੀ ਕਿ ‘ਪੁਲਸ’ (ਪੁਲਿਸ) ਜਲਦ ਹੀ ਉਸ ਦੇ ਪਿੱਛੇ ਲੱਗ ਜਾਵੇਗੀ। ਖਾਲਿਸਤਾਨੀਆਂ ਦਾ ਸਾਥ ਦੇਣ ਵਾਲੇ ਸਾਰੇ, ਯਾਦ ਰੱਖੋ ਅਗਲਾ ਨੰਬਰ ਤੁਹਾਡਾ ਹੈ, ਚੋਣਾਂ ਆ ਗਈਆਂ ਹਨ, ਇਹ ਉਹ ਸਮਾਂ ਨਹੀਂ ਜਦੋਂ ਕੋਈ ਵੀ ਕੁਝ ਕਰਦਾ ਸੀ, ਦੇਸ਼ ਨੂੰ ਤੋੜਨਾ ਜਾਂ ਧੋਖਾ ਦੇਣਾ ਹੁਣ ਮਹਿੰਗਾ ਪਵੇਗਾ।’