ਤਾਜਾ ਖਬਰਾਂ
ਪਹਿਲਗਾਮ, ਸ਼੍ਰੀਨਗਰ ਵਿੱਚ ਹੋਏ ਆਤੰਕਵਾਦੀ ਹਮਲੇ ਅਤੇ ਭਾਰਤ ਵੱਲੋਂ ਕੀਤੀ ਗਈ ਏਅਰ ਸਟਰਾਈਕ ਤੋਂ ਬਾਅਦ ਭਾਰਤ-ਪਾਕਿ ਤਣਾਅ ਨੇ ਪੰਜਾਬ ਵਿੱਚ ਵੀ ਅਸਰ ਛੱਡਿਆ, ਜਿਸ ਕਰਕੇ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਹਾਜ਼ਰੀ ਆਮ ਦਿਨਾਂ ਦੀ ਤੁਲਨਾ ਵਿੱਚ ਕਾਫੀ ਘੱਟ ਰਹੀ। ਕਰਤਾਰਪੁਰ ਕੋਰੀਡੋਰ ਅਤੇ ਅਟਾਰੀ ਸਰਹੱਦ ਉੱਤੇ ਰੀਟਰੀ ਸਿਰਾਮਣੀ ਬੰਦ ਹੋਣ ਤੋਂ ਇਲਾਵਾ, ਗੁਰਦੁਆਰਾ ਸਿੰਘ ਸਭਾ ਪੁੰਛ 'ਚ ਸ਼ਹੀਦ ਹੋਏ ਸਿੱਖਾਂ ਲਈ ਅਰਦਾਸ ਵੀ ਕੀਤੀ ਗਈ। ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਭਾਰਤ ਅਤੇ ਪਾਕਿਸਤਾਨ ਨੂੰ ਅਪੀਲ ਕੀਤੀ ਕਿ ਉਹ ਜੰਗ ਦੀ ਭਜਾਈ ਵਜਾਇ ਗੱਲਬਾਤ ਰਾਹੀਂ ਮਸਲੇ ਹੱਲ ਕਰਨ, ਅਤੇ ਮੁਲਕਾਂ ਦੇ ਮਾਸੂਮ ਨਾਗਰਿਕਾਂ ਦੀ ਜਾਨ ਸੁਰੱਖਿਅਤ ਰੱਖਣ।
Get all latest content delivered to your email a few times a month.