ਤਾਜਾ ਖਬਰਾਂ
ਚੰਡੀਗੜ੍ਹ:- ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮਜੀਠਾ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਮਜੀਠਾ ਹਲਕੇ ਦੇ ਤਿੰਨ ਪਿੰਡਾਂ ਮਰਡੀਕਲਾਂ, ਥਰੀਏਵਾਲ ,ਭੰਗਾਲੀ ਦੇ ਵਿੱਚ ਬੀਤੇ ਕੱਲ ਨਕਲੀ ਸ਼ਰਾਬ ਪੀਣ ਨਾਲ 17 ਦੇ ਕਰੀਬ ਮੌਤਾਂ ਹੋਣ ਦੀ ਖਬਰ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਐਕਸ਼ਨ ਲੈਂਦੇ ਆ ਨਕਲੀ ਸ਼ਰਾਬ ਦੇ ਰੈਕਟ ਵਿਰੁੱਧ ਮੁਕੱਦਮਾ ਦਰਜ ਕਰਕੇ 4 ਜਣਿਆਂ ਨੂੰ ਗਿਰਿਫਤਾਰ ਕੀਤਾ ਗਿਆ ਹੈ। ਖਬਰ ਵਾਲੇ ਕਾਮ ਨੂੰ ਮੁੱਖ ਮੰਤਰੀ ਦਰਬਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧੀ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵੱਲੋਂ ਮੁਕਦਮਾ ਨੰਬਰ 42 ਅਤੇ ਬੀਐਨਐਸ ਦੀ ਧਾਰਾ 105 -61 ਏ ਐਕਸਾਈਜ ਐਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ। ਇਸ ਵਿੱਚ ਮੁੱਖ ਦੋਸ਼ੀ ਪ੍ਰਭਜੀਤ ਸਿੰਘ ਸਮੇਤ ਜੋ ਕਿ ਨਕਲੀ ਸ਼ਰਾਬ ਸਪਲਾਈ ਕਰਨ ਦਾ ਮਾਸਟਰਮੈਂਡ ਹੈ ਤੋ ਇਲਾਵਾ ਉਸ ਦਾ ਭਰਾ ਕੁਲਬੀਰ ਸਿੰਘ ਉਰਫ ਜੱਗੂ , ਸਾਹਿਬ ਸਿੰਘ ਉਰਫ ਸਰਾਏ ਵਾਸੀ ਮਾਰਡੀ ਕਲਾਂ ਗੁਰਜੀਤ ਸਿੰਘ ਨਿੰਦਰ ਕੌਰ ਪਤਨੀ ਜੀਤਾ ਸਿੰਘ ਨਿਵਾਸੀ ਧੀਰੇਵਾਲ ਨੂੰ ਗ੍ਰਿਫਤਾਰ ਕਰ ਰਿਹਾ ਹੈ ।
Get all latest content delivered to your email a few times a month.