ਤਾਜਾ ਖਬਰਾਂ
ਗੁਰਦਾਸਪੁਰ – 28 ਅਪ੍ਰੈਲ ਨੂੰ ਗੁਰਦਾਸਪੁਰ ਦੇ ਹਨੁਮਾਨ ਚੌਂਕ ਤੋਂ ਗੁੰਮ ਹੋਈ 20 ਸਾਲਾ ਲੜਕੀ ਆਖ਼ਰਕਾਰ ਡੇਰਾ ਬਿਆਸ ਦੇ ਧਾਰਮਿਕ ਅਸਥਾਨ 'ਚ ਸੇਵਾ ਕਰਦੀ ਹੋਈ ਮਿਲੀ। ਪੁਲਿਸ ਦੀ ਮਦਦ ਨਾਲ ਉਸ ਨੂੰ ਸੁਰੱਖਿਅਤ ਤਰੀਕੇ ਨਾਲ ਪਰਿਵਾਰ ਨਾਲ ਮੁੜ ਮਿਲਾਇਆ ਗਿਆ।
ਪਰਿਵਾਰਕ ਮੈਂਬਰਾਂ ਅਨੁਸਾਰ, ਲੜਕੀ ਨੰਬਰ ਘੱਟ ਆਉਣ ਕਾਰਨ ਹਲਕਾ ਜਿਹਾ ਡਾਂਟ ਪੈਣ ਤੋਂ ਬਾਅਦ ਘਰ ਛੱਡ ਕੇ ਚਲੀ ਗਈ ਸੀ। ਪਹਿਲਾਂ ਉਹ ਅੰਮ੍ਰਿਤਸਰ ਦੇ ਸ਼੍ਰੀ ਦਰਬਾਰ ਸਾਹਿਬ ਗਈ, ਜਿਥੇ ਦੋ ਦਿਨ ਬਰਤਨ ਸਾਫ ਕਰਨ ਦੀ ਸੇਵਾ ਕਰਦੀ ਰਹੀ। ਬਾਅਦ ਵਿੱਚ ਉਹ ਡੇਰਾ ਬਿਆਸ ਚਲੀ ਗਈ, ਜਿੱਥੇ ਚਾਰ ਦਿਨ ਤਕ ਉਹ ਧਾਰਮਿਕ ਸੇਵਾ 'ਚ ਲੱਗੀ ਰਹੀ।
ਉਸ ਵੇਲੇ ਵੀ ਉਸਦੇ ਮੋਢੇ 'ਤੇ ਕਾਲਜ ਦਾ ਬੈਗ ਮੌਜੂਦ ਸੀ। ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਕਿ ਲੜਕੀ ਬਿਲਕੁਲ ਸੁਰੱਖਿਅਤ ਹੈ। SHO ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਲੜਕੀ ਦੇ ਬਿਆਨ ਲੈ ਕੇ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।
ਘਰ ਵਾਪਸ ਆਉਣ 'ਤੇ ਜਦ ਲੜਕੀ ਨੇ ਆਪਣੀ ਮਾਂ ਦੀਆਂ ਬਾਂਹਾਂ 'ਚ ਖੁਦ ਨੂੰ ਪਾਇਆ, ਤਾਂ ਉਹ ਫੁੱਟ ਫੁੱਟ ਕੇ ਰੋ ਪਈ। ਉਸ ਦੀ ਭਾਵਨਾਵਾਂ ਦੱਸ ਰਹੀਆਂ ਸਨ ਕਿ ਉਹ ਆਪਣੇ ਕੀਤੇ 'ਤੇ ਪਛਤਾ ਰਹੀ ਸੀ।
Get all latest content delivered to your email a few times a month.