ਤਾਜਾ ਖਬਰਾਂ
ਜਲੰਧਰ - ਪੰਜਾਬ ਦੇ ਜਲੰਧਰ 'ਚ ਰੇਲਵੇ ਰੋਡ 'ਤੇ ਲਕਸ਼ਮੀ ਸਿਨੇਮਾ ਨੇੜੇ ਨਕਦੀ ਲੈ ਕੇ ਆਏ ਸੁਰੱਖਿਆ ਗਾਰਡ ਨੂੰ ਆਪਣੀ ਹੀ ਰਾਇਫਲ ਨਾਲ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੰਗਲਵਾਰ ਸਵੇਰੇ 10.48 ਵਜੇ ਰੇਲਵੇ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ (ਪੀਐਨਬੀ ਬੈਂਕ) ਦੇ ਬਿਲਕੁਲ ਸਾਹਮਣੇ ਵਾਪਰੀ। ਜਾਣਕਾਰੀ ਅਨੁਸਾਰ ਉਕਤ ਸੁਰੱਖਿਆ ਗਾਰਡ ਜਦੋਂ ਕੈਸ਼ ਵੈਨ ਲੈ ਕੇ ਬਾਹਰ ਆਇਆ ਤਾਂ ਅਚਾਨਕ ਉਸ ਦੀ ਲਾਇਸੰਸੀ ਡਬਲ ਬੈਰਲ ਬੰਦੂਕ ਉਸ ਦੇ ਹੱਥ ਤੋਂ ਤਿਲਕ ਕੇ ਹੇਠਾਂ ਡਿੱਗ ਗਈ। ਜਿਸ ਕਾਰਨ 2 ਗੋਲੀਆਂ ਚੱਲ ਗਈਆਂ।ਹਾਲਾਂਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ 'ਚ ਸੁਰੱਖਿਆ ਗਾਰਡ ਨੂੰ ਗੋਲੀ ਲੱਗੀ ਸੀ। ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
Get all latest content delivered to your email a few times a month.