2023-05-22 19:09:57 ( ਖ਼ਬਰ ਵਾਲੇ ਬਿਊਰੋ )
ਮਾਲੇਰਕੋਟਲਾ 22 ਮਈ (ਭੁਪਿੰਦਰ ਗਿੱਲ) -ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਵਿਚ ਹਫਤਾਵਾਰੀ ਸਮਾਗਮਾਂ ਕਰਵਾਏ ਜਾ ਰਹੇ ਹਨ ਉਸੇ ਲੜੀ ਤਹਿਤ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ.ਦਲਬੀਰ ਸਿੰਘ ਕਥੂਰੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਪੰਜਾਬੀ ਸਭਾ ਕਨੇਡਾ ਭਾਰਤ ਦੇ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਜੀ ਦੀ ਪ੍ਰਧਾਨਗੀ ਹੇਠ ਯੂਮ ਐਪ ਰਾਹੀਂ ਕਵੀ ਦਰਬਾਰ ਕਰਵਾਇਆ ਗਿਆ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਮੀਡੀਆ ਇੰਚਾਰਜ਼ ਸ.ਮਨਦੀਪ ਸਿੰਘ ਖੁਰਦ ਨੇ ਦੱਸਿਆਂ ਕਿ ਕਵੀ ਦਰਬਾਰ ਦੌਰਾਨ ਸਾਹਿਤਕ ਹਸਤੀਆਂ ਵਿੱਚੋਂ ਪ੍ਰੋ ਗੁਰਭਜਨ ਗਿੱਲ, ਡਾ. ਅਫ਼ਜ਼ਲ ਰਾਜ (ਪ੍ਰਧਾਨ, ਪਾਕਿਸਤਾਨ ਵਿਸ਼ਵ ਪੰਜਾਬੀ ਸਭਾ ਕਨੇਡਾ), ਸ ਕੰਵਲਜੀਤ ਸਿੰਘ ਲੱਕੀ ਲੁਧਿਆਣਾ (ਭਾਰਤ ਮੀਤ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕਨੇਡਾ) ਚੇਅਰਮੈਨ ਰਵਿੰਦਰ ਸਿੰਘ ਕੰਗ ਓ. ਐੱਫ. ਸੀ., ਸ. ਜਗਜੀਤ ਬਾਰੂ ਸਿੰਘ ਸੱਗੂ (ਪੰਜਾਬੀ ਸਾਂਝ), ਸੋਹਣ ਸਿੰਘ ਗੈਦੂ ਹੈਦਰਾਬਾਦ, ਭੁਪਿੰਦਰ ਰੈਣਾ ਜੰਮੂ ਕਸ਼ਮੀਰ, ਗੁਰਦੀਸ਼ ਕੌਰ ਗਰੇਵਾਲ ਕੈਲਗਰੀ, ਡਾ ਰਮਨਦੀਪ ਸਿੰਘ ਦੀਪ ਬਟਾਲਾ, ਪ੍ਰੋ ਗੁਰਪ੍ਰੀਤ ਕੌਰ, ਅਨੀਤਾ ਪਟਿਆਲਵੀ, ਕਿਰਨ ਸਿੰਗਲਾ, ਡਾ ਸਤਵਿੰਦਰ ਕੌਰ ਬੁੱਟਰ (ਪ੍ਰਧਾਨ,ਓਐੱਫਸੀ), ਮਕਸੂਦ ਚੌਧਰੀ ਟਰਾਂਟੋ, ਸ਼ਾਇਰ ਭੱਟੀ ਚੰਡੀਗੜ੍ਹ, ਸਤਵਿੰਦਰ ਸਿੰਘ ਧੜਾਕ, ਸੰਦੀਪ ਚੀਮਾ, ਰਾਜਵੀਰ ਕੌਰ, ਮਨਮੀਤ ਸਿੰਘ, ਸਾਹਿਬਾ ਜ਼ੀਨਤ ਕੌਰ, ਰਾਜਨ ਬਿਰਦੀ, ਨੀਰੂ ਨਾਗਪਾਲ ਜਲੰਧਰ, ਰਿਪਨਜੋਤ ਕੌਰ ਸੋਨੀ ਬੱਗਾ, ਮਨਜੀਤ ਸੋਢੀ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਤੇ ਸਮਾਜਿਕ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ.ਦਲਬੀਰ ਸਿੰਘ ਕਥੂਰੀਆ ਜੀ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਦਾ ਸੁਨੇਹਾ ਘਰ ਘਰ ਤੱਕ ਲਿਜਾਣ ਲਈ ਸਾਡੀ ਸੰਸਥਾ ਹਮੇਸ਼ਾਂ ਤੱਤਪਰ ਹੈ ਉਨਾਂ ਕਿਹਾ ਸਾਡੀ ਸੰਸਥਾ ਵੱਲੋਂ ਜਲਦ ਹੀ ਪਿੰਡ ਪੱਧਰ ਤੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਬਾਰੇ ਚਾਨਣਾ ਪਾਉਂਣ ਲਈ ਉਪਰਾਲੇ ਜਲਦ ਸ਼ੁਰੂ ਕੀਤੇ ਜਾਣਗੇ। ਮੰਚ ਸੰਚਾਲਨ ਮਿਸ ਏਲੀਨਾ ਧੀਮਾਨ ਵੱਲੋਂ ਬਾਖੂਬੀ ਕੀਤਾ ਗਿਆ।