2023-05-28 15:55:52 ( ਖ਼ਬਰ ਵਾਲੇ ਬਿਊਰੋ )
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਆਪਣੀਆਂ ਆਉਣ ਵਾਲੀਆਂ ਫਿਲਮਾਂ ਨਾਲ ਬਾਕਸ ਆਫਿਸ ‘ਤੇ ਧਮਾਲ ਮਚਾਉਣ ਦੀ ਤਿਆਰੀ ਕਰ ਰਹੇ ਹਨ। ਸ਼ਾਹਰੁਖ ਖ਼ਾਨ ਫਿਲਮ ਪਠਾਨ ਤੋਂ ਬਾਅਦ ‘ਜਵਾਨ’ ਅਤੇ ‘ਡਾਂਕੀ’ ‘ਚ ਨਜ਼ਰ ਆਉਣ ਵਾਲੇ ਹਨ।ਸ਼ਾਹਰੁਖ ਦੀਆਂ ਇਹ ਦੋਵੇਂ ਫਿਲਮਾਂ ਇਸ ਸਾਲ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀਆਂ ਹਨ। ਪਰ ਇਸ ਦੌਰਾਨ ਸ਼ਾਹਰੁਖ ਇੱਕ ਹੋਰ ਕਾਰਨ ਕਰਕੇ ਚਰਚਾ ‘ਚ ਬਣੇ ਹੋਏ ਹਨ। ਸ਼ਾਹਰੁਖ ਖ਼ਾਨ ਦਾ ਇੱਕ ਟਵੀਟ ਸਾਹਮਣੇ ਆਇਆ ਹੈ, ਜੋ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਸ਼ਾਹਰੁਖ ਖ਼ਾਨ ਦੇ ਇਸ ਟਵੀਟ ‘ਤੇ ਯੂਜ਼ਰਸ ਕਾਫੀ ਕਮੈਂਟ ਕਰ ਰਹੇ ਹਨ।
ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਆਪਣੀਆਂ ਫਿਲਮਾਂ ‘ਜਵਾਨ’ ਅਤੇ ‘ਡੈਂਕੀ’ ਦੇ ਨਾਲ-ਨਾਲ ਆਪਣੇ ਇੱਕ ਟਵੀਟ ਕਾਰਨ ਵੀ ਸੁਰਖੀਆਂ ‘ਚ ਆ ਗਏ ਹਨ। ਸ਼ਾਹਰੁਖ ਖ਼ਾਨ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਪਹਿਲਾਂ ਹੀ ਇਸ ਬਾਰੇ ਟਵੀਟ ਕੀਤਾ ਹੈ। ਸ਼ਾਹਰੁਖ ਨੇ ਨਵੀਂ ਸੰਸਦ ਭਵਨ ਦੀ ਇੱਕ ਵੀਡੀਓ ਸ਼ੇਅਰ ਕੀਤੀ। ਨਵੇਂ ਸੰਸਦ ਭਵਨ ਦੇ ਇਸ ਵੀਡੀਓ ‘ਚ ਸ਼ਾਹਰੁਖ ਖ਼ਾਨ ਆਪਣੀ ਆਵਾਜ਼ ‘ਚ ਇਸ ਨਵੀਂ ਇਮਾਰਤ ਬਾਰੇ ਦੱਸ ਰਹੇ ਹਨ।