2023-05-26 11:07:29 ( ਖ਼ਬਰ ਵਾਲੇ ਬਿਊਰੋ )
ਮਸ਼ਹੂਰ ਬਾਡੀ ਬਿਲਡਰ ਅਤੇ ਸਾਬਕਾ ਮਿਸਟਰ ਇੰਡੀਆ ਪ੍ਰੇਮਰਾਜ ਅਰੋੜਾ ਦਾ ਦੇਹਾਂਤ ਹੋ ਗਿਆ ਹੈ। ਉਹ 42 ਸਾਲਾਂ ਦੇ ਸਨ। ਕਸਰਤ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਵਾਸ਼ਰੂਮ 'ਚੋਂ ਮਿਲੀ। ਦੱਸਿਆ ਗਿਆ ਹੈ ਕਿ ਉਹ ਵਰਕਆਊਟ ਕਰਨ ਤੋਂ ਬਾਅਦ ਵਾਸ਼ਰੂਮ ਗਿਆ ਸੀ ਪਰ ਜਦੋਂ ਕਾਫੀ ਦੇਰ ਤੱਕ ਬਾਹਰ ਨਾ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਜਾਂਚ ਕੀਤੀ। ਪ੍ਰੇਮਰਾਜ ਅਰੋੜਾ ਨੇ 2014 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਿਆ ਹੈ।ਰਿਸ਼ਤੇਦਾਰਾਂ ਨੇ ਦੱਸਿਆ ਕਿ ਪ੍ਰੇਮਰਾਜ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਸੀ ਅਤੇ ਸਹੀ ਖੁਰਾਕ ਦਾ ਪਾਲਣ ਕਰਦਾ ਸੀ। ਉਹ ਫਿਟਨੈਸ ਕੋਚ ਅਤੇ ਜਿਮ ਇੰਸਟ੍ਰਕਟਰ ਵੀ ਸੀ। ਉਹ ਬਾਡੀ ਬਿਲਡਿੰਗ, ਪਾਵਰ ਲਿਫਟਿੰਗ ਅਤੇ ਜਿਮਿੰਗ ਦਾ ਸ਼ੌਕੀਨ ਸੀ ਅਤੇ ਆਪਣਾ ਬਹੁਤ ਧਿਆਨ ਰੱਖਦਾ ਸੀ।