ਤਾਜਾ ਖਬਰਾਂ
ਮਾਨਸਾ, 5 ਮਈ : ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਸ੍ਰ. ਕੁਲਵੰਤ ਸਿੰਘ ਆਈ.ਏ.ਐਸ. ਵੱਲੋਂ ਪੰਜਾਬ ਮਨੁੱਖੀ ਤਸ਼ਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਤਹਿਤ 7 ਆਈਲੈਟਸ/ਇਮੀਗ੍ਰੇਸ਼ਨ ਸੈਂਟਰਾਂ ਦੇ ਲਾਇਸੰਸ ਰੱਦ ਕੀਤੇ ਗਏ ਹਨ।
ਜਾਰੀ ਹੁਕਮਾਂ ਅਨੁਸਾਰ ਮੈ/ਸ ਇੰਗਲਿਸ਼ ਵਿਲਾ, ਸਾਹਮਣੇ ਮਾਤਾ ਸੁੰਦਰੀ ਗਰਲਜ਼ ਕਾਲਜ, ਕੋਰਟ ਰੋਡ ਮਾਨਸਾ ਦੇ ਨਾਮ ਤੇ ਸ਼੍ਰੀਮਤੀ ਰੂਬੀ ਮਲਹੋਤਰਾ ਪਤਨੀ ਭੁਪਿੰਦਰਪਾਲ ਸਿੰਘ ਦਾ ਲਾਇਸੰਸ ਨੰਬਰ 91/ਆਰਮਜ਼ ਬਰਾਂਚ ਮਿਤੀ 26 ਸਤੰਬਰ 2023 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 26-09-2023 ਤੋਂ 25-09-2028 ਤੱਕ ਸੀ।
ਇਸੇ ਤਰ੍ਹਾਂ ਮੈ/ਸ ਨਿੱਕਾ ਵੀਜ਼ਾ ਕੰਸਲਟੈਂਟ (ਓ.ਪੀ.ਸੀ.) ਪ੍ਰਾਈਵੇਟ ਲਿਮਟਿਡ, ਵੀਰ ਨਗਰ ਮਾਨਸਾ ਜ਼ਿਲ੍ਹਾ ਮਾਨਸਾ ਦੇ ਨਾਮ ਤੇ ਕੰਸਲਟੈਂਸੀ ਦਾ ਲਾਇਸੰਸ ਨੰਬਰ 01/ਐਲ.ਪੀ.ਏ. ਮਿਤੀ 06-08-2018 ਨੂੰ ਰਮਿੰਦਰ ਸਿੰਘ ਪੁੱਤਰ ਗੋਪਾਲ ਕ੍ਰਿਸ਼ਨ ਵਾਸੀ ਹੂਸ ਨੰਬਰ185 ਵਾਰਡ ਨੰਬਰ 19 ਵੀਰ ਨਗਰ ਮੁਹੱਲਾ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 02-08-2025 ਤੱਕ ਸੀ।
ਉਨ੍ਹਾਂ ਦੱਸਿਆ ਕਿ ਮੈ/ਸ ਐਜੂਵਰਟ ਇਮੀਗ੍ਰੇਸ਼ਨ ਸਰਵਿਸਿਜ਼, ਹਾਊਸ ਨੰਬਰ 537 ਵਾਰਡ ਨੰਬਰ 17, ਓਲਡ ਗਊਸ਼ਾਲਾ ਰੋਡ ਮਾਨਸਾ ਦੇ ਨਾਮ ਤੇ ਸ਼੍ਰੀ ਦੀਪਕ ਸਿੰਗਲਾ ਪੁੱਤਰ ਸ਼੍ਰੀ ਰਜਿੰਦਰ ਕੁਮਾਰ ਦੇ ਨਾਮ ਤੇ ਲਾਇਸੰਸ ਨੰਬਰ 2/ਐਲ.ਪੀ.ਏ. ਮਿਤੀ 06-08-2018 ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 02-08-2025 ਤੱਕ ਸੀ।
