ਤਾਜਾ ਖਬਰਾਂ
ਮਾਲੇਰਕੋਟਲਾ 6 ਮਈ ( ਭੁਪਿੰਦਰ ਗਿੱਲ ) ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਮਾਲੇਰਕੋਟਲਾ ਡਾਕਟਰ ਸੰਜੇ ਗੋਇਲ ਦੀ ਅਗਵਾਈ ਦੇ ਹੇਠ ਜ਼ਿਲ੍ਹੇ ਭਰ ਦੇ ਵਿੱਚ 171 ਪੇਂਡੂ ਸਿਹਤ, ਸਫ਼ਾਈ ਅਤੇ ਖੁਰਾਕ ਕਮੇਟੀਆਂ ਤੇ 58 ਮਾਸ ਕਮੇਟੀਆਂ ਵੱਲੋਂ ਐਸ. ਐਮ ਓ ਡਾ. ਜੀ ਐਸ ਭਿੰਡਰ, ਐਸ. ਐਮ ਓ ਡਾ. ਰੀਤੂ ਸੇਠੀ, ਐਸ ਐਮ ਓ ਡਾ. ਸੁਖਵਿੰਦਰ ਸਿੰਘ, ਐਸ. ਐਮ. ਓ ਡਾ. ਜੋਤੀ ਕਪੂਰ ਦੀ ਦੇਖ ਰੇਖ ਅਧੀਨ ਸਿਹਤ ਸੇਵਾਵਾਂ ਸੰਬੰਧੀ ਵੱਖ ਵੱਖ ਥਾਵਾਂ ਤੇ ਸਫ਼ਲਤਾਪੂਰਵਕ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਸਜੀਲਾ ਖਾਨ ਵੱਲੋਂ ਵੱਖ-ਵੱਖ ਥਾਵਾਂ ਤੇ ਕਮੇਟੀਆਂ ਦੀਆਂ ਮੀਟਿੰਗ ਦੇ ਵਿੱਚ ਸ਼ਾਮਿਲ ਹੁੰਦਿਆਂ ਹੋਇਆਂ ਨੇੜਲੇ ਪਿੰਡ ਮਾਣਕੀ ਵਿਖੇ ਹਾਜ਼ਰ ਕਮੇਟੀ ਮੈਂਬਰਾਂ ਤੇ ਪਿੰਡ ਦੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਵੱਲੋਂ ਸਿਹਤ ਸੰਸਥਾਵਾਂ ਦੀ ਤਰੱਕੀ ਅਤੇ ਸਹੂਲਤਾਂ ਦੇ ਲਈ ਵੱਧ ਚੜ ਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਹੁਣ ਪਿੰਡਾਂ ਦੀਆਂ ਸਿਹਤ ਸੰਸਥਾਵਾਂ ਦੇ ਵਿੱਚ ਵੀ ਸਟਾਫ,ਦਵਾਈਆਂ ਤੇ ਸਿਹਤ ਸਹੂਲਤਾਂ ਦੀ ਕੋਈ ਘਾਟ ਨਹੀਂ ਹੈ| ਉਹਨਾਂ ਨੇ ਕਿਹਾ ਕਿ ਕਿਸੇ ਵੀ ਸਰਕਾਰੀ ਅਦਾਰੇ ਦੀ ਤਰੱਕੀ ਦੇ ਲਈ ਗ੍ਰਾਮ ਪੰਚਾਇਤ ਪਿੰਡ ਦੇ ਪਤਵੰਤਿਆਂ ਅਤੇ ਕਮੇਟੀਆਂ ਦੇ ਸਹਿਯੋਗ ਦੀ ਬਹੁਤ ਵੱਡੀ ਲੋੜ ਹੁੰਦੀ ਹੈ ਅਤੇ ਆਪਸੀ ਤਾਲਮੇਲ ਅਤੇ ਸਾਂਝ ਦੇ ਨਾਲ ਇਹ ਸਿਹਤ ਸੰਸਥਾਵਾਂ ਹੋਰ ਵੀ ਵਧੀਆ ਸਿਹਤ ਸਹੂਲਤਾਂ ਦੇ ਸਕਦੀਆਂ ਹਨ | ਉਹਨਾਂ ਇਸ ਮੌਕੇ ਐਨ.ਸੀ.ਡੀ ਅਤੇ ਲਾਗ ਦੀਆਂ ਬਿਮਾਰੀਆਂ ਤੋਂ ਬਚਾ ਦੇ ਬਾਰੇ ਵੀ ਗੱਲਬਾਤ ਕੀਤੀ,ਇਸ ਮੌਕੇ ਉਹਨਾਂ ਡੇਂਗੂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਹੋਇਆਂ ਹਾਜ਼ਰ ਮੈਂਬਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਡੇਂਗੂ ਦੀ ਰੋਕਥਾਮ ਦੇ ਲਈ ਸਿਹਤ ਵਿਭਾਗ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਅਤੇ ਹਰ ਸ਼ੁਕਰਵਾਰ ਨੂੰ ਡਰਾਈ ਡੇ ਫਰਾਈਡੇ ਦੇ ਵਜੋਂ ਚਲਾਈ ਜਾ ਰਹੀ ਵੱਡੀ ਕੰਪੇਨ ਦਾ ਹਿੱਸਾ ਬਣ ਕੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਡੇਂਗੂ ਤੋਂ ਬਚਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਦੇ ਲਈ ਸਾਰੇ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ ਤੇ ਇਸ ਕਾਰਜ ਦੇ ਲਈ ਜਿੱਥੇ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਹੀਆਂ ਹਨ ਉੱਥੇ ਹੀ ਗ੍ਰਾਮ ਪੰਚਾਇਤਾਂ ਤੇ ਕਮੇਟੀਆਂ ਦੇ ਸਹਿਯੋਗ ਦੀ ਲੋੜ ਹੈ ਤਾਂ ਜੋ ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਦਾ ਸੁਨੇਹਾ ਘਰ ਘਰ ਪਹੁੰਚ ਸਕੇ| ਇਸ ਮੌਕੇ ਉਹਨਾਂ ਨਾਲ ਡੀ.ਸੀ.ਐਮ ਸੁਹਾਵਾ ਸਿੰਘ ਮਾਨ, ਬਲਾਕ ਕੈਜੂਕੇਟਰ ਜਗਸੀਰ ਸਿੰਘ ਟਿੱਬਾ,ਐਸ.ਆਈ ਹਰਭਜਨ ਸਿੰਘ,ਸੀ.ਐਚ ਓ ਗੁਰਦੀਪ ਕੌਰ, ਮਪਹਵ ਰਜੇਸ਼ ਰਿਖੀ,ਗਗਨਦੀਪ ਕੌਰ,ਸਰਪੰਚ ਰਜਿੰਦਰ ਕੌਰ,ਨੰਬਰਦਾਰ ਭਗਵਾਨ ਸਿੰਘ,ਗੁਰਪ੍ਰੀਤ ਸਿੰਘ, ਮਨਪ੍ਰੀਤ ਕੌਰ ਪੰਚ ਸਮੇਤ ਕਮੇਟੀ ਮੈਂਬਰ ਤੇ ਪਤਵੰਤੇ ਹਾਜ਼ਰ ਸਨ।
Get all latest content delivered to your email a few times a month.