ਇਸੇ ਤਰ੍ਹਾ ਮੈ/ਸ ਅਰਿਹੰਤ ਸਾਫ਼ਟਵੇਅਰ ਇੰਸਟੀਚਿਊਟ, ਸਿਨੇਮਾ ਰੋਡ ਬੁਢਲਾਡਾ ਜ਼ਿਲ੍ਹਾ ਮਾਨਸਾ ਦੇ ਨਾਮ ਤੇ ਕੋਚਿੰਗ ਇੰਸਟੀਚਿਊਟ ਆਫ਼ ਆਇਲਸਟ ਸ਼੍ਰੀ ਰਕੇਸ਼ ਕੁਮਾਰ ਜੈਨ ਪੁੱਤਰ ਸ਼੍ਰੀ ਵੇਦ ਪ੍ਰਕਾਸ਼ ਜੈਨ ਵਾਸੀ ਭਾਰਤ ਸਿਨੇਮਾ ਰੋਡ ਬੁਢਲਾਡਾ ਦੇ ਨਾਮ ਤੇ ਲਾਇਸੰਸ ਨੰਬਰ 14/ਐਲ.ਪੀ.ਏ. ਮਿਤੀ 02-07-2019 ਨੂੰ ਜਾਰੀ ਕੀਤਾ ਗਿਆ ਹੈ ਜਿਸ ਦੀ ਮਿਆਦ 01-07-2024 ਸੀ।
ਉਨ੍ਹਾਂ ਦੱਸਿਆ ਕਿ ਸ਼੍ਰੀ ਪਰਦੀਪ ਸਿੰਘ ਪੁੱਤਰ ਸ਼੍ਰੀ ਅਮਰਜੀਤ ਸਿੰਘ ਕਟੌਦੀਆ ਅਤੇ ਸ਼੍ਰੀਮਤੀ ਨੀਰੂ ਬਾਲਾ ਪਤਨੀ ਸ਼੍ਰੀ ਪਰਦੀਪ ਸਿੰਘ ਵਾਸੀ ਵਾਟਰ ਵਰਕਸ ਰੋਡ ਵਾਰਡ ਨੰਬਰ 14 ਮਾਨਸਾ ਨੂੰ ਮੈ/ਸ ਗਰੇਅ ਜੇਅ ਇਮੀਗਰੇਸ਼ਨ ਪ੍ਰਾਈਵੇਟ ਲਿਮਟਿਡ ਆਰ/ਓ ਵਾਟਰ ਵਰਕਸ, ਵਾਰਡ ਨੰਬਰ 14 ਮਾਨਸਾ ਨੂੰ ਲਾਇਸੰਸ ਨੰਬਰ 53 /ਐਲ.ਪੀ.ਏ. /ਐਲ.ਪੀ.ਏ. 28-04-2022 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 27-04-2027 ਸੀ।
ਉਨ੍ਹਾਂ ਦੱਸਿਆ ਕਿ ਮੈ/ਸ ਸਮਰ ਇੰਗਲਿਸ਼ ਲੈਂਗੁਏਜ਼ ਸਕੂਲ ਰਤਿਆ ਰੋਡ ਬੁਢਲਾਡਾ, ਮੇਨ ਰੋਡ ਬੋਹਾ ਦੇ ਨਾਮ ਤੇ ਕੋਚਿੰਗ ਇੰਸਟੀਚਿਊਟ ਆਫ਼ ਆਇਲਜ਼ ਗਗਨਦੀਪ ਸਿੰਘ ਥਿੰਦ ਪੁੱਤਰ ਸ਼੍ਰੀ ਪ੍ਰਿਤਪਾਲ ਸਿੰਘ ਦੇ ਨਾਮ ਤੇ ਲਾਇਸੰਸ ਨੰਬਰ 13/ਐਲ.ਪੀ.ਏ. ਮਿਤੀ 03-06-2019 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 31-05-2024 ਤੱਕ ਸੀ।
ਇਸੇ ਤਰ੍ਹਾਂ ਮੈ/ਸ ਈ.ਐਲ.ਏ.ਐਸ. ਇੰਨ ਐਜੂਕੇਸ਼ਨਲ ਸਰਵਿਸਿਜ਼, ਵਾਰਡ ਨੰਬਰ 1, ਸਟਰੀਟ ਨੰਬਰ 01, ਗੁਰੂ ਅਰਜਨ ਦੇਵ ਨਗਰ, ਮਾਨਸਾ ਕੰਸਲਟੈਂਸੀ ਦਾ ਲਾਇਸੰਸ ਨੰਬਰ 04/ਐਲ.ਪੀ.ਏ. ਮਿਤੀ 20-08-2018 ਨੂੰ ਸ਼੍ਰੀ ਸੰਦੀਪ ਸਿੰਘ ਪੁੱਤਰ ਸ਼੍ਰੀ ਬਹਾਦਰ ਸਿੰਘ ਵਾਸੀ ਵਾਰਡ ਨੰਬਰ 1, ਗੁਰੂ ਅਰਜਨ ਦੇਵ ਨਗਰ, ਮਾਨਸਾ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 15-08-2023 ਤੱਕ ਸੀ।
ਉਨ੍ਹਾਂ ਦੱਸਿਆ ਕਿ ਪ੍ਰਾਰਥੀਆਂ ਵੱਲੋਂ ਲਿਖ ਕੇ ਦਿੱਤਾ ਗਿਆ ਹੈ ਉਨ੍ਹਾਂ ਨੇ ਆਪਣਾ ਇੰਸਟੀਚਿਊਟ ਬੰਦ ਕਰ ਦਿੱਤਾ ਹੈ ਅਤੇ ਇਹ ਕੰਮ ਨਹੀਂ ਕਰਨਾ ਚਾਹੁੰਦੇ। ਇਸ ਲਈ ਲਾਇਸੰਸ ਰੱਦ ਕਰ ਦਿੱਤਾ ਜਾਵੇ। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਬਣੇ ਰੂਲਜ਼ ਦੇ ਸੈਕਸ਼ਨ 8 (1) ਵਿੱਚ ਉਪਬੰਧ ਕੀਤਾ ਗਿਆ ਹੈ ਕਿ ਟਰੈਵਲ ਏਜੰਟ ਆਪਣਾ ਲਾਇਸੰਸ ਜਾਰੀ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਸਮਰੱਥ ਅਥਾਰਟੀ ਨੂੰ ਦੋ ਮਹੀਨਿਆਂ ਦਾ ਨੋਟਿਸ ਦੇ ਕੇ ਸਪੁਰਦ ਕਰ ਸਕਦਾ ਹੈ ਅਤੇ ਨੋਟਿਸ ਦੀ ਮਿਆਦ ਖਤਮ ਹੋਣ ਤੇ ਲਾਇਸੰਸ ਨੂੰ ਰੱਦ ਕਰ ਦਿੱਤਾ ਗਿਆ ਮੰਨਿਆ ਜਾਵੇਗਾ। ਇਸ ਲਈ ਉਕਤ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਟਰੈਵਲ ਪ੍ਰੋਫੈਸਨਲ ਰੈਗੂਲੇਸ਼ਨ ਦੇ ਸੈਕਸ਼ਨ 8 (1) ਦੇ ਤਹਿਤ ਤੁਰੰਤ ਪ੍ਰਭਾਵ ਤੋਂ ਰੱਦ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਫਰਮ ਜਾਂ ਸਬੰਧਤ ਖਿਲਾਫ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖੁਦ ਇਸ ਦਾ ਜਿੰਮੇਵਾਰ ਹੋਵੇਗਾ।
Get all latest content delivered to your email a few times a month.